[jalandhar] - ਕੈਦ ਕੰਧਾਂ ਵਿਚ ਹੋਈਆਂ 'ਕਿਲਕਾਰੀਆਂ'

  |   Jalandharnews

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਸੋਹਲ ਛਿੰਦੇ ਬੋਲ ਜਦੋਂ ਡਰ ਅਤੇ ਸਹਿਮ ਦੀਆਂ ਪਾਬੰਦੀਆਂ 'ਚ ਘੁੱਟੇ-ਵੱਟੇ ਜਾਂਦੇ ਹਨ ਤਾਂ ਸੱਤਾ ਦੀ ਜ਼ਮੀਨ ਤੋਂ ਉੱਡਦੇ ਨਾਅਰੇ-ਵਾਅਦੇ ਬੇਅਰਥ ਹੋ ਕੇ ਖਲਾਅ ਵਿਚ ਲਟਕਦੇ ਜਾਪਦੇ ਹਨ। ਗੋਲੀਆਂ ਦੀ ਆਵਾਜ਼, ਬਾਰੂਦ ਦੀ ਗਰਦ ਅਤੇ ਦਹਿਸ਼ਤ ਦੀ ਹਨੇਰੀ ਵਿਚ ਹਾਸਿਆਂ ਦੀ ਰੁੱਤ ਦਾ ਦਫਨ ਹੋ ਜਾਣਾ ਕਿਸੇ ਸਮਾਜ-ਮੁਲਕ ਲਈ ਬਦਕਿਸਮਤੀ ਦਾ ਅਜਿਹਾ ਕਲੰਕ ਹੁੰਦਾ ਹੈ, ਜਿਹੜਾ ਕਈ ਪੀੜ੍ਹੀਆਂ ਦੀ ਕਿਸਮਤ-ਰੇਖਾ ਨੂੰ ਧੁੰਦਲਾ ਕਰ ਜਾਂਦਾ ਹੈ। ਅਜਿਹੇ ਹਾਲਾਤ ਵਿਚ ਜੀਵਨ-ਡੋਰ ਨੂੰ ਸਲਾਮਤ ਰੱਖਣਾ ਹੀ ਇਨਸਾਨ ਲਈ ਪ੍ਰੀਖਿਆ ਦੀ ਘੜੀ ਸਾਬਤ ਹੋ ਜਾਂਦਾ ਹੈ, ਫਿਰ ਪਰਿਵਾਰ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਜਾਂ ਹੋਰ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਅੰਬਰ ਦੀ ਟਹਿਣੀ 'ਤੇ ਦੀਵਾ ਜਗਾਉਣ ਬਰਾਬਰ ਹੁੰਦਾ ਹੈ।...

ਫੋਟੋ - http://v.duta.us/KbLKegAA

ਇਥੇ ਪਡ੍ਹੋ ਪੁਰੀ ਖਬਰ — - http://v.duta.us/1lPb7wAA

📲 Get Jalandhar News on Whatsapp 💬