[hoshiarpur] - ਸਕੂਲ ’ਚ ਸਵੀਪ ਪ੍ਰੋਗਰਾਮ ਤਹਿਤ ਸੈਮੀਨਾਰ ਆਯੋਜਿਤ
ਹੁਸ਼ਿਆਰਪੁਰ (ਜਸਵਿੰਦਰਜੀਤ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਹਾਲ ਵਿਖੇ ਬੱਚੀਆਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕਰਨ ਲਈ ਸਵੀਪ ਪ੍ਰੋਗਰਾਮ ਦੇ ਤਹਿਤ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪ੍ਰਿੰ. ਇੰਦਰਾ ਰਾਣੀ ਦੀ ਅਗਵਾਈ ਵਿਚ ਆਯੋਜਿਤ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਨੋਡਲ ਅਧਿਕਾਰੀ ਲੈਕ. ਸੰਦੀਪ ਸੂਦ ਨੇ ਕਿਹਾ ਕਿ 18 ਸਾਲ ਦੀ ਉਮਰ ਹੋਣ ’ਤੇ ਹਰ ਇਕ ਨੂੰ ਆਪਣੀ ਵੋਟ ਜ਼ਰੂਰ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਆਪਣੀ ਰਿਹਾਇਸ਼ ਬਦਲੀ ਹੋਵੇ ਤਾਂ ਉਸ ਨੂੰ ਵੀ ਫ਼ਾਰਮ ਭਰ ਕੇ ਆਪਣੇ ਨਵੇਂ ਪਤੇ ’ਤੇ ਵੋਟ ਟ੍ਰਾਂਸਫਰ ਕਰਵਾਉਣੀ ਚਾਹੀਦੀ ਹੈ ਪਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਹਾਲਤ ਵਿਚ ਇਕ ਵਿਅਕਤੀ ਦੀ ਦੋ ਸਥਾਨਾਂ ’ਤੇ ਵੋਟ ਨਹੀਂ ਹੋਣੀ ਚਾਹੀਦੀ ਹੈ। ਇਸ ਮੌਕੇ ਲੈਕਚਰਾਰ ਲਵਜਿੰਦਰ ਸਿੰਘ ਅਤੇ ਪੂਨਮ ਵਿਰਦੀ ਨੇ ਵੀ ਬੱਚਿਆਂ ਨੂੰ ਫਾਰਮ ਨੰ. 6 ਭਰ ਕੇ ਆਪਣਾ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ। ਫੋਟੋ
ਫੋਟੋ - http://v.duta.us/HxkHZQAA
ਇਥੇ ਪਡ੍ਹੋ ਪੁਰੀ ਖਬਰ — - http://v.duta.us/rfRgPQAA