[ludhiana-khanna] - ਸੀ. ਆਈ. ਸੀ. ਯੂ. ਨੂੰ ਮਿਲਿਆ ਬੀ. ਐੱਮ. ਓਜ਼ ’ਚੋਂ ਚੁਣਿਆ ਪਹਿਲੇ ਸਥਾਨ ’ਤੇ

  |   Ludhiana-Khannanews

ਲੁਧਿਆਣਾ (ਬਹਿਲ)-ਪੰਜਾਬ ਦੀ ਇੰਡਸਟਰੀ ਅਤੇ ਐੱਮ. ਐੱਸ. ਐੱਮ. ਈ. ਖੇਤਰ ਦੇ ਉਥਾਨ ਲਈ ਕੀਤੇ ਗਏ ਸ਼ਲਾਘਾਯੋਗ ਕਾਰਜਾਂ ਲਈ ਚੈਂਬਰ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ ਨੂੰ ਐੱਮ. ਐੱਸ. ਐੱਮ. ਈ. ਕਲਸਟਰਜ਼ ਫਾਊਂਡੇਸ਼ਨ ਵਲੋਂ ਦੇਸ਼ ਭਰ ਦੇ ਬੀ. ਐੱਮ. ਓ. ’ਚੋਂ ਪਹਿਲੇ ਸਥਾਨ ’ਤੇ ਚੁਣਿਆ ਗਿਆ ਹੈ। ਦਿੱਲੀ ’ਚ ਇੰਡੀਆ ਇੰਟਰਨੈਸ਼ਨਲ ਸੈਂਟਰ ’ਚ ਆਯੋਜਿਤ 5ਵੇਂ ਸਾਲਾਨਾ ਐਵਾਰਡ ਸਮਾਰੋਹ ਦੌਰਾਨ ਚੈਂਬਰ ਦੇ ਪ੍ਰਤੀਨਿਧੀ ਸਰਬਜੀਤ ਸਿੰਘ ਅਤੇ ਗੋਰਵ ਭੋਲਾ ਨੇ ਨੀਤੀ ਕਮਿਸ਼ਨ ਦੇ ਸੀ. ਈ. ਓ. ਅਮਿਤਾਬ ਕਾਂਤ, ਐੱਮ. ਐੱਸ. ਐੱਮ. ਈ. ਸੈਕਟਰੀ ਅਰੁਣ ਪਾਂਡਾ ਅਤੇ ਮਨੋਹਰ ਮਿਸ਼ਰਾ ਦੇ ਹੱਥੋਂ ਪਹਿਲਾ ਪੁਰਸਕਾਰ ਹਾਸਲ ਕੀਤਾ। ਚੈਂਬਰ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਅਤੇ ਜਨਰਲ ਸਕੱਤਰ ਪੰਕਜ ਸ਼ਰਮਾ ਨੇ ਕਿਹਾ ਕਿ ਐੱਮ. ਐੱਸ. ਐੱਮ. ਈ. ਰਾਜ ਮੰਤਰੀ ਗਿਰੀਰਾਜ ਸਿੰਘ ਦੀ ਮੌਜੂਦਗੀ ’ਚ ਸੀ. ਆਈ. ਸੀ. ਯੂ. ਦੇ ਪ੍ਰਤੀਨਿਧੀਆਂ ਨੇ, ਕਾਰੋਬਾਰ, ਸਿਹਤ ਅਤੇ ਸੁਰੱਖਿਆ ਦੇ ਖੇਤਰ ਵਿਚ ਉਨ੍ਹਾਂ ਦੀ ਸੰਸਥਾ ਦੇ ਸਰਵਸ੍ਰੇਸ਼ਠ ਯੋਗਦਾਨ ਲਈ ਰਾਸ਼ਟਰੀ ਪੱਧਰ ’ਤੇ ਪਹਿਲਾ ਪੁਰਸਕਾਰ ਹਾਸਲ ਕੀਤਾ ਹੈ। ਪੂਰੇ ਭਾਰਤ ਵਿਚ ਸਾਲਾਂ ਤੋਂ 160 ਬਿਨੈਕਾਰਾਂ ’ਚੋਂ ਕੁਲ 16 ਬੀ. ਐੱਮ. ਓ. ਨੂੰ ਫਾਈਨਲ ਰਾਊਂਡ ਦੇ ਲਈ ਚੁਣਿਆ ਗਿਆ ਸੀ। ਇਸ ਐਵਾਰਡ ਸਮਾਰੋਹ ’ਚ ਜ਼ਿਊਰੀ ਮੈਂਬਰਾਂ ’ਚ ਐੱਫ.ਐੱਮ.ਸੀ. ਦੇ ਚੇਅਰਮੈਨ ਅਰੁਣ ਮਾਇਰਾ, ਐੱਮ. ਐੱਸ. ਐੱਮ. ਈ. ਡਿਵੈਲਪਮੈਂਟ ਕਮਿਸ਼ਨਰ ਰਾਮ ਮਨੋਹਰ ਮਿਸ਼ਰਾ, ਵਿਰਾਫ ਮਹਿਤਾ ਸਮੇਤ ਹੋਰ ਮਾਹਰਾਂ ਨੇ ਜੇਤੂਆਂ ਦੀ ਚੋਣ ਕੀਤੀ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Ug0OHwAA

📲 Get Ludhiana-Khanna News on Whatsapp 💬