[hoshiarpur] - ਸਕੂਲ ’ਚ ਐਥਲੈਟਿਕਸ ਮੀਟ ਕਰਵਾਈ

  |   Hoshiarpurnews

ਹੁਸ਼ਿਆਰਪੁਰ (ਜਸਵਿੰਦਰਜੀਤ)-ਬੀਤੀ ਦਿਨੀਂ ਸਥਾਨਕ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਲਕਸ਼ਮੀ ਇਨਕਲੇਵ ’ਚ ਐਥਲੈਟਿਕਸ ਮੀਟ ਕਰਵਾਈ ਗਈ। ਇਸ ਮੌਕੇ 100 ਮੀਟਰ, 200 ਮੀਟਰ ਦੌਡ਼ ਤੋਂ ਇਲਾਵਾ ਲੱਤ ਅਡ਼ਿੱਕਾ ਦੌਡ਼, ਸੈਕ ਰੇਸ, ਕੋਨ ਰੇਸ, ਥ੍ਰੀ ਲੈੱਗ ਰੇਸ, ਫਰੌਗ ਰੇਸ, ਲੈਮਨ ਰੇਸ ਤੇ ਸਪੂਨ ਰੇਸ ’ਚ ਨੰਨ੍ਹੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ 200 ਮੀਟਰ ਦੌਡ਼ (ਲਡ਼ਕੀਆਂ) ’ਚ ਅਮਨ ਨੇ ਪਹਿਲਾ, ਪ੍ਰੀਤੀ ਨੇ ਦੂਸਰਾ ਅਤੇ ਸ਼ੈਲਜਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੈਕ ਰੇਸ ’ਚ ਜਸਮੀਤ ਸਿੰਘ ਨੇ ਪਹਿਲਾ, ਭਵਨ ਨੇ ਦੂਸਰਾ ਅਤੇ ਕਬੀਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੱਤ ਅਡ਼ਿੱਕਾ ਦੌਡ਼ ’ਚ ਪਾਰਸ ਨੇ ਪਹਿਲਾ, ਸੁਖਨੂਰ ਨੇ ਦੂਸਰਾ ਅਤੇ ਪ੍ਰਵੇਸ਼ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਥ੍ਰੀ ਲੈੱਗ ਰੇਸ ’ਚ ਜਸ਼ਨ ਨੇ ਪਹਿਲਾ, ਅਕਾਸ਼ ਨੇ ਦੂਸਰਾ ਅਤੇ ਕ੍ਰਿਸ਼ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਸੁਸ਼ੀਲ ਸੈਣੀ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਇਨਾਮ ਤਕਸੀਮ ਕੀਤੇ। ਇਸ ਐਥਲੈਟਿਕਸ ਮੀਟ ਨੂੰ ਸਫਲ ਬਣਾਉਣ ’ਚ ਸਮੂਹ ਸਕੂਲ ਸਟਾਫ ਦਾ ਯੋਗਦਾਨ ਰਿਹਾ। ਫੋਟੋ

ਫੋਟੋ - http://v.duta.us/SwQCuwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Q_oBEQAA

📲 Get Hoshiarpur News on Whatsapp 💬