[ludhiana-khanna] - ਬਾਰਸ਼ ਨੇ ਬੰਨ੍ਹੇ ਚੋਰਾਂ ਦੇ ਨਜ਼ਾਰੇ, ਲੱਖਾਂ ਦਾ ਸਮਾਨ ਲੁੱਟਿਆ

  |   Ludhiana-Khannanews

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਬੀਤੇ ਦਿਨ ਹੋਈ ਭਾਰੀ ਬਾਰਸ਼ ਨੇ ਚੋਰਾਂ ਨੂੰ ਨਜ਼ਾਰੇ ਲਾ ਛੱਡੇ ਅਤੇ ਇਹ ਚੋਰ ਬਾਰਸ਼ ਦਾ ਫਾਇਦਾ ਚੁੱਕਦਿਆਂ ਇਲੈਕਟ੍ਰਾਨਿਕ ਸ਼ੋਅਰੂਮ 'ਚੋਂ ਲੱਖਾਂ ਦਾ ਸਮਾਨ ਲੈ ਕੇ ਫੁਰਰ ਹੋ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ੋਅਰੂਮ ਦੇ ਮਾਲਕ ਨੇ ਦੱਸਿਆ ਕਿ ਚੋਰ ਗੋਲਕ 'ਚ ਪਈ 45 ਹਜ਼ਾਰ ਰੁਪਏ ਦੀ ਨਗਦੀ ਤੋਂ ਇਲਾਵਾ 6 ਐੱਲ. ਈ. ਡੀਜ਼, 20 ਮਹਿੰਗੇ ਮੋਬਾਇਲ, 2 ਵਾਸ਼ਿੰਗ ਮਸ਼ੀਨਾਂ ਅਤੇ 3 ਲੈਪਟਾਪ ਚੋਰੀ ਕਰਕੇ ਲੈ ਗਏ, ਜਿਨ੍ਹਾਂ ਦੀ ਕੀਮਤ ਲੱਖਾਂ 'ਚ ਸੀ। ਫਿਲਹਾਲ ਚੋਰਾਂ ਦੀ ਇਹ ਸਾਰੀ ਹਰਕਤ ਇੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਇਸ ਬਾਰੇ ਚੌਂਕੀ ਜੀਵਨ ਨਗਰ ਦੇ ਇੰਚਾਰਜ ਬਲੌਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਛਾਣਬੀਣ ਕੀਤੀ ਹੈ ਅਤੇ ਫੁਟੇਜ ਨੂੰ ਕਬਜ਼ੇ 'ਚ ਲੈ ਕੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਫੋਟੋ - http://v.duta.us/9c5NjQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/7iWn8QAA

📲 Get Ludhiana-Khanna News on Whatsapp 💬