[sangrur-barnala] - ਵਿਸ਼ਾਲ ਹਵਨ ਯੱਗ ਅਤੇ ਭੰਡਾਰੇ ਦਾ ਆਯੋਜਨ

  |   Sangrur-Barnalanews

ਸੰਗਰੂਰ (ਮਾਰਕੰਡਾ)-ਹਿੰਦੂਆਂ ਦੇ ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਕ ਅਸਥਾਨ ਹਰਿਦੁਆਰ ਵਿਖੇ 71 ਸਾਲਾਂ ਬਾਅਦ ਆਈ ਮੌਨੀ ਅਤੇ ਸੋਮਵਤੀ ਮੱਸਿਆ ਦੀ ਪੂਰਵ ਦੁਪਹਿਰ ਸਮੇਂ ਹਰਕੀ ਪੌਡ਼ੀ ’ਤੇ ਪਵਿੱਤਰ ਗੰਗਾਜਲ ਵਿਚ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ। ਇਸ ਮੌਕੇ ਤਪਾ ਧਰਮਸ਼ਾਲਾ ਵਿਖੇ ਵਿਸ਼ਾਲ ਹਵਨ ਯੱਗ ਅਤੇ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿਚ ਯੂਥ ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਮੋਹਿਤ ਸਿੰਗਲਾ, ਸਮਾਜ ਸੇਵੀ ਨਰੇਸ਼ ਭੂਤ, ਸੰਜੀਵ ਸੀਬਾ ਅਤੇ ਕਮਲ ਬਾਂਸਲ ਨੇ ਆਪਣੇ ਪਰਿਵਾਰਾਂ ਸਮੇਤ ਜਜਮਾਨਾਂ ਦੇ ਤੌਰ ’ਤੇ ਪਹੁੰਚ ਕੇ ਵਿਧੀ ਪੂਰਵਕ ਪੂਜਾ ਅਰਚਨਾ ਕਰਵਾਈ। ਭੰਡਾਰੇ ਦੀ ਸ਼ੁਰੂਆਤ ਤਪਾ ਧਰਮਸ਼ਾਲਾ ਦੇ ਸੰਸਥਾਪਕ ਸਵਰਗੀ ਰਘਵੀਰ ਚੰਦ ਭੂਤ ਦੀ ਧਰਮ ਪਤਨੀ ਮਾਇਆ ਦੇਵੀ ਨੇ ਜਜਮਾਨਾਂ ਦੇ ਨਾਲ ਬ੍ਰਾਹਮਣਾਂ ਅਤੇ ਸੰਤਾਂ ਨੂੰ ਭੋਜਨ ਕਰਵਾ ਕੇ ਕੀਤੀ, ਜਿਸ ਵਿਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ ਅਤੇ ਭੋਜਨ ਗ੍ਰਹਿਣ ਕੀਤਾ।

ਫੋਟੋ - http://v.duta.us/_EdM_QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/KFwaMwAA

📲 Get Sangrur-barnala News on Whatsapp 💬