[sangrur-barnala] - ਅੱਜ ਦੇ ਯੁੱਗ ’ਚ ਮਾਪੇ ਧੀਆਂ ਨੂੰ ਬੋਝ ਨਾ ਸਮਝਣ : ਡੀ. ਈ. ਓ

  |   Sangrur-Barnalanews

ਸੰਗਰੂਰ (ਸ਼ਾਮ)-ਜ਼ਿਲਾ ਸਿੱਖਿਆ ਅਫਸਰ (ਪ੍ਰਾਇਮਰੀ) ਮਨਿੰਦਰ ਕੌਰ ਦੀ ਰਹਿਨੁਮਾਈ ’ਚ ਸਰਕਾਰੀ ਪ੍ਰਾਇਮਰੀ ਸਕੂਲ ਘੁੰਨਸ ਵੱਲੋਂ ਗਾਰਗੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਸੱਭਿਆਚਾਰਕ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਹੈੱਡ ਟੀਚਰ ਸੁਖਚੈਨ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦੌਰਾਨ ਸਕੂਲੀ ਬੱਚਿਆਂ ਵੱਲੋਂ ਦੇਸ਼ਭਗਤੀ, ਭਰੂਣ-ਹੱਤਿਆ, ਸਵੱਛ ਭਾਰਤ ਅਭਿਆਨ, ਨਸ਼ਿਆਂ ਆਦਿ ਨਾਲ ਸਬੰਧਤ ਆਈਟਮਾਂ ਤੋਂ ਇਲਾਵਾ ਕੋਰੀਓਗ੍ਰਾਫੀ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਡੀ. ਈ. ਓ. (ਪ੍ਰਾਇਮਰੀ) ਮਨਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿਚ ਮਾਪੇ ਧੀਆਂ ਨੂੰ ਬੋਝ ਨਾ ਸਮਝਣ, ਸਗੋਂ ਉਨ੍ਹਾਂ ਨੂੰ ਪਡ਼੍ਹਾ-ਲਿਖਾ ਕੇ ਪੈਰਾਂ ’ਤੇ ਖਡ਼੍ਹਾ ਕਰਨ ਅਤੇ ਭਰੂਣ-ਹੱਤਿਆ ਵਰਗੀ ਸਮਾਜਕ ਬੁਰਾਈ ਖਿਲਾਫ ਇਕਜੁੱਟ ਹੋ ਕੇ ਸਮਾਜ ਸੁਧਾਰ ਦੀਆਂ ਮੁਹਿੰਮਾਂ ’ਚ ਆਪਣਾ ਸਹਿਯੋਗ ਦੇਣ ਤਾਂ ਜੋ ਮੁੰਡਿਆਂ ਅਤੇ ਕੁਡ਼ੀਆਂ ਦੀ ਅਨੁਪਾਤ ਦਰ ਸਮਾਨ ਲਿਆਂਦੀ ਜਾ ਸਕੇ। ਇਸ ਮੌਕੇ ਡੀ. ਈ. ਓ. ਮੈਡਮ ਮਨਿੰਦਰ ਕੌਰ, ਫ਼ਾਊਂਡੇਸ਼ਨ ਦੇ ਚੇਅਰਮੈਨ ਐਡਵੋਕੇਟ ਜਨਕ ਰਾਜ ਗਾਰਗੀ, ਸਰਪੰਚ ਜਗਤਾਰ ਸਿੰਘ, ਸਮਾਜ ਸੇਵਕ ਦਰਸ਼ਨ ਸ਼ਰਮਾ, ਪਸਵਕ ਚੇਅਰਮੈਨ ਇਕਬਾਲ ਸਿੰਘ ਨੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਵਿਚ ਸਹਿਯੋਗ ਕਰਨ ਵਾਲੇ ਪਤਵੰਤਿਆਂ ਨੂੰ ਵੀ ਸਨਮਾਨਤ ਕੀਤਾ। ਸਕੂਲ ਮੁਖੀ ਸੁਖਚੈਨ ਸਿੰਘ ਨੇ ਆਪਣੇ ਸਟਾਫ਼ ਸਮੇਤ ਡੀ. ਈ. ਓ. ਮੈਡਮ ਨੂੰ ਸਨਮਾਨਤ ਕੀਤਾ। ਸਟੇਜ ਸੰਚਾਲਨ ਦੀ ਭੂਮਿਕਾ ਮੈਡਮ ਦਵਿੰਦਰ ਕੌਰ ਨੇ ਬਾਖੂਬੀ ਨਿਭਾਈ। ਇਸ ਸਮੇਂ ਡਿਪਟੀ ਡੀ. ਈ. ਓ. ਸ਼ਿਵ ਪਾਲ ਗੋਇਲ, ਬਲਾਕ ਸਿੱਖਿਆ ਅਫਸਰ ਕਰਮ ਸਿੰਘ, ਸਮਾਜ ਸੇਵੀ ਰਾਜਿੰਦਰ ਕਾਂਸਲ, ਸ਼ੀਸ਼ਨ ਪਾਲ ਜੱਜ, ਗੁਰਤੇਜ ਸਿੰਘ, ਲਛਮਣ ਸਿੰਘ, ਮਹਿੰਦਰ ਸਿੰਘ, ਠੰਡੂ ਰਾਮ, ਮੈਡਮ ਮਹਿੰਦਰ ਕੌਰ, ਚੇਤਨ ਸਿੰਘ ਆਦਿ ਤੋਂ ਇਲਾਵਾ ਸਮੂਹ ਪਿੰਡ ਨਿਵਾਸੀ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

ਫੋਟੋ - http://v.duta.us/-hphOgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/v47DuwAA

📲 Get Sangrur-barnala News on Whatsapp 💬