[ludhiana-khanna] - ਪੁਲਸ ਨੇ ਨਾਜਾਇਜ਼ ਸ਼ਰਾਬ ਨਾਲ ਭਰਿਆ ਟਰੱਕ ਫਡ਼ਿਆ, 720 ਪੇਟੀਆਂ ਬਰਾਮਦ

  |   Ludhiana-Khannanews

ਲੁਧਿਆਣਾ (ਭਾਖਡ਼ੀ)-ਪੁਲਸ ਨੇ ਨਾਜਾਇਜ਼ ਸ਼ਰਾਬ ਨਾਲ ਭਰਿਆ ਟਰੱਕ ਫਡ਼ਿਆ ਹੈ, ਜਿਸ ’ਚ ਆਂਧਰਾ ਪ੍ਰਦੇਸ਼ ਤੋਂ ਲਿਆਂਦੀਆਂ ਜਾ ਰਹੀਆਂ ਨਾਜਾਇਜ਼ ਸ਼ਰਾਬ ਦੀਆਂ 720 ਪੇਟੀਆਂ ਜ਼ਬਤ ਕਰ ਲਈਆਂ ਹਨ।ਸੂਚਨਾ ਮੁਤਾਬਕ ਸੀ.ਆਈ.ਏ. ਸਟਾਫ ਜਲੰਧਰ ਦਿਹਾਤੀ ਅਤੇ ਥਾਣਾ ਮੁਖੀ ਫਿਲੌਰ ਜਤਿੰਦਰ ਸਿੰਘ ਨੇ ਗੁਪਤਾ ਸੂਚਨਾ ਦੇ ਆਧਾਰ ’ਤੇ ਸਤਲੁਜ ਦਰਿਆ ਨੇਡ਼ੇ ਨਾਕਾਬੰਦੀ ਕਰ ਕੇ ਲੁਧਿਆਣਾ ਵਲੋਂ ਆਉਂਦੇ ਇਕ ਟਰੱਕ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਨਾਜਾਇਜ਼ ਸ਼ਰਾਬ ਦੀਆਂ ਪੁਲਸ ਨੇ 720 ਪੇਟੀਆਂ ਫਡ਼ਨ ਵਿਚ ਸਫਲਤਾ ਹਾਸਲ ਕੀਤੀ । ਪੁਲਸ ਨੇ ਟਰੱਕ ਡਰਾਈਵਰ ਬਲਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਤਰਨਤਾਰਨ ਨੂੰ ਗ੍ਰਿਫਤਾਰ ਕਰ ਕੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕਬੂਲ ਕੀਤਾ ਕਿ ਉਹ ਇਹ ਨਾਜਾਇਜ਼ ਸ਼ਰਾਬ ਆਂਧਰਾ ਪ੍ਰਦੇਸ਼ ਤੋਂ ਵੇਚਣ ਲਈ ਪੰਜਾਬ ਲਿਆਇਆ ਸੀ। ਪੁਲਸ ਨੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰ ਕੇ ਸ਼ਰਾਬ ਜ਼ਬਤ ਕਰ ਲਈ।

ਫੋਟੋ - http://v.duta.us/JVbvKAEA

ਇਥੇ ਪਡ੍ਹੋ ਪੁਰੀ ਖਬਰ — - http://v.duta.us/LFvKjwAA

📲 Get Ludhiana-Khanna News on Whatsapp 💬