[patiala] - ‘ਤੰਦਰੁਸਤ ਪੰਜਾਬ’ ਸਿਹਤ ਮੁਹਿੰਮ ਤਹਿਤ ਵਡ਼ੈਚਾਂ ’ਚ ਲਾਇਆ ਕੈਂਪ

  |   Patialanews

ਫਤਿਹਗੜ੍ਹ ਸਾਹਿਬ (ਜੋਗਿੰਦਰਪਾਲ)- ਸਿਵਲ ਸਰਜਨ ਫਤਿਹਗਡ਼੍ਹ ਸਾਹਿਬ ਡਾ. ਨਰੇਸ਼ ਕੁਮਾਰ ਅਗਰਵਾਲ ਤੇ ਸੀਨੀਅਰ ਮੈਡੀਕਲ ਅਫਸਰ ਪੀ. ਐੱਚ. ਸੀ. ਚਰਨਾਥਲ ਕਲਾਂ ਡਾ. ਰਮਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ-ਸੈਂਟਰ ਦਨਘੇਡ਼ੀ ਦੇ ਅਧੀਨ ਆਉਂਦੇ ਪਿੰਡ ਵਡ਼ੈਚਾਂ ਵਿਖੇ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਤਹਿਤ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਡਾਕਟਰਾਂ ਦੀ ਟੀਮ ਵੱਲੋਂ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ , ਜਿਸ ’ਚ 150 ਮਰੀਜ਼ਾ ਦਾ ਚੈੱਕਅਪ ਕੀਤਾ ਗਿਆ। ਕੈਂਪ ਦੌਰਾਨ ਜਿੱਥੇ ਲੈਬੋਰੇਟਰੀ ਟੈਸਟ ਐੱਚ. ਬੀ. ਤੇ ਸ਼ੂਗਰ ਆਦਿ ਦੇ ਟੈਸਟ ਕੀਤੇ ਗਏ ਉੱਥੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਨੂੰ ਚੈੱਕਅਪ ਕਰ ਕੇ ਫਰੀ ਦਵਾਈਆਂ ਵੀ ਤਕਸੀਮ ਕੀਤੀ ਆਂ ਗਈਆਂ। ਇਸ ਦੇ ਨਾਲ-ਨਾਲ ਜਾਗਰੂਕਤਾ ਵੈਨ ਵੀ ਪਿੰਡ ’ਚ ਘੁਮਾਈ ਗਈ ਨੇ ਲੋਕਾਂ ਨੂੰ ਵੱਖ-ਵੱਖ ਬੀਮਾਰੀਆ ਬਾਰੇ ਡੇਂਗੂ, ਸਵਾਈਨ ਫਲੂ, ਕੁਸ਼ਟ ਰੋਗ, ਤੰਬਾਕੂ ਸਬੰਧੀ ਰੋਗ, 108 ਐਂਬੂਲੈਂਸ ਆਦਿ ਸਬੰਧੀ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ। ਕੈਂਪ ਦੌਰਾਨ ਡਾਕਟਰਾਂ ਦੀ ਟੀਮ ’ਚ ਨਵਾਬ ਮੁਹੰੰਮਦ, ਡਾ. ਨਵਨੀਤ ਕੌਰ, ਫਰਮਾਸਿਸਟ ਪ੍ਰਵੀਨ, ਦਾਰਪਾਲ ਸਿੰਘ ਸਿਹਤ ਇੰਸਪੈਕਟਰ, ਦਲਜੀਤ ਸਿੰਘ ਐੱਲ. ਟੀ, ਮਨਜੀਤ ਸਿੰਘ, ਤੇਜਾ ਸਿੰਘ, ਜਸਵੀਰ ਕੌਰ, ਜਸਵਿੰਦਰ ਕੌਰ ਤੇ ਕੁਲਵਿੰਦਰ ਕੌਰ ਆਦਿ ਨੇ ਪਿੰਡ ਵਾਸੀਆਂ ਨੂੰ ਬੀਮਾਰੀਆਂ ਪ੍ਰਤੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪਿੰਡ ਦੇ ਸਰਪੰਚ ਬੀਬੀ ਸੁਖਵੀਰ ਕੌਰ ਤੇ ਜਗਦੀਪ ਸਿੰਘ ਜੱਗੀ ਨੇ ਕੈਂਪ ਦੌਰਾਨ ਜਿੱਥੇ ਪਹੁੰਚੇ ਡਾਕਟਰਾ ਦੀ ਟੀਮ ਦਾ ਧੰਤੇ ਉੱਥੇ ਪਿੰਡ ਵਾਸੀਆਂ ਨੂੰ ਬੀਮਾਰੀਆਂ ਨੂੰ ਫੈਲਣ ਤੇ ਰੋਕਣ ਲਈ ਪਿੰਡ ਨੂੰ ਸਾਫ-ਸੁਥਰਾ ਰੱਖਣ ਲਈ ਪੰਚਾਇਤ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ। ਤਾਂ ਕਿ ਨਾ-ਮੁਰਾਦ ਬੀਮਾਰੀਆਂ ਤੋ ਰਾਹਤ ਮਿਲ ਸਕੇ। ਇਸ ਮੌਕੇ ਬਲੋਰ ਸਿੰਘ ਪੰਚ, ਰਵਿੰਦਰ ਸਿੰਘ ਜੀ. ਓ. ਜੀ. , ਰਵਿੰਦਰ ਸਿੰਘ ਸਾਬਕਾ ਸਰਪੰਚ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।

ਫੋਟੋ - http://v.duta.us/5yVIQwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ML5FRgAA

📲 Get Patiala News on Whatsapp 💬