[sangrur-barnala] - ‘ਸਰਬੱਤ ਦਾ ਭਲਾ’ ਨਾਂ ਹੇਠ ਪ੍ਰੋਗਰਾਮ ਉਲੀਕਿਆ ਜਾਵੇਗਾ : ਬੀਬੀ ਬਰਨਾਲਾ

  |   Sangrur-Barnalanews

ਸੰਗਰੂਰ (ਜੈਨ)-ਸਿੱਖੀ ਦੀ ਚਡ਼੍ਹਤ ਅਤੇ ਪ੍ਰਸਾਰ ਨੂੰ ਲੈ ਕੇ ਅੱਜ ਇਸਤਰੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਬੀਬੀ ਹਰਪ੍ਰੀਤ ਕੌਰ ਬਰਨਾਲਾ ਵੱਲੋਂ ਗੁਰਦੁਆਰਾ ਨਾਨਕਸਰ ਸਾਹਿਬ ਧੂਰੀ ਵਿਖੇ ਗ੍ਰੰਥੀ ਸਿੰਘਾਂ ਨਾਲ ਇਕ ਮੀਟਿੰਗ ਕੀਤੀ ਗਈ। ®ਇਸ ਮੌਕੇ ਬੀਬੀ ਬਰਨਾਲਾ ਨੇ ਬੱਚਿਆਂ ਦੇ ਸਿੱਖੀ ਤੋਂ ਦੂਰ ਜਾਣ ’ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਗ੍ਰੰਥੀ ਸਿੰਘਾਂ ਨਾਲ ਇਨ੍ਹਾਂ ਬੱਚਿਆਂ ਨੂੰ ਮੁਡ਼ ਤੋਂ ਸਿੱਖੀ ਨਾਲ ਜੋਡ਼ਨ ਲਈ ਵਿਚਾਰਾਂ ਕੀਤੀਆਂ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਦੇ ਜਿਹਡ਼ੇ ਬੱਚੇ ਅਤੇ ਬੱਚੀਆਂ ਸਿੱਖੀ ਤੋਂ ਦੂਰ ਹੋ ਰਹੇ ਹਨ, ਉਨ੍ਹਾਂ ਨੂੰ ਸਿੱਖ ਧਰਮ ਦੇ ਇਤਿਹਾਸ ਬਾਰੇ ਜਾਣੂ ਕਰਵਾ ਕੇ ਸਿੱਖੀ ਨਾਲ ਜੋਡ਼ਨ ਦੇ ਉਪਰਾਲੇ ਕੀਤੇ ਜਾਣ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਸਰਬੱਤ ਦਾ ਭਲਾ ਨਾਂ ਹੇਠ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਦਾ ਕਿ ਮੁੱਖ ਮੰਤਵ ਸੰਗਤ ਨੂੰ ਸਿੱਖੀ ਬਾਰੇ ਜਾਗਰੂਕ ਕਰਵਾਉਣਾ ਹੋਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗਿਆਨੀ ਜਸਵੀਰ ਸਿੰਘ ਬਰਡ਼ਵਾਲ, ਅੱਛਰਾ ਸਿੰਘ, ਬੇਅੰਤ ਸਿੰਘ, ਮਲਕੀਤ ਸਿੰਘ, ਅਜਮੇਰ ਸਿੰਘ, ਬਲਕਾਰ ਸਿੰਘ, ਕਮਿੱਕਰ ਸਿੰਘ, ਕਰਨੈਲ ਸਿੰਘ, ਚਰਨਜੀਤ ਸਿੰਘ, ਗੁਰਚਰਨ ਸਿੰਘ, ਪ੍ਰਗਟ ਸਿੰਘ, ਮਿਲਖਾ ਸਿੰਘ, ਜਸਵਿੰਦਰ ਸਿੰਘ, ਚਮਕੌਰ ਸਿੰਘ, ਗੁਰਦੇਵ ਸਿੰਘ, ਸੁਖਬੀਰ ਸਿੰਘ (ਸਾਰੇ ਗ੍ਰੰਥੀ) ਵੀ ਮੌਜੂਦ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Vu1mjgAA

📲 Get Sangrur-barnala News on Whatsapp 💬