[jalandhar] - ਇਕ ਪਿਆਰ ਹੀ ਸੀ, ਨਹੀਂ ਤਾਂ ਸਾਗ ਨਾਲ ਚਾਵਲ ਭਲਾ ਕੌਣ ਖਾਂਦਾ...

  |   Jalandharnews

ਜਲੰਧਰ (ਭਾਰਤੀ, ਜਸਮੀਤ)— ਰਿਸ਼ਤਾ ਲੰਬਾ ਨਿਭਾਉਣ ਦਾ ਸਭ ਤੋਂ ਚੰਗਾ ਫਾਰਮੂਲਾ ਹੈ ਕਿ ਕਦੇ ਆਪਣੀ ਜ਼ਿੰਦਗੀ ਵਿਚੋਂ ਸ਼ਰਾਰਤ ਨੂੰ ਦੂਰ ਨਾ ਹੋਣ ਦਿਓ। ਅਸਾਮ ਦੀ ਪਰਨੀਤੀ ਨਾਲ ਆਪਣਾ ਰਿਸ਼ਤਾ ਤਰੋ-ਤਾਜ਼ਾ ਹੋਣ ਪਿੱਛੇ ਪੁਲਸ ਡੀ. ਏ. ਵੀ. ਸਕੂਲ ਪੜ੍ਹਾਉਂਦੇ ਪਾਵੇਲ ਇਹੀ ਇਕ ਵਜ੍ਹਾ ਮੰਨਦੇ ਹਨ। ਅਸਾਮ ਦੀ ਗ੍ਰੈਜੂਏਟ ਪਰਨੀਤੀ ਨਾਲ ਪਾਵੇਲ ਦਾ ਵਿਆਹ ਸਾਲ ਪਹਿਲਾਂ ਹੀ ਹੋਇਆ ਹੈ। ਪਾਵੇਲ ਨਾਲ ਉਸ ਦੀ ਜਾਣ-ਪਛਾਣ ਫੇਸਬੁੱਕ 'ਤੇ ਹੋਈ ਸੀ। ਦਰਅਸਲ 17 ਸਾਲ ਪਹਿਲਾਂ ਇਕ ਹਾਦਸੇ ਕਾਰਨ ਪਾਵੇਲ ਸਪਾਈਨ ਕਾਰਡ ਇੰਜਰੀ ਦੇ ਸ਼ਿਕਾਰ ਹੋ ਗਏ ਸਨ। ਕਈ ਸਾਲ ਕਮਰੇ ਵਿਚ ਬਿਤਾਉਣ ਦੌਰਾਨ ਇਕ ਦਿਨ ਉਸ ਨੂੰ ਫੇਸਬੁੱਕ 'ਤੇ ਪਰਨੀਤੀ ਮਿਲੀ।

ਫੇਸਬੁੱਕ ਨੇ ਉਨ੍ਹਾਂ ਦੋਵਾਂ ਵਿਚਾਲੇ ਇਕ ਵਿਚੋਲੇ ਦਾ ਕੰਮ ਕੀਤਾ। ਉਹ ਮਿਲੇ ਤੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਪਾਵੇਲ ਪਰਨੀਤੀ ਨਾਲ ਆਪਣੇ ਮਜ਼ਬੂਤ ਰਿਸ਼ਤੇ ਲਈ ਪਿਆਰ ਦੀ ਬਜਾਏ ਚਾਵਲ ਦੀ ਭੂਮਿਕਾ ਨੂੰ ਅਹਿਮ ਮੰਨਦੇ ਹਨ। ਉਹ ਕਹਿੰਦਾ ਹੈ ਕਿ ਪਰਨੀਤੀ ਅਸਾਮ ਤੋਂ ਹੈ ਅਤੇ ਚਾਵਲ ਖਾਣ ਦੀ ਬਹੁਤ ਸ਼ੌਕੀਨ ਹੈ। ਸਰਦੀਆਂ ਵਿਚ ਸਾਡੇ ਘਰ ਵਿਚ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਬਣਿਆ ਹੁੰਦਾ ਹੈ ਤਾਂ ਉਹ ਘਰ ਵਿਚ ਇਕੱਲੀ ਅਜਿਹੀ ਮੈਂਬਰ ਹੁੰਦੀ ਸੀ ਜਿਸ ਦੀ ਥਾਲੀ ਵਿਚ ਤੁਹਾਨੂੰ ਚਾਵਲ ਹੀ ਨਜ਼ਰ ਆਉਣਗੇ। ਪਾਵੇਲ ਹੱਸਦਾ ਹੋਇਆ ਕਹਿੰਦਾ ਹੈ ਕਿ ਸਾਗ ਅਤੇ ਚਾਵਲ ਦਾ ਕਾਂਬੀਨੇਸ਼ਨ ਉਨ੍ਹਾਂ ਦੇ ਘਰ ਵਿਚ ਬਹੁਤ ਜ਼ਬਰਦਸਤ ਹੁੰਦਾ ਹੈ। ਪਰਨੀਤੀ ਨੂੰ ਚਾਵਲਾਂ ਨਾਲ ਪਿਆਰ ਹੈ ਅਤੇ ਮੈਨੂੰ ਉਸ ਨਾਲ। ਇਹ ਮੰਤਰ ਸਾਡੀ ਜ਼ਿੰਦਗੀ ਨੂੰ ਸਫਲਤਾ ਦੀ ਪੀੜ੍ਹੀ ਚੜ੍ਹਾਈ ਜਾ ਰਿਹਾ ਹੈ। ਨਹੀਂ ਤਾਂ ਉਂਝ ਤੁਸੀਂ ਹੀ ਸੋਚੋ ਕਿ ਚਾਵਲ ਨਾਲ ਸਾਗ ਕੌਣ ਖਾਂਦਾ ਹੈ।...

ਫੋਟੋ - http://v.duta.us/HNApJAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/zxsrgAAA

📲 Get Jalandhar News on Whatsapp 💬