[ropar-nawanshahar] - ਡੀ. ਸੀ. ਵਲੋਂ ਲੋਕ ਸਭਾ ਚੋਣਾਂ ਸਬੰਧੀ ਨਿਯੁਕਤ ਨੋਡਲ ਅਫ਼ਸਰਾਂ ਨਾਲ ਮੀਟਿੰਗ

  |   Ropar-Nawanshaharnews

ਰੋਪੜ (ਤ੍ਰਿਪਾਠੀ) - ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਵਿਨੇ ਬਬਲਾਨੀ ਵਲੋਂ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਾਮੀਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਅੱਜ ਚੋਣਾਂ ਦੇ ਵੱਖ-ਵੱਖ ਕੰਮਾਂ ਸਬੰਧੀ ਲਾਏ ਗਏ ਨੋਡਲ ਅਫ਼ਸਰਾਂ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਗਈ ਕਿ ਆਪੋ-ਆਪਣੀ ਜ਼ਿੰਮੇਵਾਰੀ ਲਈ ਹੁਣ ਤੋਂ ਹੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਵਾਚ ਲਿਆ ਜਾਵੇ ਤਾਂ ਜੋ ਬਾਅਦ ’ਚ ਡਿਊਟੀ ਨਿਭਾਉਣ ਮੌਕੇ ਕੋਈ ਮੁਸ਼ਕਿਲ ਨਾ ਆਵੇ। ਇਨ੍ਹਾਂ ਨੋਡਲ ਅਫ਼ਸਰਾਂ ’ਚ ਮਾਨਵੀ ਸਰੋਤ ਪ੍ਰਬੰਧਨ ਲਈ ਸਹਾਇਕ ਨਿਰਦੇਸ਼ਕ ਬਾਗਬਾਨੀ ਦਿਨੇਸ਼ ਕੁਮਾਰ, ਈ.ਵੀ.ਐੱਮ. ਪ੍ਰਬੰਧਨ ਲਈ ਜਗਦੀਸ਼ ਸਿੰਘ ਬਾਗਬਾਨੀ ਅਫ਼ਸਰ, ਟ੍ਰਾਂਸਪੋਰਟ ਪ੍ਰਬੰਧਨ ਲਈ ਜੀ.ਐੱਮ. ਰੋਡਵੇਜ਼ ਹਰਿੰਦਰ ਸਿੰਘ ਉੱਪਲ, ਸਿਖਲਾਈ ਪ੍ਰਬੰਧਨ ਲਈ ਜ਼ਿਲਾ ਸਾਇੰਸ ਸੁਪਰਵਾਇਜ਼ਰ ਸੁਰਿੰਦਰ ਸਿੰਘ ਅਗਨੀਹੋਤਰੀ, ਮੈਟੀਰੀਅਲ ਪ੍ਰਬੰਧਨ ਲਈ ਦਰਸ਼ਨ ਲਾਲ ਖੇਤੀਬਾਡ਼ੀ ਅਫ਼ਸਰ, ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਲਈ ਡੀ.ਡੀ.ਪੀ.ਓ. ਹਰਨੰਦਨ ਸਿੰਘ, ਖਰਚਾ ਨਿਗਰਾਨ ਪ੍ਰਬੰਧਨ ਲਈ ਖਜ਼ਾਨਾ ਅਫ਼ਸਰ ਹਰਜਵੰਤ ਸਿੰਘ, ਆਬਜ਼ਰਵਰਾਂ ਨਾਲ ਨੋਡਲ ਅਫ਼ਸਰਾਂ ਵਜੋਂ ਸ ਰੇਨੂ ਬਾਲਾ ਡੀ.ਐੱਫ਼.ਐੱਸ.ਸੀ. ਤੇ ਏ.ਈ.ਟੀ.ਸੀ. ਜਤਿੰਦਰ ਕੌਰ, ਕਾਨੂੰਨ ਤੇ ਵਿਵਸਥਾ ਲਈ ਡੀ.ਐੱਸ.ਪੀ. ਕੈਲਾਸ਼ ਚੰਦਰ, ਪੋਸਟਲ ਬੈਲਟ ਲਈ ਡੀ.ਆਰ.ਓ. ਵਿਪਨ ਭੰਡਾਰੀ, ਮੀਡੀਆ ਲਈ ਏ.ਪੀ.ਆਰ.ਓ. ਰਵੀਇੰਦਰ ਸਿੰਘ, ਕੰਪਿਊਟਰਾਈਜੇਸ਼ਨ ਲਈ ਕਿਰਨ ਬਾਲਾ ਕੋਆਰਡੀਨੇਟਰ ਆਈ.ਟੀ.ਸੀ., ਸਵੀਪ ਲਈ ਅੰਮ੍ਰਿਤ ਸਿੰਘ ਵਧੀਕ ਡਿਪਟੀ ਕਮਿਸ਼ਨਰ, ਹੈਲਪ ਲਾਇਨ ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਤਰਸੇਮ ਚੰਦ, ਐੱਸ.ਐੱਮ.ਐੱਸ. ਮੋਨੀਟਰਿੰਗ ਤੇ ਕੰਮਿਊਨਿਕੇਸ਼ਨ ਪਲਾਨ ਲਈ ਰਾਜਵਿੰਦਰ ਸੰਧੂ ਕੰਪਿਊਟਰ ਫ਼ੈਕਲਿਟੀ, ਸਰੀਰਕ ਤੌਰ ’ਤੇ ਅਸਮਰੱਥ ਵੋਟਰਾਂ ਲਈ ਡੀ.ਪੀ.ਓ. ਮਨਜੀਤ ਕੌਰ ਤੇ ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ, ਇੰਟਰਨੈੱਟ ਤੇ ਟੈਲੀਫੋਨ ਲਈ ਐੱਸ.ਡੀ.ਓ. ਟੈਲੀਫੋਨ ਰਮੇਸ਼ ਚੰਦਰ, ਰੋਜ਼ਾਨਾ ਰਿਪੋਰਟਾਂ ਭੇਜਣ ਡਿਪਟੀ ਡੀ.ਐੱਸ.ਏ. ਨਰੇਸ਼ ਕੁਮਾਰ, ਵੈੱਬ ਕਾਸਟਿੰਗ ਲਈ ਆਈ.ਟੀ. ਮੇਨੈਜਰ ਮਗਨਰੇਗਾ ਗੁਰਮੁੱਖ ਸਿੰਘ, ਸ਼ਰਾਬ ਆਦਿ ਦੀ ਚੈਕਿੰਗ ਲਈ ਈ.ਟੀ.ਓ. ਸੁਖਵਿੰਦਰ ਸਿੰਘ, ਪੋਲਿੰਗ ਪਾਰਟੀਆਂ ਦੀ ਭਲਾਈ ਲਈ ਜ਼ਿਲਾ ਭਲਾਈ ਅਫ਼ਸਰ ਰਜਿੰਦਰ ਕੁਮਾਰ ਅਤੇ ਆਮਦਨ ਕਰ ਲਈ ਗੁਰਬਖਸ਼ ਸਿੰਘ ਇਨਕਮ ਟੈਕਸ ਅਫ਼ਸਰ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਆਪਣੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਚੋਣ ਕਮਿਸ਼ਨ ਨਾਲ ਸਬੰਧਤ ਹਦਾਇਤ ਪੁਸਤਿਕਾ ਦਾ ਪਾਲਣ ਕਰਨ ਦੀ ਹਦਾਇਤ ਵੀ ਦਿੱਤੀ।

ਫੋਟੋ - http://v.duta.us/QEEZqgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/h7x_RAAA

📲 Get Ropar-Nawanshahar News on Whatsapp 💬