[ludhiana-khanna] - ਵਪਾਰੀਆਂ ਦੇ ਹਿੱਤਾਂ ਦੀ ਆਵਾਜ਼ ਨੂੰ ਬੁਲੰਦ ਕਰਾਂਗੇ : ਰਾਜਾ

  |   Ludhiana-Khannanews

ਲੁਧਿਆਣਾ (ਸੋਨੂ)-ਸ਼ਿਵ ਸੈਨਾ ਹਿੰਦੁਸਤਾਨ ਵਪਾਰ ਸੈਨਾ ਲੁਧਿਆਣਾ ਜ਼ਿਲਾ ਇਕਾਈ ਦਾ ਵਿਸਤਾਰ ਕਰਦੇ ਹੋਏ ਯੁਵਾ ਸਮਾਜ ਸੇਵੀ ਕੁਣਾਲ ਸੂਦ ਨੂੰ ਜ਼ਿਲਾ ਉਪ ਪ੍ਰਧਾਨ ਅਤੇ ਰੋਹਿਤ ਧਵਨ ਨੂੰ ਜ਼ਿਲਾ ਸਕੱਤਰ ਨਿਯੁਕਤ ਕੀਤਾ ਗਿਆ। ਉਕਤ ਐਲਾਨ ਸਥਾਨਕ ਫੁਹਾਰਾ ਚੌਕ ਸਥਿਤ ਪਾਰਟੀ ਮੁੱਖ ਦਫਤਰ ’ਚ ਆਯੋਜਿਤ ਕੀਤੀ ਵਿਸ਼ੇਸ਼ ਬੈਠਕ ਵਿਚ ਸ਼ਿਵ ਸੈਨਾ ਹਿੰਦੁਸਤਾਨ ਵਪਾਰ ਸੈਨਾ ਦੇ ਪ੍ਰਦੇਸ਼ ਚੇਅਰਮੈਨ ਰਿਤੇਸ਼ ਰਾਜਾ ਮਨਚੰਦਾ, ਪ੍ਰਦੇਸ਼ ਪ੍ਰਮੁੱਖ ਚੰਦਰਕਾਂਤ ਚੱਡਾ ਅਤੇ ਜ਼ਿਲਾ ਪ੍ਰਧਾਨ ਗੌਤਮ ਸੂਦ ਨੇ ਨਵ-ਨਿਯੁਕਤ ਜ਼ਿਲਾ ਉਪ ਪ੍ਰਧਾਨ ਕੁਣਾਲ ਸੂਦ ਅਤੇ ਜ਼ਿਲਾ ਸਕੱਤਰ ਰੋਹਿਤ ਧਵਨ ਨੂੰ ਕਾਰਜਭਾਰ ਸੌਂਪਣ ਦੌਰਾਨ ਕੀਤਾ। ਇਸ ਮੌਕੇ ਰਿਤੇਸ਼ ਰਾਜਾ ਮਨਚੰਦਾ ਅਤੇ ਚੰਦਰ ਕਾਂਤ ਚੱਡਾ ਨੇ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਵਪਾਰ ਸੈਨਾ ਦੀ ਵਪਾਰੀ ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਚ ਵਪਾਰੀ ਵਰਗ ਪਾਰਟੀ ’ਚ ਸ਼ਾਮਲ ਹੋ ਰਿਹਾ ਹੈ। ਪਾਰਟੀ ਦੇ ਵਿਸਤਾਰ ਨੂੰ ਲੈ ਕੇ ਵੱਡਾ ਐਲਾਨ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਜਲਦ ਹੀ ਪੰਜਾਬ ਦੇ ਸਾਰੇ ਜ਼ਿਲਿਆਂ ’ਚ ਸ਼ਿਵ ਸੈਨਾ ਹਿੰਦੁਸਤਾਨ ਵਪਾਰ ਸੈਨਾ ਦੀਆਂ ਇਕਾਈਆਂ ਗਠਿਤ ਕਰ ਕੇ ਵਪਾਰੀ ਵਰਗ ਨੂੰ ਸੰਗਠਤ ਕੀਤਾ ਜਾਵੇਗਾ। ਰਿਤੇਸ਼ ਰਾਜਾ ਮਨਚੰਦਾ ਨੇ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਵਪਾਰ ਸੈਨਾ ਸੰਗਠਤ ਵਪਾਰੀ ਵਰਗ ਦੀ ਮਜ਼ਬੂਤੀ ਨਾਲ ਵਪਾਰੀਆਂ ਦੇ ਹਿੱਤਾਂ ਦੀ ਆਵਾਜ਼ ਨੂੰ ਹੋਰ ਵੀ ਬੁਲੰਦ ਕਰੇਗੀ। ਇਸ ਮੌਕੇ ਸ਼ਹਿਰੀ ਪ੍ਰਮੁੱਖ ਗਗਨ ਕੁਮਾਰ ਗੱਗੀ, ਆਕਾਸ਼ ਨਾਗਰਥ, ਪਵਨ ਵਧਵਾ, ਵਿੱਕੀ ਗਿਲ, ਅੰਕੁਸ਼ ਕੁਮਾਰ ਤੇ ਰਾਘਵ ਸੂਦ ਆਦਿ ਮੌਜੂਦ ਹੋਏ।

ਫੋਟੋ - http://v.duta.us/Ey-BMQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/1ZUS0AAA

📲 Get Ludhiana-Khanna News on Whatsapp 💬