[ropar-nawanshahar] - ਜ਼ਰੂਰਤਮੰਦਾਂ ਨੂੰ ਕੰਬਲ, ਸਿਲਾਈ ਮਸ਼ੀਨਾਂ ਤੇ ਟਰਾਈ ਸਾਈਕਲ ਵੰਡੇ

  |   Ropar-Nawanshaharnews

ਰੋਪੜ (ਪ੍ਰਭਾਕਰ) - ਯੂਨਿਟੀ ਆਫ ਮੈਨ ਕਿਰਪਾਲ ਸਾਗਰ ਵਿਖੇ ਪਰਮ ਸੰਤ ਕਿਰਪਾਲ ਸਿੰਘ ਮਹਾਰਾਜ ਜੀ ਦੇ 125ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਕਿਰਪਾਲ ਸਾਗਰ ਸੰਸਥਾ ਦੇ ਪ੍ਰਧਾਨ ਡਾ. ਕਰਮਜੀਤ ਸਿੰਘ ਤੇ ਚੇਅਰਪਰਸਨ ਹਰਮਿੰਦਰ ਕੌਰ ਦੀ ਅਗਵਾਈ ਵਿਚ ਗਰੀਬ ਤੇ ਜ਼ਰੂਰਤਮੰਦ ਲੋਕਾਂ ਲਈ ਬੀਜੀ ਸੁਰਿੰਦਰ ਕੌਰ ਵੈਲਫੇਅਰ ਸੋਸਾਇਟੀ ਵਲੋਂ ਮੁੱਖ ਮਹਿਮਾਨ ਵੂਲਫ ਕੰਗ ਤੇ ਰੰਗੀਨੇ ਵਾਈਜ਼ੇ ਨੇ 500 ਗਰਮ ਕੰਬਲ ਅਤੇ 125 ਸਿਲਾਈ ਮਸ਼ੀਨਾਂ, 15 ਟਰਾਈ ਸਾਈਕਲਾਂ ਵੰਡੀਆਂ। ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਕਿਰਪਾਲ ਸਾਗਰ ਦੇ ਬਾਣੀ ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਜੀ ਤੇ ਸਿਰਜਨਹਾਰ ਡਾ. ਹਰਭਜਨ ਸਿੰਘ ਮਹਾਰਾਜ ਅਤੇ ਬੀਜੀ ਸੁਰਿੰਦਰ ਕੌਰ ਜੀ ਦੇ ਸੁਪਨੇ ਨੂੰ ਸਾਕਾਰ ਕਰਦੇ ਹੋਏ ਤੇ ਉਨ੍ਹਾਂ ਦੇ ਦੱਸੇ ਰਾਹ ’ਤੇ ਚਲਦੇ ਹੋਏ ਗਰੀਬ ਲੋਕਾਂ ਦੀ ਮਦਦ ਕਰਨਾ ਅਸੀਂ ਆਪਣਾ ਧਰਮ ਸਮਝਦੇ ਹਾਂ। ਕਿਰਪਾਲ ਸਾਗਰ ਵਿਖੇ ਦੇਸ਼ ਵਿਦੇਸ਼ ਤੋਂ ਆਏ ਹੋਏ ਡੇਲੀਗੇਟਾਂ ਨੂੰ ਵੀ ਸੰਤ ਕਿਰਪਾਲ ਸਿੰਘ ਮਹਾਰਾਜ ਜੀ ਦੇ ਵਚਨਾਂ ’ਤੇ ਚੱਲਦੇ ਹੋਏ ਸੰਸਥਾ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਜਸਵੀਰ ਸਿੰਘ ਚਾਵਲਾ, ਪ੍ਰੇਮ ਸਿੰਘ ਗਿੱਲ, ਪ੍ਰਿੰ. ਮਧੂ ਏਰੀ, ਡਾ. ਐੱਮ.ਕੇ. ਅਗਰਵਾਲ, ਪ੍ਰਿੰ. ਬਲਤਿੰਦਰ ਕੌਰ, ਸਰਬਜੀਤ ਮਾਂਗਟ, ਅਜੇਪਾਲ ਸਿੰਘ , ਅਗੇਲਾ ਵਿਰਕ, ਆਤਮ ਪ੍ਰਕਾਸ਼ ਸਿੰਘ, ਮੋਨਿਕਾ, ਤਰਸੇਮ ਲਾਲ, ਰੰਗੀਨੇ ਵਾਈਜ਼ੇ, ਸਰਬਜੀਤ ਭੰਡਾਰ, ਜੈਸਮੀਨ ਬਲ, ਅਸ਼ੋਕ ਰੈਨਾ, ਕੈ. ਗੁਰਦੇਵ ਸਿੰਘ, ਮੁਰਲੀ ਧਰਨ ਆਦਿ ਹਾਜ਼ਰ ਸਨ।

ਫੋਟੋ - http://v.duta.us/bQE6hAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/FwNi1QAA

📲 Get Ropar-Nawanshahar News on Whatsapp 💬