[ropar-nawanshahar] - ਦੋਆਬਾ ਕਾਲਜ ਦੇ ਵਿਦਿਆਰਥੀ ਨੇ ਮੈਰਿਟ ’ਚ ਨਾਂ ਕਰਵਾਇਆ ਦਰਜ

  |   Ropar-Nawanshaharnews

ਰੋਪੜ (ਪ੍ਰਭਾਕਰ)- ਦੋਆਬਾ ਗਰੁੱਪ ਆਫ਼ ਕਾਲਜ ਕੈਂਪਸ ਤਿੰਨ ਛੋਕਰਾਂ ਵਿਚ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਐਂਡ ਇੰਸਵੀਜ਼ ਟ੍ਰੇਨਿੰਗ (ਪੀ.ਐੱਚ.ਬੀ.ਟੀ.ਈ. ਅਤੇ ਆਈ.ਟੀ.ਟੀ.) ਵਲੋਂ ਐਲਾਨੀ ਗਈ 2018 ਦੇ ਡਿਪਲੋਮਾ ਕੋਰਸਾਂ ਦੇ ਨਤੀਜੇ ਵਿਚ ਵਿਦਿਆਰਥੀਆਂ ਨੇ ਮੈਰਿਟ ਵਿਚ ਥਾਂ ਬਣਾਈ। ਕਾਲਜ ਦੇ ਡਾਇਰੈਕਟਰ ਡਾ. ਰਾਜੇਸ਼ਵਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿਪਲੋਮਾ ਆਈ.ਟੀ. 6ਵੇਂ ਸਮੈਸਟਰ ਵਿਚ ਸਵਿਤਾ ਪੁੱਤਰੀ ਸੁਰਿੰਦਰ ਕੁਮਾਰ ਵਾਸੀ ਰਾਹੋਂ ਨੇ ਰਾਜ ਵਿਚ 18ਵਾਂ ਸਥਾਨ ਪ੍ਰਾਪਤ ਕੀਤਾ। ਸੰਜੇ ਪੁੱਤਰ ਜਗਦੀਸ਼ ਰਾਮ ਵਾਸੀ ਬਿਹਾਰ ਨੇ ਰਾਜ ਵਿਚ 5ਵਾਂ ਸਥਾਨ ਪ੍ਰਾਪਤ ਕੀਤਾ ਸੀ। ਗੁਰਦੀਪ ਕੌਰ (ਈ.ਸੀ.ਈ) 6ਵਾਂ ਸਮੈਸਟਰ ਪੁੱਤਰੀ ਕੁਲਵੰਤ ਸਿੰਘ ਵਾਸੀ ਬਜ਼ੀਦਪੁਰ ਨੇ ਰਾਜ ਵਿਚ 7ਵਾਂ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਸਾਰੇ ਵਿਦਿਆਰਥੀਆਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਸੋਨਿਕਾ ਜੋਸ਼ੀ, ਸੁਰਤੀ, ਗਗਨਦੀਪ ਸਿੰਘ ਦੇ ਸਿਰ ਬੰਨ੍ਹਿਆ। ਕਾਲਜ ਦੇ ਟਰੱਸਟੀ ਗੁਰਪ੍ਰੀਤ ਸਿੰਘ ਬਾਠ, ਨਵਪ੍ਰੀਤ ਸਿੰਘ ਸੰਘਾ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਕਾਮਨਾ ਕੀਤੀ।

ਫੋਟੋ - http://v.duta.us/0cYSygAA

ਇਥੇ ਪਡ੍ਹੋ ਪੁਰੀ ਖਬਰ — - http://v.duta.us/YARSQwAA

📲 Get Ropar-Nawanshahar News on Whatsapp 💬