[jalandhar] - ਵਿਸ਼ਵ ਦੀਆਂ ਸੁਰਖੀਆਂ ’ਚ ਰਹੇ ਤੱਲ੍ਹਣ ਕਾਂਡ ਨੂੰ ਸੁਲਝਾਉਣ ’ਚ ਡੀ. ਜੀ. ਪੀ. ਬਣੇ ਦਿਨਕਰ ਗੁਪਤਾ ਦੀ ਅਹਿਮ ਭੂਮਿਕਾ

  |   Jalandharnews

ਜਲੰਧਰ (ਮਹੇਸ਼)–5 ਜੂਨ 2003 ਨੂੰ ਹੋਏ ਤੱਲ੍ਹਣ ਕਾਂਡ ਦੇ ਸਮੇਂ ਪੰਜਾਬ ਦੇ ਨਵੇਂ ਬਣਾਏ ਗਏ ਡੀ. ਜੀ. ਪੀ. ਦਿਨਕਰ ਗੁਪਤਾ ਜਲੰਧਰ ਰੇਂਜ ਦੇ ਡੀ. ਆਈ. ਜੀ. ਹੋਇਆ ਕਰਦੇ ਸਨ ਅਤੇ ਉਨ੍ਹਾਂ ਨੇ ਵਿਸ਼ਵ ਦੀਆਂ ਸੁਰਖੀਆਂ ’ਚ ਰਹੇ ਉਕਤ ਕਾਂਡ ਨੂੰ ਸੁਲਝਾਉਣ ’ਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਉਸ ਸਮੇਂ ਥਾਣਾ ਸਦਰ ਜਲੰਧਰ ਦੇ ਐੱਸ. ਐੱਚ. ਓ. ਹੋਇਆ ਕਰਦੇ ਜ਼ਿਲਾ ਦਿਹਾਤੀ ਪੁਲਸ ਦੇ ਮੌਜੂਦਾ ਐੱਸ. ਪੀ. ਇੰਨਵੈਸਟੀਗੇਸ਼ਨ ਬਲਕਾਰ ਸਿੰਘ ਨੇ ਵੀ ਦੱਸਿਆ ਕਿ ਤੱਲ੍ਹਣ ਕਾਂਡ ਦੌਰਾਨ ਹੀ ਮੌਜੂਦਾ ਡੀ. ਜੀ. ਪੀ. ਦਿਨਕਰ ਗੁਪਤਾ ਦੀ ਜਲੰਧਰ ਰੇਂਜ ਦੇ ਡੀ. ਆਈ. ਜੀ. ਦੇ ਰੂਪ ’ਚ ਨਿਯੁਕਤੀ ਕੀਤੀ ਗਈ ਸੀ ਉਨ੍ਹਾਂ ਨੇ ਉਕਤ ਕੇਸ ਨੂੰ ਸੁਲਝਾਉਣ ਲਈ ਖੁਦ ਕਮਾਨ ਸੰਭਾਲੀ ਸੀ। ਉਨ੍ਹਾਂ ਦਾ ਜਲੰਧਰ ਦੇ ਨਾਲ ਬਹੁਤ ਹੀ ਪੁਰਾਣਾ ਰਿਸ਼ਤਾ ਹੈ। ਉਹ ਪਹਿਲੀ ਵਾਰ 1991 ’ਚ ਜਲੰਧਰ ਦੇ ਐੱਸ. ਪੀ. ਹੈੱਡ ਕੁਆਰਟਰ ਤਾਇਨਾਤ ਹੋਏ ਸਨ। ਉਸ ਦੇ ਬਾਅਦ ਪ੍ਰਮੋਟ ਹੋ ਕੇ ਹੁਸ਼ਿਆਰਪੁਰ ’ਚ ਐੱਸ. ਐੱਸ. ਪੀ. ਲੱਗੇ ਅਤੇ ਉਥੋਂ ਉਹ ਫਿਰ 1993-94 ’ਚ ਬਤੌਰ ਐੱਸ. ਐੱਸ. ਪੀ. ਜਲੰਧਰ ਵਾਪਸ ਆਏ। ਇੱਥੇ ਉਹ ਕਰੀਬ 3 ਸਾਲ ਰਹੇ ਅਤੇ ਇਸ ਤੋਂ ਬਾਅਦ ਉਹ ਹੋਰਨਾਂ ਜ਼ਿਲਿਆਂ ’ਚ ਐੱਸ. ਐੱਸ. ਪੀ. ਲੱਗੇ ਰਹੇ। ਡੀ. ਆਈ. ਜੀ. ਪ੍ਰਮੋਟ ਹੋਣ ਤੋਂ ਬਾਅਦ ਉਹ ਜਲੰਧਰ ਰੇਂਜ ਦੇ ਡੀ. ਆਈ. ਜੀ. ਦੇ ਰੂਪ ’ਚ 2003 ’ਚ ਆਏ। ਇਹ ਅਹੁਦਾ ਉਸ ਸਮੇਂ ਬਹੁਤ ਹੀ ਅਹਿਮ ਮੰਨਿਆ ਜਾਂਦਾ ਸੀ, ਦੂਜਾ ਇਸੇ ਸਾਲ ਜੂਨ ਮਹੀਨੇ ’ਚ ਤੱਲ੍ਹਣ ਕਾਂਡ ਹੋਇਆ ਸੀ। ਡੀ. ਜੀ. ਪੀ. ਨਿਯੁਕਤ ਹੋਣ ’ਤੇ ਜਲੰਧਰ ਵਾਸੀ ਖੁਸ਼ ਸਨ, ਜਿਸ ਦਾ ਕਾਰਨ ਉਨ੍ਹਾਂ ਦੀ ਈਮਾਨਦਾਰੀ ਅਤੇ ਕੰਮ ਕਰਨ ਦਾ ਤਰੀਕਾ ਸੀ। ਸ਼ਹਿਰ ਵਾਸੀਆਂ ਦਾ ਕਹਿਣਾ ਹੈੈ ਕਿ ਡੀ. ਜੀ. ਪੀ. ਬਣਨ ਤੋਂ ਬਾਅਦ ਕ੍ਰਾਈਮ ਨੂੰ ਠੱਲ੍ਹ ਪਵੇਗੀ, ਕਿਉਂਕਿ ਉਨ੍ਹਾਂ ਨੂੰ ਅਪਰਾਧੀਆਂ ਨਾਲ ਚੰਗੀ ਤਰ੍ਹਾਂ ਨਜਿੱਠਣਾ ਆਉਂਦਾ ਹੈ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/uSOQlAAA

📲 Get Jalandhar News on Whatsapp 💬