[kapurthala-phagwara] - ਕਾਂਗਰਸ ਪਾਰਟੀ ਦਾ ਮੁੱਖ ਏਜੰਡਾ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਹੈੈੈੈ : ਰਾਣੀ ਸੋਢੀ

  |   Kapurthala-Phagwaranews

ਕਪੂਰਥਲਾ (ਮੱਲ੍ਹੀ)-ਆਗਾਮੀ ਲੋਕ ਸਭਾ ਦੀਆਂ ਤਿਆਰੀਆਂ ਨੂੰ ਸਮਰਪਿਤ ਅੱਜ ਵਿਧਾਨ ਸਭਾ ਹਲਕਾ ਕਪੂਰਥਲਾ ਦੇ ਦਿਹਾਤੀ ਖੇਤਰ ਦੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ ਦੀ ਦੇਖ-ਰੇਖ ਹੇਠ ਪਿੰਡ ਸੈਦੋਵਾਲ ਕਾਂਗਰਸ ਪਾਰਟੀ ਦੇ ਪੰਚਾਂ-ਸਰਪੰਚਾਂ, ਬਲਾਕ ਸੰਮਤੀ ਮੈਂਬਰਾਂ ਤੇ ਜ਼ਿਲਾ ਪ੍ਰੀਸ਼ਦ ਮੈਂਬਰਾਂ ਦੀ ਮੀਟਿੰਗ ਹੋਈ। ਜ਼ਿਲਾ ਪ੍ਰੀਸ਼ਦ ਮੈਂਬਰ ਕਮਲੇਸ਼ ਰਾਣੀ, ਬਲਾਕ ਸੰਮਤੀ ਮੈਂਬਰ ਦਲਜੀਤ ਸਿੰਘ ਬਡਿਆਲ, ਬਲਜੀਤ ਸਿੰਘ ਬੱਲੀ, ਮੈਡਮ ਮਮਤਾ ਭੱਲਾ, ਸਰਪੰਚ ਕੁਲਵੰਤ ਰਾਏ ਭੱਲਾ, ਨੰਬਰਦਾਰ ਲਾਭ ਚੰਦ ਭੱਲਾ, ਜਸਬੀਰ ਸਿੰਘ ਰੰਧਾਵਾ, ਸਰਪੰਚ ਮਨਿੰਦਰਪਾਲ ਸਿੰਘ ਮੰਨਾ, ਸਰਪੰਚ ਕਸ਼ਮੀਰ ਸਿੰਘ ਮਾਛੀਪਾਲ, ਬਲਾਕ ਸੰਮਤੀ ਕਪੂਰਥਲਾ ਦੇ ਸਾਬਕਾ ਚੇਅਰਮੈਨ ਜੋਗਿੰਦਰ ਸਿੰਘ ਸਿੱਧੂ ਤੇ ਬਹਾਦਰ ਸਿੰਘ ਸਿੱਧੂ ਆਦਿ ਦੇ ਸਹਿਯੋਗ ਨਾਲ ਆਯੋਜਿਤ ਉਕਤ ਮੀਟਿੰਗ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਮੈਡਮ ਬਲਬੀਰ ਰਾਣੀ ਸੋਢੀ ਨੇ ਕਿਹਾ ਕਿ ਪਿਛਲੇ ਲਗਭਗ ਢਾਈ ਸਾਲ ਤੋਂ ਕੈਪਟਨ ਸਰਕਾਰ ਨੇ ਰਿਕਾਰਡ ਤੋਡ਼ ਵਿਕਾਸ ਕਾਰਜ ਆਪਣੇ ਲੋਕਾਂ ਨਾਲ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਸ਼ਿੱਦਤ ਨਾਲ ਪੂਰਾ ਕਰਨ ’ਚ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਜਿੱਤਣ ਲਈ ਕਾਂਗਰਸ ਪਾਰਟੀ ਨਾਲ ਜੁਡ਼ਿਆ ਹਰੇਕ ਵਰਕਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨਾਲ ਪਹੁੰਚ ਕਰੇ ਤੇ ਲੋਕਾਂ ਨੂੰ ਕੈਪਟਨ ਸਰਕਾਰ ਵੱਲੋਂ ਕੀਤੇ ਰਿਕਾਰਡ ਤੋਡ਼ ਵਿਕਾਸ ਕਾਰਜਾਂ ਤੇ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਬਾਰੇ ਜਾਣੂ ਕਰਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਮੁੱਖ ਏਜੰਡਾ ਹੈ ਕਿ ਲੋਕ ਸਭਾ ਚੋਣਾਂ ’ਚ ਬਹੁਮਤ ਪ੍ਰਾਪਤ ਕਰਨਾ ਤੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ। ਮੀਟਿੰਗ ਦੌਰਾਨ ਬਲਾਕ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ, ਪੱਪੀ ਪਰਮਾਰ, ਦਲਜੀਤ ਸਿੰਘ ਬਡਿਆਲ, ਕੁਲਵੰਤ ਰਾਏ ਭੱਲਾ, ਅਸ਼ਵਨੀ ਸ਼ਰਮਾ ਫਗਵਾਡ਼ਾ, ਮਹਿਲਾ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਸਰਜੀਵਨ ਲਤਾ, ਜਸਬੀਰ ਸਿੰਘ ਰੰਧਾਵਾ, ਬੀਬੀ ਕਮਲਜੀਤ ਕੌਰ ਤੇ ਸੁਰਿੰਦਰ ਨਾਥ ਮਡ਼ੀਆ ਆਦਿ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਮਨਜੀਤ ਸਿੰਘ ਭੰਡਾਲ, ਭੋਲਾ ਮਾਧੋ ਝੰਡਾ, ਸਰਪੰਚ ਰਸ਼ਪਾਲ ਸਿੰਘ ਵਡ਼ੈਚ, ਬਿੱਲਾ ਬੋਹਾਣੀ, ਬਿੰਦਰ ਮਹਾਜਨ, ਸੋਮ ਨਾਥ ਗਿੱਲ, ਡਾ. ਸਤਪਾਲ ਨਾਹਰ, ਮਾ. ਸਰਬਣ ਸਿੰਘ, ਜਰਨੈਲ ਸਿੰਘ ਫਗਵਾਡ਼ਾ, ਸ਼ਾਮ ਸੁੰਦਰ, ਮੁਖਤਾਰ ਸਿੰਘ ਮੁੱਖਾ, ਸਰਪੰਚ ਗੁਰਬਚਨ ਲਾਲੀ, ਸਰਪੰਚ ਦਲਬੀਰ ਸਿੰਘ, ਸ਼ਿੰਦਾ ਭੰਡਾਲ ਦੋਨਾ, ਅਰੁਣ ਧੀਰ ਫਗਵਾਡ਼ਾ, ਹਰਭਜਨ ਸਿੰਘ ਭਲਾਈਪੁਰ, ਹੈਪੀ ਭੰਡਾਲ, ਇੰਦਰਜੀਤ ਸਿੰਘ ਨੱਥੂ ਚਾਹਲ, ਸਰਪੰਚ ਜਸਵੰਤ ਲਾਡੀ ਤਲਵੰਡੀ ਮਹਿਮਾ, ਅਵਤਾਰ ਸਿੰਘ ਔਜਲਾ, ਜਸਵੰਤ ਸਿੰਘ ਚਾਹਲ ਆਦਿ ਪੰਚਾਂ-ਸਰਪੰਚਾਂ, ਬਲਾਕ ਸੰਮਤੀ, ਜ਼ਿਲਾ ਪ੍ਰੀਸ਼ਦ ਮੈਂਬਰਾਂ ਤੇ ਦੋਨਾ ਇਲਾਕੇ ਦੇ ਕਾਂਗਰਸੀ ਵਰਕਰਾਂ ਨੇ ਮੈਡਮ ਬਲਬੀਰ ਰਾਣੀ ਸੋਢੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਨੀਤੀਆਂ ਤੇ ਕੈਪਟਨ ਸਰਕਾਰ ਦੇ ਕੀਤੇ ਕੰਮਾਂ ਬਾਰੇ ਲੋਕਾਂ ਨੂੰ ਘਰ-ਘਰ ਜਾ ਕੇ ਜਾਗਰੂਕ ਕਰਨਗੇ।

ਫੋਟੋ - http://v.duta.us/FJvzuQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/C6QDhwAA

📲 Get Kapurthala-Phagwara News on Whatsapp 💬