[jalandhar] - ਸੀ. ਐੱਮ. ਨੇ ਸਰਵਸ੍ਰੇਸ਼ਠ ਪ੍ਰਦਰਸ਼ਨ ਲਈ ਡੀ. ਸੀ. ਜਲੰਧਰ ਨੂੰ ਕੀਤਾ ਸਨਮਾਨਤ

  |   Jalandharnews

ਜਲੰਧਰ, (ਅਮਿਤ)- ਜ਼ਿਲੇ ਦੇ ਸਨਮਾਨ ਨੂੰ ਵਧਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੂੰ ਸਰਵਸ੍ਰੇਸ਼ਠ ਕੰਮ ਕਰਨ ਅਤੇ ਬੁਨਿਆਦੀ ਢਾਂਚੇ ਨੂੰ ਵਧੀਆ ਕਰਨ ’ਤੇ ਸਨਮਾਨਤ ਕੀਤਾ।

ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੂੰ ਇਹ ਇਨਾਮ ਇੰਡੀਆ ਟੂਡੇ ਦੇ ‘ਦਿ ਸਟੇਟ ਆਫ ਕਨਕਲੇਵ’ ਸਮਾਗਮ ਦੌਰਾਨ ਦਿੱਤਾ ਗਿਆ। ਜਲੰਧਰ ਜ਼ਿਲੇ ਨੂੰ ਵਧੀਆ ਬੁਨਿਆਦੀ ਢਾਂਚਾ, ਸਿੱਖਿਆ, ਸਿਹਤ, ਕਾਨੂੰਨੀ ਵਿਵਸਥਾ, ਖੇਤੀਬਾੜੀ, ਉਦਯੋਗ, ਪਾਣੀ, ਸਵੱਛਤਾ ਆਦਿ ਖੇਤਰਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਚੁਣਿਆ ਗਿਆ। ਇੰਡੀਆ ਟੂਡੇ ਵੱਲੋਂ ਸੂਬੇ ਦੇ 22 ਜ਼ਿਲਿਆਂ ’ਚ ਸਰਵੇ ਕਰਨ ਤੋਂ ਬਾਅਦ ਜਲੰਧਰ ਜ਼ਿਲੇ ਨੂੰ ਇਸ ਸਨਮਾਨ ਲਈ ਚੁਣਿਆ ਗਿਆ। ਸਨਮਾਨਤ ਹੋਣ ’ਤੇ ਡੀ. ਸੀ. ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਸਨਮਾਨ ਨੇ ਜ਼ਿਲਾ ਪ੍ਰਸ਼ਾਸਨ ਨੂੰ ਹੋਰ ਜ਼ਿਆਦਾ ਸਮਰਪਣ ਦੇ ਨਾਲ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਕਰ ਦਿੱਤਾ ਹੈ। ਡੀ. ਸੀ. ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਇਸ ਸਨਮਾਨ ਲਈ ਚੁਣੇ ਜਾਣ ’ਤੇ ਮਾਣ ਮਹਿਸੂਸ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਇਸ ਇਨਾਮ ਦਾ ਸਿਹਰਾ ਵੱਖ-ਵੱਖ ਵਿਭਾਗਾਂ ਨੂੰ ਦਿੰਦਾ ਹੈ, ਜਿਨ੍ਹਾਂ ਨੇ ਜ਼ਿਲੇ ਦੇ ਵਿਕਾਸ ਲਈ ਕੰਮ ਕੀਤਾ ਹੈ।

ਫੋਟੋ - http://v.duta.us/3_SztgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/277eGQAA

📲 Get Jalandhar News on Whatsapp 💬