[ludhiana-khanna] - ਅੰਤਰਰਾਸ਼ਟਰੀ ਕਾਰ ਚੋਰ ਗਿਰੋਹ ਦੇ 3 ਮੈਂਬਰ ਕਾਬੂ

  |   Ludhiana-Khannanews

ਲੁਧਿਆਣਾ (ਤਰੁਣ)-ਅੰਤਰਰਾਸ਼ਟਰੀ ਕਾਰ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਕਾਬੂ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ 2 ਕਾਰਾਂ ਬਰਾਮਦ ਕੀਤੀਆਂ ਹਨ। 17 ਦਿਨ ਪਹਿਲਾਂ ਮੁਲਜ਼ਮਾਂ ਨੇ ਸਮਰਾਲਾ ਚੌਕ ਸਥਿਤ ਇਕ ਗੈਰੇਜ ਤੋਂ ਇਨੋਵਾ ਕਾਰ ਚੋਰੀ ਕੀਤੀ ਸੀ। ਉਕਤ ਖੁਲਾਸਾ ਪ੍ਰੈੱਸ ਕਾਨਫਰੰਸ ਵਿਚ ਏ. ਡੀ. ਸੀ. ਪੀ. ਗੁਰਪ੍ਰੀਤ ਸਿੰਘ ਸਿਕੰਦ, ਏ. ਸੀ. ਪੀ. ਵਰਿਆਮ ਸਿੰਘ ਅਤੇ ਚੌਕੀ ਧਰਮਪੁਰਾ ਇੰਚਾਰਜ ਸਬ-ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਕੀਤਾ ਹੈ। ਫਡ਼ੇ ਗਏ ਮੁਲਜ਼ਮਾਂ ਦੀ ਪਛਾਣ ਰੋਹਿਤ ਵਰਮਾ ਉਰਫ ਰਵੀ ਵਾਸੀ ਨਿਊ ਵਿਜੇ ਨਗਰ, ਰਾਮ ਚੰਦਰ ਵਾਸੀ ਸਲੇਮ ਟਾਬਰੀ ਅਤੇ ਬਲਵੀਰ ਕੁਮਾਰ ਵਾਸੀ ਈ. ਡਬਲਯੂ. ਐਸੋਸੀਏਸ਼ਨ ਕਾਲੋਨੀ, ਤਾਜਪੁਰ ਰੋਡ ਵਜੋਂ ਹੋਈ ਹੈ। ਏ. ਡੀ. ਸੀ. ਪੀ. ਨੇ ਦੱਸਿਆ ਕਿ ਉਕਤ ਅੰਤਰਰਾਸ਼ਟਰੀ ਚੋਰ ਗਿਰੋਹ ਕਾਰਾਂ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। 21 ਜਨਵਰੀ ਨੂੰ ਚੋਰ ਗਿਰੋਹ ਨੇ ਸਮਰਾਲਾ ਚੌਕ ਸਥਿਤ ਸੁੰਦਰ ਗੈਰੇਜ ’ਤੇ ਧੋਖੇ ਨਾਲ ਇਕ ਇਨੋਵਾ ਕਾਰ ਚੋਰੀ ਕੀਤੀ ਸੀ। ਪੁਲਸ ਨੇ ਤੁਰੰਤ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਸੀ। ਮੁਲਜ਼ਮ ਕਾਰ ਨੂੰ ਅੱਗੇ ਵੇਚਦੇ, ਉਸ ਤੋਂ ਪਹਿਲਾਂ ਹੀ ਪੁਲਸ ਨੇ ਗਿਰੋਹ ਨੂੰ ਕਾਬੂ ਕਰ ਕੇ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ਸਾਹਮਣੇ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਹੈ, ਜਿਸ ਤੋਂ ਬਾਅਦ ਕਈ ਵਾਰਦਾਤਾਂ ਦੇ ਹੱਲ ਹੋਣ ਦੀ ਸੰਭਾਵਨਾ ਹੈ। ਇਨੋਵਾ ਕਾਰ ’ਤੇ ਜਾਅਲੀ ਨੰਬਰ ਪਲੇਟ ਲਾ ਕੇ ਘੁੰਮ ਰਹੇ ਸਨ ਵੇਚਣ ਲਈ ਧਰਮਪੁਰਾ ਚੌਕੀ ਇੰਚਾਰਜ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਗਿਰੋਹ ਦੇ ਮੈਂਬਰ ਇਨੋਵਾ ਕਾਰ ’ਤੇ ਜਾਅਲੀ ਨੰਬਰ ਪਲੇਟ ਲਾ ਕੇ ਘੁੰਮ ਰਹੇ ਸਨ। ਧਰਮਪੁਰਾ ਪੁਲੀ ਕੋਲ ਹੌਲਦਾਰ ਬਲਵੀਰ ਸਿੰਘ ਨੇ ਕਾਰ ਨੂੰ ਰੋਕਿਆ। ਕਾਰ ਵਿਚ ਰੋਹਿਤ ਅਤੇ ਚੰਦਰ ਸਵਾਰ ਸਨ। ਕਾਰ ’ਤੇ ਹਰਿਆਣਾ ਦੀ ਨੰਬਰ ਪਲੇਟ ਲੱਗੀ ਹੋਈ ਸੀ। ਸ਼ੱਕ ਦੇ ਆਧਾਰ ’ਤੇ ਜਦੋਂ ਸਖਤੀ ਵਰਤੀ ਤਾਂ ਮੁਲਜ਼ਮਾਂ ਨੇ ਕਬੂਲਿਆ ਕਿ ਕਾਰ ’ਤੇ ਜਾਅਲੀ ਨੰਬਰ ਪਲੇਟ ਲਾ ਕੇ ਉਹ ਕਾਰ ਵੇਚਣ ਦੇ ਇਰਾਦੇ ਨਾਲ ਜਾ ਰਹੇ ਸਨ।ਗਿਰੋਹ ਦੇ ਮਾਸਟਰ ਮਾਈਂਡ ’ਤੇ 7 ਮੁਕੱਦਮੇ ਦਰਜ ਧਰਮਪੁਰਾ ਚੌਕੀ ਇੰਚਾਰਜ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਗਿਰੋਹ ਦਾ ਸਰਗਣਾ ਬਲਵੀਰ ਹੈ, ਜਿਸ ’ਤੇ ਨਸ਼ਾ ਸਮੱਗਲਿੰਗ, ਇਰਾਦਤਨ ਕਤਲ, ਲੁੱਟ-ਖੋਹ, ਚੋਰੀ ਆਰਮਜ਼ ਐਕਟ ਅਧੀਨ ਵੱਖ-ਵੱਖ ਥਾਣਿਆਂ ਵਿਚ ਕਰੀਬ 7 ਮੁਕੱਦਮੇ ਦਰਜ ਹਨ। 27 ਅਗਸਤ 2018 ਨੂੰ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਬਲਵੀਰ ਅਤੇ ਰੋਹਿਤ ਨੇ 2018 ਵਿਚ ਦਿੱਲੀ ਤੋਂ ਇਕ ਸੈਂਟਰੋ ਕਾਰ ਚੋਰੀ ਕੀਤੀ, ਜਿਸ ਨੂੰ ਲੁਧਿਆਣਾ ਵਿਚ ਗਿੱਲ ਰੋਡ ਸਥਿਤ ਇਕ ਕਬਾਡ਼ੀਏ ਨੂੰ ਵੇਚਿਆ। ਕਬਾਡ਼ੀਏ ਨੇ ਕਾਰ ਨੂੰ ਚੀਰ ਕੇ ਦੋ ਹਿੱਸਿਆਂ ਵਿਚ ਵੰਡ ਕੇ ਪਾਰਟਸ ਖੋਲ੍ਹ ਕੇ ਵੇਚ ਦਿੱਤੇ। ਹਾਲ ਦੀ ਘਡ਼ੀ ਪੁਲਸ ਨੇ ਕਾਰ ਦਾ ਇਕ ਹਿੱਸਾ ਬਰਾਮਦ ਕੀਤਾ ਹੈ। ਪੁਲਸ ਕਬਾਡ਼ੀਏ ਦੀ ਭਾਲ ਵਿਚ ਜੁਟੀ ਹੋਈ ਹੈ। ਜਾਂਚ ਅਧਿਕਾਰੀ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਗਿਰੋਹ ਦਾ ਦੂਜਾ ਮੈਂਬਰ ਰੋਹਿਤ ਉਰਫ ਰਵੀ ਹੈ, ਜਿਸ ’ਤੇ ਮੋਬਾਇਲ ਖੋਹਣ ਦੇ ਦੋਸ਼ ਵਿਚ ਥਾਣਾ ਡਵੀਜ਼ਨ ਨੰ.3 ਵਿਚ ਕੇਸ ਦਰਜ ਹਨ। ਰੋਹਿਤ 9 ਮਾਰਚ 2018 ਨੂੰ ਜੇਲ ਤੋਂ ਬਾਹਰ ਆਇਆ ਅਤੇ ਮੋਬਾਇਲ ਖੋਹਣ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਤਿੰਨੋ ਮੁਲਜ਼ਮ ਵਿਆਹੇ ਹੋਏ ਤੇ ਪੱਕੇ ਨਸ਼ੇਡ਼ੀ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਤਿੰਨੋ ਮੁਲਜ਼ਮ ਵਿਆਹੇ ਹੋਏ ਹਨ ਤੇ ਨਸ਼ਿਆਂ ਦੇ ਆਦੀ ਹਨ। ਨਸ਼ਾਪੂਰਤੀ ਲਈ ਗਿਰੋਹ ਦੇ ਮੈਂਬਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਜਦੋਂਕਿ ਗਿਰੋਹ ਦਾ ਸਰਗਣਾ ਬਲਵੀਰ ਨਸ਼ਾਪੂਰਤੀ ਅਤੇ ਜਲਦ ਅਮੀਰ ਬਣਨ ਦੇ ਚੱਕਰ ਵਿਚ ਵਾਰਦਾਤਾਂ ਨੂੰ ਅੰਜਾਮ ਦੇਣ ਲੱਗਾ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/u26rKgAA

📲 Get Ludhiana-Khanna News on Whatsapp 💬