[moga] - ਸਿੱਖਿਆ ਪੱਖੋਂ ਇਲਾਕੇ ਦੇ ਲੋਕਾਂ ਨੂੰ ਇਕ ਨਵੀਂ ਉਮੀਦ ਜਾਗੀ : ਮਨਪ੍ਰੀਤ

  |   Moganews

ਮੋਗਾ (ਭਿੰਡਰ)-ਧਰਮਕੋਟ ਹਲਕੇ ਦੀ ਸਿਆਸਤ ’ਚ ਅਹਿਮ ਸਥਾਨ ਰੱਖਣ ਵਾਲੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਵੱਲੋਂ ਫਤਿਹਗ਼ਡ਼੍ਹ ਕੋਰੋਟਾਣਾ ਵਿਖੇ ਇਕ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ। ਜਿੱਥੇ ਇਸ ਕਾਲਜ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ, ਉਥੇ ਪਾਰਟੀ ਵਰਕਰਾਂ ’ਚ ਖੁਸ਼ੀ ਦੀ ਲਹਿਰ ਪੈਦਾ ਕੀਤੀ ਹੈ ਤੇ ਵਿਧਾਇਕ ਵਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਵੀ ਪੂਰੇ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਤੇ ਜ਼ਿਲਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਨੀਟਾ ਵਹਿਣੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਦੀ ਸੋਚ ਹਮੇਸ਼ਾ ਵਿਕਾਸ ਪੱਖੀ ਰਹੀ ਅਤੇ ਉਨ੍ਹਾਂ ਨੇ ਜੋ ਫਤਿਹਗਡ਼੍ਹ ਕੋਰੋਟਾਣਾ ਵਿਖੇ ਕਾਲਜ ਦਾ ਨਿਰਮਾਣ ਕਰਵਾਉਣ ਦੇ ਲਈ ਬੀਤੇ ਦਿਨੀ ਨੀਂਹ ਰਖਵਾਈ ਹੈ। ਇਸ ਨਾਲ ਸਿੱਖਿਆ ਪੱਖੋਂ ਇਲਾਕੇ ਦੇ ਲੋਕਾਂ ਨੂੰ ਇਕ ਨਵੀਂ ਉਮੀਦ ਜਾਗੀ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਸਦਕਾ ਭਾਰਤ ਸਰਕਾਰ ਵੱਲੋਂ ‘ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ, ਤਹਿਤ ਮੋਗਾ ਜ਼ਿਲੇ ਦੇ ਬਲਾਕ ਧਰਮਕੋਟ ਦੇ ਪਿੰਡ ਫਤਿਹਗ਼ਡ਼੍ਹ ਕੋਰੋਟਾਣਾ ਵਿਚ ਬਣਨ ਵਾਲੇ ਨਵੇਂ ਮਾਡਲ ਡਿਗਰੀ ਕਾਲਜ ਨੂੰ ਮਨਜ਼ੂਰ ਕਰਾਉਣ ਲਈ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗ਼ਡ਼੍ਹ ਵੱਲੋਂ ਕੀਤੇ ਯਤਨਾਂ ਕਾਰਨ ਇਲਾਕੇ ਦੇ ਲੋਕਾਂ ਤੇ ਪਾਰਟੀ ਦੇ ਸੀਨੀਅਰ ਕਾਂਗਰਸੀ ਆਗੂਆਂ ਵਲੋਂ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਇਹ ਡਿਗਰੀ ਕਾਲਜ ਕੇਂਦਰ ਅਤੇ ਰਾਜ ਸਰਕਾਰ ਵੱਲੋਂ 60:40 ਦੇ ਅਨੁਪਾਤ ਵਿਚ 12 ਕਰੋਡ਼ ਰੁਪਏ ਦੀ ਲਾਗਤ ਨਾਲ ਉਸਾਰਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋ ਇਲਾਵਾ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ, ਸਰਪੰਚ ਗੁਰਬੀਰ ਸਿੰਘ ਗੋਗਾ ਸੰਗਲਾ, ਪਿੰਦਰ ਚਾਹਲ ਐੱਮ.ਸੀ.,ਸੁਧੀਰ ਗੋਇਲ ਪ੍ਰਧਾਨ ਆਡ਼ਤੀਆ ਐਸੋਸੀਏਸ਼ਨ ਤੇ ਸੰਦੀਪ ਸੰਧੂ ਆਦਿ ਹਾਜ਼ਰ ਸਨ।

ਫੋਟੋ - http://v.duta.us/FaobigAA

ਇਥੇ ਪਡ੍ਹੋ ਪੁਰੀ ਖਬਰ — - http://v.duta.us/aFiJugAA

📲 Get Moga News on Whatsapp 💬