[ludhiana-khanna] - ਪੰਜਾਬ ਕਾਂਗਰਸ ਸੇਵਾ ਦਲ ਦੇ ਢਾਂਚੇ ਦਾ ਵਿਸਥਾਰ

  |   Ludhiana-Khannanews

ਲੁਧਿਆਣਾ (ਰਿੰਕੂ)-ਪੰਜਾਬ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਿਰਮਲ ਸਿੰਘ ਕੈਡ਼ਾ ਨੇ ਪਾਰਟੀ ਹਾਈਕਮਾਨ ਦੇ ਨਿਰਦੇਸ਼ਾਂ ’ਤੇ ਸੇਵਾ ਦਲ ਦੇ ਢਾਂਚੇ ਦਾ ਵਿਸਥਾਰ ਕਰਦੇ ਹੋਏ ਰਾਜੀਵ ਗੁਪਤਾ ਨੂੰ ਉਪ ਪ੍ਰਧਾਨ, ਸੰਦੀਪ ਸਰੀਨ, ਚਰਨਕੰਵਲ ਸਿੰਘ ਧੀਮਾਨ ਨੂੰ ਜਨਰਲ ਸੈਕਟਰੀ, ਤਿਲਕ ਰਾਜ ਸੋਨੂੰ ਨੂੰ ਖਜ਼ਾਨਚੀ, ਜਨਾਬ ਅਨਵਰ ਹੁਸੈਨ, ਜਤਿੰਦਰ ਮਾਰਸ਼ਲ, ਮੁਨੀਸ਼ ਗਰਗ, ਲਾਭ ਸਿੰਘ, ਸੋਮਪਾਲ, ਰਮਨ ਕੁਮਾਰ, ਜਸਪਾਲ ਸਿੰਘ ਪਨੇਸਰ, ਜਸਦੇਵ ਸਿੰਘ ਧਾਰਨੀ, ਗੋਪਾਲ ਗਰਗ, ਅਸ਼ੋਕ ਸੂਦ ਹੈਪੀ, ਰਮੇਸ਼ ਕੁਮਾਰ ਨੂੰ ਸਕੱਤਰ, ਬਲਬੀਰ ਸਿੰਘ ਮਿੰਟੂ, ਕਮਲ ਆਹੂਜਾ, ਅਰਦਾਸਦੀਪ ਸਿੰਘ, ਜਗੀਰ ਸਿੰਘ, ਹਰਦਿਲਜੀਤ, ਨਿਰਮਲ ਸਿੰਘ, ਸ਼ਿਵ ਚਰਨ, ਹਰਦੀਪ ਸਿੰਘ ਸ਼ੇਰਗਿਲ, ਵਰਿੰਦਰ ਭੱਲਾ ਨੂੰ ਸੰਯੁਕਤ ਸਕੱਤਰ ਤੋਂ ਇਲਾਵਾ ਜ਼ਿਲਾ ਚੀਫ ਮੁਖੀ ਨਿਯੁਕਤ ਕੀਤੇ ਗਏ, ਜਿਸ ਵਿਚ ਦੀਪਕ ਖੰਨਾ ਨੂੰ ਅੰਮ੍ਰਿਤਸਰ, ਓਮ ਪ੍ਰਕਾਸ਼ ਖਿਚੀ ਮੁਕਤਸਰ, ਸੁਭਾਸ਼ ਭਾਰਗਵ ਕਪੂਰਥਲਾ, ਰੇਸ਼ਮ ਸਿੰਘ ਬਾਹੀਆ ਫਰੀਦਕੋਟ, ਮੁੰਨਾ ਮਿਸ਼ਰਾ ਪਟਿਆਲਾ, ਵਿਨੋਦ ਖੰਨਾ ਜਲੰਧਰ ਅਰਬਨ, ਮਨੋਜ ਧਨਵਾਲ ਜਲੰਧਰ ਦਿਹਾਤੀ, ਗੁਰਮੇਲ ਸਿੰਘ ਲਿਖਾਰੀ ਮੋਗਾ, ਜਸਬੀਰ ਸਿੰਘ ਵਡਾਲੀ ਮੋਹਾਲੀ, ਬਚਨ ਲਾਲ ਵਰਮਾ ਰੋਪਡ਼, ਅਕਸ਼ੇ ਪੁੰਜ ਪਠਾਨਕੋਟ, ਸੁਨੀਲ ਕੁਮਾਰ ਸ਼ਰਮਾ ਫਾਜ਼ਿਕਲਾ, ਐਡਵੋਕੇਟ ਆਦੇਸ਼ ਅਗਨੀਹੋਤਰੀ ਤਰਨਤਾਰਨ, ਵਿਸ਼ਾਲ ਜੈਨ ਗੋਲਡੀ ਮਾਨਸਾ, ਰਾਮ ਸ਼ਰਮਾ ਬਠਿੰਡਾ ਸ਼ਹਿਰੀ, ਆਦੇਸ਼ਪਸ਼ਵਿੰਦਰ ਸਿੰਘ ਬਠਿੰਡਾ ਦਿਹਾਤੀ, ਸਰਬਜੀਤ ਸਿੰਘ ਬਰਨਾਲਾ, ਨਰੇਸ਼ ਕੁਮਾਰ ਗਾਬਾ ਸੰਗਰੂਰ ਸ਼ਾਮਲ ਰਹੇ। ਨਾਲ ਹੀ ਜ਼ਿਲਾ ਮਹਿਲਾ ਮੁਖੀਆਂ ਵਿਚ ਮੋਨਿਕਾ ਰਾਣੀ ਲੁਧਿਆਣਾ ਸ਼ਹਿਰੀ, ਸੁਖਵਿੰਦਰ ਕੌਰ ਬਾਵਾ ਲੁਧਿਆਣਾ ਦਿਹਾਤੀ, ਸੁਖਦੀਪ ਕੌਰ ਜਲੰਧਰ, ਵੀਨਾ ਰਾਣੀ ਫਰੀਦਕੋਨ, ਭਾਰਤੀ ਮੰਜੋਤਰਾ ਪਠਾਨਕੋਟ, ਮਨਜਿੰਦਰ ਕੌਰ ਕਪੂਰਥਲਾ ਸ਼ਹਿਰੀ, ਬਲਬੀਰ ਕੌਰ ਸੰਗਰੂਰ ਅਤੇ ਯੰਗ ਬ੍ਰਿਗੇਡ ਵਿਚ ਬਿੰਨੀ ਧੀਰ ਕਪੂਰਥਲਾ, ਤਨਿਸ਼ ਤਲਵਾਰ ਅੰਮ੍ਰਿਤਸਰ, ਅਮਨਦੀਪ ਪਠਾਨਕੋਟ, ਜਸਵਿੰਦਰ ਸਿੰਘ ਮੋਹਾਲੀ, ਨਿਰਮਲ ਸਿੰਘ ਰੋਪਡ਼, ਖਾਮਿਦ ਅਲੀ ਲੁਧਿਆਣਾ, ਅਵਤਾਰ ਸਿੰਘ ਜਲੰਧਰ, ਮਨੀ ਕੁਲਤਾਰ ਫਰੀਦਕੋਟ, ਮੰਗਾ ਜੌਹਲ ਮੁਕਤਸਰ, ਅਰਸ਼ਪਿੰਦਰ ਸਿੰਘ ਫਾਜ਼ਿਲਕਾ ਨੂੰ ਕਨਵੀਨਰ ਦੀ ਜ਼ਿੰਮੇਦਾਰੀ ਦਿੱਤੀ ਗਈ।ਨਿਰਮਲ ਕੈਡ਼ਾ ਨੂੰ ਕੈਂਪੇਨ, ਇਲੈਕਸ਼ਨ ਤੇ ਕੋ-ਆਰਡੀਨੇਸ਼ਨ ਕਮੇਟੀ ’ਚ ਮਿਲਿਆ ਸਥਾਨ ਆਲ ਇੰਡੀਆ ਕਾਂਗਰਸ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਵਰਗ ਦੇ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਅਤੇ ਉਦੇਸ਼ਾਂ ਨੂੰ ਪਹੁੰਚਾਉਣ ਲਈ ਸਥਾਪਤ ਕੀਤੀਆਂ ਗਈਆਂ ਕਮੇਟੀਆਂ ਕੈਂਪੇਨ ਕਮੇਟੀ, ਇਲੈਕਸ਼ਨ ਕਮੇਟੀ ਅਤੇ ਕੋ-ਆਰਡੀਨੇਸ਼ਨ ਕਮੇਟੀ ਵਿਚ ਪੰਜਾਬ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਿਰਮਲ ਕੈਡ਼ਾ ਨੂੰ ਸ਼ਾਮਲ ਕੀਤਾ ਗਿਆ ਹੈ। ਨਿਰਮਲ ਕੈਡ਼ਾ ਨੇ ਕਿਹਾ ਕਿ ਪਾਰਟੀ ਹਾਈਕਮਾਨ ਵਲੋਂ ਤਿੰਨ ਮਹੱਤਵਪੂਰਨ ਕਮੇਟੀਆਂ ਵਿਚ ਇਕ ਮੈਂਬਰ ਦੇ ਰੂਪ ਵਿਚ ਲੈ ਕੇ ਸਨਮਾਨ ਦਿੱਤਾ ਹੈ, ਉਹ ਉਸ ਲਈ ਹਮੇਸ਼ਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲੇ ਅਤੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਸ਼੍ਰੀ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਹੋਣ, ਇਸੇ ਟਾਰਗੈਟ ਨੂੰ ਲੈ ਕੇ ਕਾਂਗਰਸ ਸੇਵਾ ਦਲ ਦਿਨ ਰਾਤ ਕੰਮ ਕਰੇਗਾ।

ਫੋਟੋ - http://v.duta.us/aGAMBgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/S_GHcwAA

📲 Get Ludhiana-Khanna News on Whatsapp 💬