[moga] - ਮਾਲਵਾ ਖਿੱਤੇ ’ਚ ਹਲਕੀ ਬਾਰਿਸ਼ ’ਤੇ ਗਡ਼੍ਹੇਮਾਰੀ ਕਰ ਕੇ ਵਧਿਆ ਠੰਡ ਦਾ ਪ੍ਰਕੋਪ

  |   Moganews

ਮੋਗਾ (ਗੋਪੀ ਰਾਊਕੇ)-ਮਾਲਵਾ ਖਿੱਤੇ ’ਚ ਲੰਘੀ ਅੱਧੀ ਰਾਤ ਤੋਂ ਲਗਾਤਾਰ ਰੁਕ-ਰੁਕ ਕੇ ਪੈ ਰਹੀ ਬਾਰਿਸ਼ ਕਰ ਕੇ ਜਿਥੇ ਠੰਡ ਦਾ ਪ੍ਰਕੋਪ ਇਕਦਮ ਵੱਧ ਗਿਆ ਹੈ, ਉੱਥੇ ਇਸ ਦੇ ਨਾਲ ਹੀ ਚੱਲੀਆਂ ਤੇਜ਼ ਹਵਾਵਾਂ ਅਤੇ ਹੋਈ ਗਡ਼੍ਹੇਮਾਰੀ ਕਰ ਕੇ ਤਾਪਮਾਨ ਦਾ ਗ੍ਰਾਫ ਹੇਠਾਂ ਡਿੱਗ ਪਿਆ ਹੈ। ਲੰਘੀ ਰਾਤ 2 ਵਜੇ ਦੇ ਕਰੀਬ ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਸ਼ਹਿਰ ਸਮੇਤ ਜ਼ਿਲੇ ਭਰ ’ਚ ਸ਼ੁਰੂ ਹੋਈ ਬਾਰਿਸ਼ ਦੇ ਨਾਲ ਲਗਾਤਾਰ 15 ਤੋਂ 20 ਮਿੰਟ ਤੱਕ ਹੋਈ ਗਡ਼੍ਹੇਮਾਰੀ ਨੇ ਧਰਤੀ ’ਤੇ ਚਿੱਟੇ ਰੰਗ ਦੀ ਪੱਟੀ ਵਿਛਾ ਦਿੱਤੀ। ਖ਼ੇਤੀ ਮਾਹਰ ਦੱਸਦੇ ਹਨ ਕਿ ਹਲਕੀ ਗਡ਼੍ਹੇਮਾਰੀ ਕਰ ਕੇ ਹਾਡ਼੍ਹੀ ਮੁੱਖ ਫਸਲ ਕਣਕ ਦਾ ਤਾਂ ਕੋਈ ਨੁਕਸਾਨ ਨਹੀਂ ਹੋਇਆ ਪਰ ਗਡ਼੍ਹੇਮਾਰੀ ਨਾਲ ਸਰ੍ਹੋਂ, ਹਰੇ ਚਾਰੇ ਸਮੇਤ ਹਾਡ਼੍ਹੀ ਦੀਆਂ ਹੋਰ ਫਸਲਾਂ ਨੂੰ ਜ਼ਰੂਰ ਕੁੱਝ ਨੁਕਸਾਨ ਪੁੱਜਾ ਹੈ। ਖੇਤੀ ਮਾਹਰ ਦੱਸਦੇ ਹਨ ਕਿ ਆਲੂਆਂ ਦੀ ਅਗੇਤੀ ਫਸਲ ਦਾ ਜ਼ਰੂਰ ਜਿਆਦਾ ਨੁਕਸਾਨ ਹੈ। ਪਿੰਡ ਬੁੱਟਰ ਕਲਾਂ ਦੇ ਕਿਸਾਨ ਹਰੀ ਸਿੰਘ ਦਾ ਦੱਸਣਾ ਸੀ ਕਿ ਅਗੇਤੀ ਆਲੂਆਂ ਦੀ ਫਸਲ ਦਾ ਪੁਟਾਈ ਦਾ ਸਮਾਂ ਐਨ ਨੇਡ਼ੇ ਆ ਗਿਆ ਹੈ, ਜਿਸ ਕਰ ਕੇ ਹੁਣ ਪਈ ਬਾਰਿਸ਼ ਨਾਲ ਫਸਲ ਦੀਆਂ ਵੱਟਾ ’ਚ ਪਾਣੀ ਭਰ ਗਿਆ ਹੈ, ਜਿਸ ਕਰ ਕੇ ਵੱਟਾ ’ਚ ਆਲੂਆਂ ਦੀ ਫਸਲ ਦੇ ਗਿੱਲਾ ਹੋਣ ਨਾਲ ਇਸ ਦੇ ਖਰਾਬ ਹੋਣ ਦਾ ਖਦਸ਼ਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਹੀ ਆਲੂਆਂ ਦੀ ਫਸਲ ਦੇ ਕਾਸ਼ਤਕਾਰ ਤਾਂ ਮੰਦੇ ਦੀ ਮਾਰ ਝੱਲ ਰਹੇ ਹਨ ਅਤੇ ਹੁਣ ਪਈ ਬਾਰਿਸ਼ ਨਾਲ ਤਾਂ ਕਿਸਾਨਾਂ ਦੀਆਂ ਆਸਾਂ ’ਤੇ ਹੀ ਪਾਣੀ ਭਰ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਰਿਸ਼ ਇਸੇ ਤਰ੍ਹਾਂ ਹੋਰ ਹੁੰਦੀ ਹੈ ਤਾਂ ਆਲੂਆਂ ਦੀ ਫਸਲ ਦੇ ਹੋਰ ਵੀ ਨੁਕਸਾਨ ਦਾ ਖਦਸਾ ਹੈ। ਦੂਜੇ ਪਾਸੇ ਮੋਗਾ ਸ਼ਹਿਰ ਦੀਆਂ ਅੱਧ ਵਿਚਕਾਰ ਲਟਕ ਰਹੀਆਂ ਗਲੀਆਂ ਸੰਤ ਨਗਰ, ਵਾਰਡ ਨੰਬਰ-7, ਅਕਾਲਸਰ ਰੋਡ ਸਮੇਤ ਹੋਰ ਥਾਵਾਂ ’ਤੇ ਵੱਟੇ ਪਾਇਆਂ ਤਾਂ ਕਾਫੀ ਸਮਾਂ ਹੋ ਗਿਆ ਹੈ ਪਰ ਇੱਥੇ ਲੰਮੇ ਸਮੇਂ ਤੋਂ ਪ੍ਰੀਮਿਕਸ ਨਾ ਪੈਣ ਕਰ ਕੇ ਬਾਰਿਸ਼ ਮਗਰੋਂ ਇਨ੍ਹਾਂ ਗਲੀਆਂ ਦਾ ਹਾਲ ਹੋਰ ਵੀ ਮਾਡ਼ਾ ਹੋ ਗਿਆ ਹੈ।

ਫੋਟੋ - http://v.duta.us/lXTtVwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/iI1gpAAA

📲 Get Moga News on Whatsapp 💬