[ropar-nawanshahar] - ਘਟੀਆ ਨਿਰਮਾਣ ਕੰਮਾਂ ਦੀ ਸ਼ਿਕਾਇਤ ਮਿਲਣ ’ਤੇ ਹੋਵੇਗੀ ਸਖਤ ਕਾਰਵਾਈ : ਸਿੰਗਲਾ

  |   Ropar-Nawanshaharnews

ਰੋਪੜ (ਭੰਡਾਰੀ)-ਸੂਬੇ ’ਚ ਕਿਤੇ ਵੀ ਜੇਕਰ ਘਟੀਆ ਨਿਰਮਾਣ ਕਾਰਜ ਕੀਤੇ ਜਾਣ ਜਾਂ ਘਟੀਆ ਪੱਧਰ ਦਾ ਮਟੀਰੀਅਲ ਇਸਤੇਮਾਲ ਕਰਨ ਦੀ ਕੋਈ ਸ਼ਿਕਾਇਤ ਹਾਸਲ ਹੋਈ ਤਾਂ ਵਿਭਾਗੀ ਜਾਂਚ ਉਪਰੰਤ ਸਖਤ ਕਾਰਵਾਈ ਕੀਤੀ ਜਾਵੇਗੀ। ਉਕਤ ਵਿਚਾਰ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਸ਼ਵਨੀ ਸ਼ਰਮਾ ਦੇ ਨੂਰਪੁਰਬੇਦੀ ਸਥਿਤ ਦਫ਼ਤਰ ਵਿਖੇ ਪ੍ਰਗਟਾਏ। ਸੂਬੇ ਦੀਆਂ ਸਮੁੱਚੀਆਂ ਮੁਰੰਮਤ ਕਰਵਾਈਆਂ ਜਾਣ ਵਾਲੀਆਂ ਤੇ ਨਵੀਆਂ ਬਣਨ ਵਾਲੀਆਂ ਸਡ਼ਕਾਂ ਤੋਂ ਇਲਾਵਾ ਵੱਖ-ਵੱਖ ਪ੍ਰੋਜੈਕਟਾਂ ਦੀ ਸੂਚੀ ਤਿਆਰ ਹੋ ਚੁੱਕੀ ਹੈ ਤੇ ਜਿਸ ਲਈ ਸੂਚੀਬੱਧ ਫੰਡ ਮੁਹੱਈਆ ਕਰਵਾ ਕੇ ਜਲਦ ਨਿਰਮਾਣ ਕਾਰਜ ਆਰੰਭ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਨੂੰ ਜੋਡ਼ਨ ਵਾਲੇ ਸ੍ਰੀ ਅਨੰਦਪੁਰ ਸਾਹਿਬ-ਗਡ਼੍ਹਸ਼ੰਕਰ ਮੁੱਖ ਮਾਰਗ ਦੇ ਮਹੱਤਵ ਨੂੰ ਦੇਖਦਿਆਂ ਰਾਸ਼ਟਰੀ ਤਿਉਹਾਰ ਹੋਲੇ ਮਹੱਲੇ ਤੋਂ ਪਹਿਲਾਂ ਇਸ ਦੀ 22 ਕਰੋਡ਼ ਦੀ ਲਾਗਤ ਨਾਲ ਮੁਰੰਮਤ ਕਰਵਾਈ ਜਾਵੇਗੀ ਉਪਰੰਤ ਇਸ ਦਾ ਨਵੀਨੀਕਰਨ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂਰਪੁਰਬੇਦੀ-ਬੁਰਜ-ਅਨੰਦਪੁਰ ਸਾਹਿਬ ਦੀ ਚੌਡ਼ਾਈ 11 ਫੁੱਟ ਤੋਂ ਵਧਾ ਕੇ 18 ਕੀਤੇ ਜਾਣ ਦੀ ਮੰਗ ’ਤੇ ਕਿਹਾ ਕਿ ਇਸ ਮਾਰਗ ਦਾ ਕਾਰਜ ਚੱਲ ਰਿਹਾ ਹੈ ਤੇ ਹਲਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਵਿਚਾਰ-ਵਟਾਂਦਰਾ ਕਰ ਕੇ ਉਕਤ ਮੰਗ ਨੂੰ ਵੀ ਪੂਰਾ ਕੀਤਾ ਜਾਵੇਗਾ। ਨੂਰਪੁਰਬੇਦੀ ਸ਼ਹਿਰ ਲਈ ਕੋਈ ਵੀ ਪ੍ਰਪੋਜ਼ਲ ਭੇਜੋ, ਕਰਾਂਗਾ ਮਨਜ਼ੂਰ ਕੈਬਨਿਟ ਮੰਤਰੀ ਸਿੰਗਲਾ ਜੋ ਯੂਥ ਆਗੂ ਅਸ਼ਵਨੀ ਸ਼ਰਮਾ ਦੇ ਸੱਦੇ ’ਤੇ ਨੂਰਪੁਰਬੇਦੀ ਵਿਖੇ ਪਧਾਰੇ ਸਨ ਨੇ ਨੂਰਪੁਰਬੇਦੀ ਗ੍ਰਾਮ ਪੰਚਾਇਤ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਅਸ਼ਵਨੀ ਸ਼ਰਮਾ ਨੂਰਪੁਰਬੇਦੀ ਸ਼ਹਿਰ ਲਈ ਜੋ ਵੀ ਪ੍ਰਪੋਜ਼ਲ ਬਣਾ ਕੇ ਭੇਜਣਗੇ ਨੂੰ ਤੁਰੰਤ ਮਨਜ਼ੂਰ ਕਰ ਕੇ ਲੋਡ਼ੀਂਦੇ ਫੰਡ ਮੁਹੱਈਆ ਕਰਵਾਏ ਜਾਣਗੇ। ਗ੍ਰਾਮ ਪੰਚਾਇਤ ਨੂਰਪੁਰਬੇਦੀ ਨੇ ਕੈਬਨਿਟ ਮੰਤਰੀ ਸਿੰਗਲਾ ਨੂੰ ਵਿਸ਼ੇਸ਼ ਤੌਰ ’ਤੇ ਨੂਰਪੁਰਬੇਦੀ ਵਿਖੇ ਪਹੁੰਚਣ ’ਤੇ ਸਨਮਾਨਤ ਕੀਤਾ। ਇਸ ਮੌਕੇ ਸਾਬਕਾ ਨਗਰ ਪੰਚਾਇਤ ਪ੍ਰਧਾਨ ਜਗਨ ਨਾਥ ਭੰਡਾਰੀ, ਅਸ਼ਵਨੀ ਸ਼ਰਮਾ, ਬਰਿੰਦਰ ਢਿੱਲੋਂ ਜ਼ਿਲਾ ਪ੍ਰਧਾਨ, ਸਾਬਕਾ ਪ੍ਰਧਾਨ ਅਮਰਜੀਤ ਸਿੰਘ, ਸਰਪੰਚ ਮਨਜੀਤ ਕੌਰ ਨੂਰਪੁਰਬੇਦੀ, ਸਰਪੰਚ ਰੋਹਿਤ ਸ਼ਰਮਾ, ਅਮਨ ਚੱਢਾ, ਰਾਮ ਸਰੂਪ ਸੈਣੀ, ਦੇਸਰਾਜ ਸੈਣੀ, ਡਾ. ਨੰਦ ਕਿਸ਼ੋਰ, ਭਾਵਨਾ ਬਾਲੀ, ਮਹਿੰਦਰ ਸ਼ਾਹ, ਸਤਨਾਮ ਸਿੰਘ, ਗੌਰਵ ਕਾਲਡ਼ਾ, ਸੁਨੀਲ ਸ਼ਰਮਾ, ਸਤਵਿੰਦਰ ਕੌਰ, ਦਵਿੰਦਰ ਕਾਕਾ, ਮਨੋਜ ਜੋਸ਼ੀ, ਜੌਲੀ ਸ਼ਰਮਾ ਤੇ ਮੋਹਣ ਲਾਲ ਸਹਿਤ ਵੱਖ-ਵੱਖ ਪਿੰਡਾਂ ਦੇ ਸਰਪੰਚ-ਪੰਚ ਹਾਜ਼ਰ ਸਨ।

ਫੋਟੋ - http://v.duta.us/tAQo6wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/53v2oQAA

📲 Get Ropar-Nawanshahar News on Whatsapp 💬