[sangrur-barnala] - ਵਰ੍ਹਦੇ ਮੀਂਹ ’ਚ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਕੋਠੀ ਵੱਲ ਰੋਸ ਰੈਲੀ ਕਰ ਰਹੇ ਪੰਜਾਬ ਮੋਟੀਵੇਟਰ ਵਰਕਰਾਂ ਨੂੰ ਪੁਲਸ ਨੇ ਰਸਤੇ ’ਚ ਰੋਕਿਆ
ਸੰਗਰੂਰ (ਜ਼ਹੂਰ/ਸ਼ਹਾਬੂਦੀਨ)-ਪੰਜਾਬ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਅਨ ਪੰਜਾਬ ਵੱਲੋਂ ਸਥਾਨਕ ਗੁਰਦੁਆਰਾ ਹਾਅ ਦੇ ਨਾਅਰਾ ਨਜ਼ਦੀਕ ਇਕੱਠੇ ਹੋ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀ ਰਿਹਾਇਸ਼ ਵੱਲ ਵਰ੍ਹਦੇ ਮੀਂਹ ’ਚ ਕੂਚ ਕਰਦਿਆਂ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕੈਬਨਿਟ ਮੰਤਰੀ ਦੀ ਰਿਹਾਇਸ਼ ਵੱਲ ਰੋਸ ਰੈਲੀ ਕੀਤੀ, ਜਿਨ੍ਹਾਂ ਨੂੰ ਪੁਲਸ ਨੇ ਰਿਹਾਇਸ਼ ਤੋਂ ਕਾਫੀ ਦੂਰ ਰੋਕ ਲਿਆ ਜਿਥੇ ਨਾਇਬ ਤਹਿਸੀਲਦਰ ਨਰਿੰਦਰਪਾਲ ਸਿੰਘ ਬਡ਼ੈਚ ਨੇ ਮੰਗ ਪੱਤਰ ਪ੍ਰਾਪਤ ਕੀਤਾ। ਇਸ ਮੌਕੇ ਸੂਬਾ ਕਮੇਟੀ ਸੁਖਬੀਰ ਸਿੰਘ ਚੀਮਾ, ਘਨਸ਼ਾਮ ਭਾਰਤੀ, ਮਨਿੰਦਰ ਸਿੰਘ, ਬੱਗਾ ਸਿੰਘ, ਰਮਨਦੀਪ ਕੌਰ, ਰਾਜਵਿੰਦਰ ਸਿੰਘ ਹੁੰਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਉਸ ਨੂੰ ਪੂਰਾ ਨਹੀਂ ਕੀਤਾ। ਸਵੱਛ ਭਾਰਤ ਮੁਹਿੰਮ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਕੰਮ ਕਰਦੇ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਵਰਕਰਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਜਿਵੇਂ ਕਿ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਵਰਕਰਾਂ ਨੂੰ ਮਹੀਨਾਵਾਰ ਪੱਕੀ ਤਨਖਾਹ, ਮਹਿਕਮੇ ਦੇ ਅਗਾਹੂ ਫੀਲਡ ਵਰਕ ਅਤੇ ਪ੍ਰਾਜੈਕਟ ਮੌਜੂਦਾ ਕੰਮ ਕਰਦੇ ਵਰਕਰਾਂ ਨੂੰ ਦਿੱਤੇ ਜਾਣ, ਛਾਂਟੀ ਕੀਤੇ ਜਾਂ ਘਰ ਬਿਠਾਏ ਵਰਕਰਾਂ ਨੂੰ ਬਹਾਲ ਕੀਤਾ ਜਾਵੇ, ਰੋਜ਼ਗਾਰ ਪੱਕਾ ਕੀਤਾ ਜਾਵੇ ਆਦਿ ਸਬੰਧੀ ਉਹ ਕਈ ਵਾਰ ਵਿਭਾਗ ਦੇ ਉੱਚ ਅਧਿਕਾਰੀਆਂ, ਡਿਪਟੀ ਕਮਿਸ਼ਨਰਾਂ, ਵਿਧਾਇਕਾਂ, ਓ. ਐੱਸ. ਡੀ. ਦੇ ਧਿਆਨ ’ਚ ਲਿਆਂਦੀਆਂ ਹਨ ਪਰ ਹੱਲ ਨਹੀਂ ਹੋਈਆਂ। ਉਨ੍ਹਾਂ ਸਰਕਾਰ ’ਤੇ ਦੋਸ਼ ਲਾਇਆ ਕਿ ਘਰ-ਘਰ ’ਚ ਰੋਜ਼ਗਾਰ ਦਾ ਵਾਅਦਾ ਕਰ ਕੇ ਸੱਤਾ ’ਚ ਆਈ ਸਰਕਾਰ ਹੁਣ ਮੁਲਾਜ਼ਮਾਂ ਨਾਲ ਧੱਕਾ ਕਰ ਰਹੀ ਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਅਤੇ ਆ ਰਹੀਆਂ ਸਮੱਸਿਆਵਾਂ ਦਾ ਨਿਪਟਰਾ ਨਹੀਂ ਕੀਤਾ ਗਿਆ ਤਾਂ ਜਥੇਬੰਦੀ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਪੱਕਾ ਮੋਰਚਾ ਅਤੇ ਮਰਨ ਵਰਤ ’ਤੇ ਬੈਠਣ ਲਈ ਮਜਬੂਰ ਹੋਵੇਗੀ।
ਫੋਟੋ - http://v.duta.us/QdwblQAA
ਇਥੇ ਪਡ੍ਹੋ ਪੁਰੀ ਖਬਰ — - http://v.duta.us/1v8GdQAA