[kapurthala-phagwara] - ਵਿਧਾਇਕ ਚੀਮਾ ਨੇ ਸੁਣੀਆਂ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ

  |   Kapurthala-Phagwaranews

ਕਪੂਰਥਲਾ (ਧੀਰ)-ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਵਾਸਤੇ ਸਥਾਨਕ ਰੈਸਟ ਹਾਊਸ ਵਿਖੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਨੰਬਰਦਾਰਾਂ ਤੇ ਹੋਰ ਆਗੂਆਂ ਨੂੰ ਮਿਲ ਕੇ ਵਿਚਾਰ-ਵਟਾਂਦਰਾ ਕੀਤਾ। ਇਸ ਸਮੇਂ ਵੱਖ-ਵੱਖ ਪਿੰਡਾਂ ਦੇ ਨਵੇਂ ਚੁਣੇ ਸਰਪੰਚਾਂ, ਪੰਚਾਇਤਾਂ ਨੇ ਆਪਣੇ-ਆਪਣੇ ਪਿੰਡਾਂ ਦੀਆਂ ਮੁਸ਼ਕਲਾਂ ਤੋਂ ਵਿਧਾਇਕ ਚੀਮਾ ਨੂੰ ਜਾਣੂ ਕਰਵਾਇਆ। ਨਵੀਆਂ ਚੁਣੀਆਂ ਪੰਚਾਇਤਾਂ ਨੇ ਪਿੰਡਾਂ ਦੇ ਵਿਕਾਸ ਵਾਸਤੇ ਵੱਧ ਤੋਂ ਵੱਧ ਗਰਾਂਟ ਦੇਣ ਦੀ ਵਿਧਾਇਕ ਚੀਮਾ ਤੋਂ ਮੰਗ ਕੀਤੀ। ਮੀਟਿੰਗ ’ਚ ਮੁੱਖ ਤੌਰ ’ਤੇ ਪਿੰਡਾਂ ’ਚ ਪੈਣ ਵਾਲੇ ਸੀਵਰੇਜ, ਗਲੀਆਂ, ਨਾਲੀਆਂ, ਸਡ਼ਕਾਂ, ਛੱਪਡ਼ ਤੇ ਹੋਰ ਕਾਰਜਾਂ ਦੇ ਹੀ ਮੁੱਦੇ ਛਾਏ ਰਹੇ। ਪਿੰਡਾਂ ਨੂੰ ਪੀਣ ਵਾਲੇ ਸਾਫ ਪਾਣੀ, ਸਕੂਲਾਂ ’ਚ ਅਧਿਆਪਕਾਂ ਦੀ ਘਾਟ, ਹੈਲਥ ਡਿਸਪੈਂਸਰੀ ’ਚ ਡਾਕਟਰਾਂ ਦੀ ਜ਼ਰੂਰਤ, ਮਨਰੇਗਾ ਤਹਿਤ ਦਿਹਾਡ਼ੀਦਾਰ ਨੂੰ ਕੰਮ, ਪੰਜ-ਪੰਜ ਮਰਲੇ ਦੇ ਪਲਾਟ ਆਦਿ ਬਾਰੇ ਵੀ ਵਿਧਾਇਕ ਸਾਹਿਬ ਨੂੰ ਜਾਣੂ ਕਰਵਾਇਆ ਗਿਆ। ਲੋਕਾਂ ਦੀ ਸਮੱਸਿਆਵਾਂ ਨੂੰ ਸੁਣਨ ਉਪਰੰਤ ਕੁਝ ਮੁਸ਼ਕਲਾਂ ਨੂੰ ਹੱਲ ਕਰਨ ਲਈ ਵਿਧਾਇਕ ਚੀਮਾ ਨੇ ਤੁਰੰਤ ਪੀ. ਏ. ਰਵੀ ਰਾਹੀਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਮੈਨੂੰ ਇਸ ਗੱਲ ’ਤੇ ਹੈਰਾਨੀ ਵੀ ਹੁੰਦੀ ਹੈ ਕਿ ਲੰਬੇ ਸਮੇਂ ਤਕ ਇਸ ਹਲਕੇ ’ਚ ਰਾਜ ਦਾ ਸੁਖ ਭੋਗਣ ਵਾਲੇ ਅਕਾਲੀ ਦਲ ਪਾਸੋਂ ਇਸ ਹਲਕੇ ਦੇ ਪਿੰਡਾਂ ਦੀ ਨੁਹਾਰ ਹੀ ਨਹੀਂ ਬਦਲ ਸਕੀ। ਉਨ੍ਹਾਂ ਕਿਹਾ ਕਿ ਦਰਅਸਲ ਅਕਾਲੀ ਦਲ ਨੇ ਆਪਣੇ 10 ਸਾਲਾਂ ਦੇ ਰਾਜ ਨਹੀਂ ਸੇਵਾ ਦੀ ਬਜਾਏ ਸੂਬੇ ਦਾ ਵਿਨਾਸ਼ ਤੇ ਆਪਣਾ ਵਿਕਾਸ ਕੀਤਾ ਹੈ, ਜਿਸ ਕਾਰਨ ਹੀ ਅਜਿਹੇ ਮਸਲੇ ਸਾਰੇ ਸੂਬੇ ’ਚ ਪ੍ਰਮੁੱਖ ਤੌਰ ’ਤੇ ਬਾਹਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਰੇ ਪਿੰਡਾਂ ਦੇ ਵਿਕਾਸ ਵਾਸਤੇ ਗਰਾਂਟਾਂ ਦੇ ਚੈੱਕ ਵਿਧਾਨ ਸਭਾ ਸੈਸ਼ਨ ਉਪਰੰਤ ਦੇ ਦਿੱਤੇ ਜਾਣਗੇ ਤੇ ਸਭ ਤੋਂ ਪਹਿਲਾਂ ਪਿੰਡਾਂ ਦੇ ਅਤੀ ਜ਼ਰੂਰੀ ਕਾਰਜ ਕਰਵਾਏ ਜਾਣਗੇ। ਚੀਮਾ ਨੇ ਸਭ ਤੋਂ ਪਹਿਲਾਂ ਪਿੰਡ ਦੇ ਲੋਕਾਂ ਨੂੰ ਹਰੇਕ ਪਿੰਡ ’ਚ 550 ਬੂਟੇ ਲਗਾਉਣ ਲਈ ਪ੍ਰੇਰਿਆ ਤੇ ਦੱਸਿਆ ਕਿ ਜਲਦੀ ਹੀ ਹੁਣ ਬੇਜ਼ਮੀਨੇ ਜਾਂ ਘਰਾਂ ਦੇ ਲੋਕਾਂ ਦੇ ਕਰਜ਼ੇ ਮੁਆਫ ਕੀਤੇ ਜਾਣਗੇ ਤੇ ਹਰੇਕ ਪਿੰਡ ’ਚ 10 ਲੋਡ਼ੀਂਦੇ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ। ਮਨਰੇਗਾ ਤਹਿਤ ਕੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਕੁਲਬੀਰ ਸਿੰਘ ਖੈਡ਼ਾ, ਜਗਦੀਪ ਸਿੰਘ ਵੰਝ ਸਰਪੰਚ, ਮੰਗਲ ਸਿੰਘ ਭੱਟੀ ਮੈਂਬਰ ਸੰਮਤੀ, ਕੁਲਵੰਤ ਸਿੰਘ ਸਰਪੰਚ ਸਵਾਲ, ਸ਼ਿੰਦਰ ਸਿੰਘ ਸਰਪੰਚ ਬੂਸੋਵਾਲ, ਮਹਿੰਦਰ ਪਾਲ ਸਿੰਘ ਸੋਹੀ ਮੁਹੱਬਲੀਪੁਰ, ਆਸਾ ਸਿੰਘ ਵਿਕਰ ਮੈਂਬਰ ਜ਼ਿਲਾ ਪ੍ਰੀਸ਼ਦ, ਬੱਬੂ ਖੈਡ਼ਾ ਸੰਮਤੀ ਮੈਂਬਰ, ਸਰਪੰਚ ਬਖਸ਼ੀਸ਼ ਸਿੰਘ ਫੌਜੀ, ਨਿਰਮਲ ਸਿੰਘ ਮੱਲ, ਦਲਬੀਰ ਸਿੰਘ ਸਰਪੰਚ, ਜਰਨੈਲ ਸਿੰਘ, ਰਵੀ ਪੀ. ਏ. ਆਦਿ ਵੀ ਹਾਜ਼ਰ ਸਨ।

ਫੋਟੋ - http://v.duta.us/8ZzfXQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/OPXviQAA

📲 Get Kapurthala-Phagwara News on Whatsapp 💬