[jalandhar] - ਅਧਿਕਾਰੀਆਂ ਵਲੋਂ ਜ਼ਮੀਨੀ ਹਕੀਕਤ ਜਾਣੇ ਬਿਨਾਂ ਕਰਾਈ ਨੀਲਾਮੀ ਹੋਈ ਫਲਾਪ
ਜਲੰਧਰ (ਪੁਨੀਤ) - ਇੰਪਰੂਵਮੈਂਟ ਟਰੱਸਟ ਵਲੋਂ ਰੱਖੀ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਦੀ ਨੀਲਾਮੀ ਬਿਗ ਫਲਾਪ ਸ਼ੋਅ ਸਾਬਤ ਹੋਈ, ਜਿਸ ਕਾਰਨ ਟਰੱਸਟ ਦੀਆਂ ਮਾਲੀਆ ਇਕੱਠਾ ਕਰਨ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ, ਕਿਉਂਕਿ ਇਕ ਵੀ ਬੋਲੀਦਾਤਾ ਟਰੱਸਟ ਆਫਿਸ ਨਹੀਂ ਪਹੁੰਚਿਆ। ਇਸ ਨੀਲਾਮੀ ਦੇ ਫਲਾਪ ਸ਼ੋਅ ਲਈ ਅਧਿਕਾਰੀਆਂ ਨੂੰ ਜ਼ਿੰਮੇਵਾਰ ਸਮਝਿਆ ਜਾਵੇ ਤਾਂ ਗਲਤ ਨਹੀਂ ਹੋਵੇਗਾ ਕਿਉਂਕਿ ਅਧਿਕਾਰੀ ਜ਼ਮੀਨੀ ਹਕੀਕਤ ਤੋਂ ਦੂਰ ਕੰਮ ਕਰ ਰਹੇ ਹਨ। ਮਿਸਾਲ ਦੇ ਤੌਰ 'ਤੇ 70.5 ਏਕੜ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦਾ ਰੇਟ ਟਰੱਸਟ ਨੇ 22522 ਰੁਪਏ ਗਜ਼ ਰੱਖਿਆ ਹੈ। ਇਸ ਹਿਸਾਬ ਨਾਲ ਪ੍ਰਤੀ ਮਰਲਾ ਰੇਟ 5,18,006 ਰੁਪਏ ਬਣਦਾ ਹੈ। ਇਸ 'ਤੇ 6 ਫੀਸਦੀ ਸੈੱਸ ਲਾ ਕੇ 5,49,086 ਰੁਪਏ ਰੇਟ ਨਿਕਲਦਾ ਹੈ, ਜਦੋਂਕਿ ਮਹਾਰਾਜਾ ਰਣਜੀਤ ਸਿੰਘ ਐਵੇਨਿਊ 'ਚ ਕਈ ਵੱਡੇ ਪਲਾਟ 3.5 ਲੱਖ ਰੁਪਏ ਪ੍ਰਤੀ ਮਰਲਾ, ਜਦਕਿ ਛੋਟੇ 4 ਲੱਖ ਦੇ ਕਰੀਬ ਮੁਹੱਈਆ ਹਨ।ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਪ੍ਰਾਪਰਟੀ ਨੂੰ ਬਾਹਰੋਂ ਸਸਤੇ ਭਾਅ 'ਤੇ ਖਰੀਦਿਆ ਜਾ ਸਕਦਾ ਹੈ, ਉਸ ਨੂੰ ਲੋਕ ਮਹਿੰਗੇ ਭਾਅ 'ਤੇ ਕਿਉਂ ਖਰੀਦਣ।...
ਫੋਟੋ - http://v.duta.us/gXF5FAAA
ਇਥੇ ਪਡ੍ਹੋ ਪੁਰੀ ਖਬਰ — - http://v.duta.us/HXd1ngAA