[ropar-nawanshahar] - ਇਨਸਪਾਈਰ ਅੈਵਾਰਡ ਪ੍ਰਦਰਸ਼ਨੀ ਲਾਈ

  |   Ropar-Nawanshaharnews

ਰੋਪੜ (ਅਵਿਨਾਸ਼)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰਬੇਦੀ (ਲਡ਼ਕੇ) ’ਚ ਪ੍ਰਿੰ. ਲੋਕੇਸ਼ ਮੋਹਨ ਸ਼ਰਮਾ ਦੀ ਅਗਵਾਈ ’ਚ ਸਾਇੰਸ ਇਨਸਪਾਇਰ ਅੈਵਾਰਡ ਪ੍ਰਦਰਸ਼ਨੀ-2019 ਦਾ ਆਯੋਜਨ ਕੀਤਾ ਗਿਆ ਜਿਸ ਦਾ ਨਿਰੀਖਣ ਜ਼ਿਲਾ ਸਿੱਖਿਆ ਅਫਸਰ (ਰੂਪਨਗਰ) ਸ਼ਰਨਜੀਤ ਸਿੰਘ ਨੇ ਕੀਤਾ ਅਤੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਮਾਡਲਾਂ ਨੂੰ ਦੇਖਿਆ। ਪ੍ਰਿੰ. ਲੋਕੇਸ਼ ਮੋਹਨ ਸ਼ਰਮਾ ਜਿਨ੍ਹਾਂ ਕੋਲ ਜ਼ਿਲਾ ਸਾਇੰਸ ਸੁਪਰਵਾਈਜ਼ਰ ਦਾ ਵੀ ਚਾਰਜ ਹੈ ਨੇ ਦੱਸਿਆ ਕਿ ਇਨਸਪਾਇਰ ਅੈਵਾਰਡ ’ਚ ਵਿਦਿਆਰਥੀਆਂ ਨੇ ਦਸ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ਇਨ੍ਹਾਂ ਮਾਡਲਾਂ ਦੀ ਜਜਮੈਂਟ ਪਰਵਿੰਦਰ ਸਿੰਘ ਲੈਕ., ਸੰਜੇ ਕਪਲਿਸ਼ ਲੈਕ. ਅਤੇ ਜਗਦੀਪ ਸਿੰਘ ਲੈਕ. ਨੇ ਨਿਭਾਈ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਤਿੰਨ ਵਿਦਿਆਰਥੀਆਂ ਦੇ ਮਾਡਲ ਰਾਜ ਪੱਧਰ ਲਈ ਚੁਣੇ ਗਏ ਜਿਨ੍ਹਾਂ ’ਚ ਅਮਨਦੀਪ ਆਂਗਰਾ , ਜਸ਼ਨਦੀਪ ਸਿੰਘ ਅਤੇ ਸ਼ਿਵਾਲਕ ਸਕੂਲ ਦਾ ਵਿਦਿਆਰਥੀ ਆਰੀਅਨ ਵੀ ਸ਼ਾਮਲ ਹੈ। ਇਹ ਵਿਦਿਆਰਥੀ 9 ਫਰਵਰੀ ਨੂੰ ਲੁਧਿਆਣਾ ’ਚ ਰਾਜ ਪੱਧਰੀ ਮੁਕਾਬਲੇ ’ਚ ਭਾਗ ਲੈਣਗੇ। ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਡੀ.ਈ.ਓ. ਸ਼ਰਨਜੀਤ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਡਾਇਟ ਪ੍ਰਿੰ. ਰਮਨ ਕੁਮਾਰ, ਸਿੱਖਿਆ ਸੁਧਾਰ ਕਮੇਟੀ ਦੇ ਇੰਚਾਰਜ ਸੁਰਿੰਦਰ ਕੁਮਾਰ, ਪ੍ਰਿੰ. ਮਨੀ ਰਾਮ, ਹਰਦੀਪ ਢੀਂਡਸਾ, ਵਰਿੰਦਰ ਸ਼ਰਮਾ, ਚਰਨਜੀਤ ਸਿੰਘ ਤੇ ਹੋਰਨਾਂ ਨੂੰ ਵੀ ਸਨਮਾਨਤ ਕੀਤਾ ਗਿਆ।

ਫੋਟੋ - http://v.duta.us/0J5lyQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/8LtP0gAA

📲 Get Ropar-Nawanshahar News on Whatsapp 💬