[moga] - ਕੈਪਟਨ ਸਾਹਿਬ ਨੇ ਸਹੁੰ ਖਾ ਕੇ ਵੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ : ਬੀਬੀ ਜੰਗੀਰ ਕੌਰ

  |   Moganews

ਮੋਗਾ (ਰਾਕੇਸ਼)-ਸ਼੍ਰੋਮਣੀ ਅਕਾਲੀ ਦਲ ’ਚ ਔਰਤਾਂ ਨੂੰ ਲਾਮਬੰਦ ਕਰਨ ਲਈ ਅਕਾਲੀ ਦਲ ਵਲੋਂ ਛੇਡ਼ੀ ਮੁਹਿੰਮ ਤਹਿਤ ਪਿੰਡ ਜੈਮਲਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਕੀਰਤਨ ਦਰਬਾਰ ਸਮਾਗਮ ਦਾ ਆਯੋਜਨ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਹੋਇਆ, ਜਿਸ ’ਚ ਇਸਤਰੀ ਅਕਾਲੀ ਦਲ ਦੀ ਸੂਬਾ ਪ੍ਰਧਾਨ ਬੀਬੀ ਜੰਗੀਰ ਕੌਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਈ, ਜਿਸ ’ਚ ਮਨਦੀਪ ਕੌਰ ਖੰਭੇ ਜ਼ਿਲਾ ਪ੍ਰਧਾਨ, ਗੁਰਦਾਸ ਕੌਰ ਸਰਕਲ ਪ੍ਰਧਾਨ, ਵੀਰਪਾਲ ਕੌਰ ਸਮੇਤ ਹੋਰਨਾਂ ਮਹਿਲਾਵਾਂ ਨੇ ਸੰਬੋਧਨ ਕੀਤਾ ਅਤੇ ਅਕਾਲੀ ਦਲ ਦੀਆਂ ਨੀਤੀਆਂ ਪ੍ਰਤੀ ਮਹਿਲਾਵਾਂ ਦੇ ਵੱਡੇ ਇਕੱਠ ਨੂੰ ਚਾਨਣਾ ਪਾਇਆ। ਬੀਬੀ ਜੰਗੀਰ ਕੌਰ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਸੁਹੰ ਖਾ ਕੇ ਲੋਕਾਂ ਨਾਲ ਵਾਅਦੇ ਪੂਰੇ ਕਰਨ ਦੀ ਗੱਲ ਆਖੀ ਸੀ ਪਰ 2 ਸਾਲਾਂ ’ਚ ਵੀ ਉਹ ਖਰੇ ਨਹੀਂ ਉਤਰੇ, ਜਿਸ ਕਰ ਕੇ ਲੋਕਾਂ ਦਾ ਕੈਪਟਨ ਦੀ ਸਰਕਾਰ ’ਤੇ ਕੋਈ ਵਿਸ਼ਵਾਸ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਸਿਰਫ ਝੂਠ ਦਾ ਸਹਾਰਾ ਲੈ ਕੇ ਰਾਜ ਕਰਦੀਆਂ ਹਨ ਅਤੇ ਗੱਲਬਾਤੀ ਆਪਣਾ ਸਮਾਂ ਬਤੀਤ ਕਰਦੀਆਂ ਹਨ, ਜਿਸ ਤਰ੍ਹਾਂ ਮੌਜੂਦਾ ਕਾਂਗਰਸ ਦੀ ਸਰਕਾਰ ਨੇ ਸੱਤਾ ’ਚ ਆਉਣ ਤੋਂ ਬਾਅਦ ਹਰ ਵਰਗ ਨੂੰ ਹਰ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ ਹੈ ਅਤੇ ਹਰ ਰੋਜ ਨਵੇਂ ਤੋਂ ਨਵੇਂ ਐਲਾਨ ਕਰ ਕੇ ਡਰਾਮੇਬਾਜੀ ਕੀਤੀ ਜਾ ਰਹੀ ਹੈ ਜਦੋਂ ਕਿ ਆਪਣੇ ਮੈਨੀਫੈਸਟੋ ਮੁਤਾਬਕ ਵਾਅਦੇ ਪੂਰੇ ਕਰਨ ਦੀ ਸ਼ੁਰੂਆਤ ਵੀ ਨਹੀਂ ਦਿੱਤੀ। ਇਸ ਮੌਕੇ ਬਲਤੇਜ ਸਿੰਘ ਲੰਗੇਆਣਾ, ਜਗਦੀਸ਼ ਸਿੰਘ ਚੋਟੀਆਂ, ਹਰਚਰਨ ਸਿੰਘ, ਜਰਨੈਲ ਸਿੰਘ, ਸੰਜੀਵ ਬਿੱਟੂ ਰੋਡੇ, ਰਾਜਵੰਤ ਸਿੰਘ ਮਾਹਲਾ, ਸੁਖਹਰਪ੍ਰੀਤ ਸਿੰਘ ਰੋਡੇ ਅਤੇ ਹੋਰ ਸ਼ਾਮਲ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/8VHYAAAA

📲 Get Moga News on Whatsapp 💬