[kapurthala-phagwara] - ਲੋਕ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ : ਡਾ. ਬੰਗਡ਼
ਕਪੂਰਥਲਾ (ਧੰਜੂ)-ਸਿਵਲ ਸਰਜਨ ਡਾ. ਬਲਵੰਤ ਸਿੰਘ ਕਪੂਰਥਲਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਸੀ. ਐੱਚ. ਸੀ. ਟਿੱਬਾ ਡਾ. ਕਿੰਦਰਪਾਲ ਬੰਗਡ਼ ਦੀ ਅਗਵਾਈ ਹੇਠ ਸੀ. ਐੱਚ. ਸੀ. ਟਿੱਬਾ ਦੇ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ’ਚ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜਾਗਰੂਕਤਾ ਵੈਨ ਪੁੱਜੀ। ਇਸ ਦੌਰਾਨ ਐੱਲ. ਈ. ਡੀ., ਲੈਕਚਰ ਅਤੇ ਪੈਂਫਲੈੱਟ ਦੇ ਜ਼ਰੀਏ ਪਿੰਡਾਂ ਦੇ ਲੋਕਾਂ ਨੂੰ ਸਰਕਾਰ ਵੱਲੋਂ ਆਮ ਲੋਕਾਂ ਲਈ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ।ਡਾ. ਰੇਸ਼ਮ ਸਿੰਘ ਐੱਚ. ਐੱਮ. ਓ. ‘ਮਿਸ਼ਨ ਤੰਦਰੁਸਤ ਪੰਜਾਬ’ ਦੇ ਨੋਡਲ ਅਫਸਰ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਪੰਜਾਬ ਤਾਂ ਹੀ ਤੰਦਰੁਸਤ ਬਣ ਸਕਦਾ, ਜਦੋਂ ਪੰਜਾਬ ਦੇ ਲੋਕ ਤੰਦਰੁਸਤ ਹੋਣਗੇ। ਇਸ ਲਈ ਸਾਨੂੰ ਹਰੇਕ ਵਿਅਕਤੀ ਨੂੰ ਆਪਣੇ ਸਿਹਤ ਦਾ ਪੂਰਾ ਖਿਆਲ, ਚੰਗੀ ਖੁਰਾਕ ਅਤੇ ਬੀਮਾਰੀਆਂ ਪ੍ਰਤੀ ਸਾਨੂੰ ਸਹੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਇਨ੍ਹਾਂ ਗੱਲਾਂ ਨੂੰ ਧਿਆਨ ’ਚ ਰੱਖ ਕੇ ਜ਼ਿੰਦਗੀ ਜੀਵਾਂਗੇ ਤਾਂ ਸਾਡਾ ਪੰਜਾਬ ਜ਼ਰੂਰ ਤੰਦਰੁਸਤ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ। ਡਾ. ਤਰਲੋਕ ਸਿੰਘ ਵਿਰਦੀ ਏ. ਐੱਮ. ਓ. ਨੇ ਏਡਜ਼ ਅਤੇ ਸਵਾਈਨ ਫਲੂ ਸਬੰਧੀ ਜਾਗਰੂਕ ਕੀਤਾ। ਡਾ. ਸੁਦੇਸ਼ ਕੁਮਾਰ ਅਤੇ ਰੇਨੂ ਲੈਬ ਟੈਕਨੀਸ਼ੀਅਨ ਐੱਮ. ਐੱਮ. ਯੂ. ਵੈਨ ਪਾਂਛਟ ਇਸ ਮੁਹਿੰਮ ’ਚ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇਸ ਦੌਰਾਨ ਸੁਸ਼ਮਾ ਬਲਾਕ ਐਕਸਟੈਂਸ਼ਨ ਐਜੂਕੇਟਰ ਨੇ ਵੱਖ-ਵੱਖ ਸਿਹਤ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।ਇਸ ਮੌਕੇ ਸਰੀਤਾ ਹੋਮਿਓਪੈਥਿਕ ਡਿਸਪੈਂਸਰ, ਐੱਸ. ਆਈ. ਚਰਨ ਸਿੰਘ, ਹਰਗੋਪਾਲ ਸਿੰਘ, ਸੁਖਦੇਵ ਸਿੰਘ ਓਮ ਪ੍ਰਕਾਸ਼, ਫਾਰਮਾਸਿਸਟ ਜਸਪਾਲ ਸਿੰਘ, ਅਮਰਿੰਦਰ ਸਿੰਘ, ਚਰਨ ਸਿੰਘ ਸਟਾਫ ਨਰਸ, ਏ. ਐੱਨ. ਐੱਮ., ਮੇਲ ਵਰਕਰ ਅਤੇ ਆਸ਼ਾ ਵਰਕਰ ਆਦਿ ਹਾਜ਼ਰ ਸਨ।
ਫੋਟੋ - http://v.duta.us/AH7aPgAA
ਇਥੇ ਪਡ੍ਹੋ ਪੁਰੀ ਖਬਰ — - http://v.duta.us/303CjgAA