[tarntaran] - ਕੇਂਦਰੀ ਮੰਦਰ ਭਗਵਾਨ ਵਾਲਮੀਕਿ ਜੀ ਦੇ ਨਿਰਮਾਣ ’ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ : ਰਾਜੂ ਪ੍ਰਧਾਨ

  |   Tarntarannews

ਤਰਨਤਾਰਨ (ਸੌਰਭ)-ਕੇਂਦਰੀ ਮੰਦਰ ਵਾਲਮੀਕਿ ਕੋਰਟ ਰੋਡ ਪੱਟੀ ਵਿਖੇ ਬਾਬਾ ਗੁਰਦੀਪ ਨਾਥ ਜੀ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਮੌਕੇ ਕੇਂਦਰੀ ਮੰਦਰ ਭਗਵਾਨ ਵਾਲਮੀਕਿ ਜੀ ਦੇ ਪ੍ਰਧਾਨ ਰਾਜ ਕੁਮਾਰ ਰਾਜੂ ਨੇ ਦੱਸਿਆ ਕਿ ਅੱਜ ਮੰਦਰ ਦੀ ਉਸਾਰੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ’ਚ ਸਮੂਹ ਵਾਲਮੀਕਿ ਭਾਈਚਾਰੇ ਨੇ ਸ਼ਿਰਕਤ ਕੀਤੀ। ਰਾਜੂ ਨੇ ਦੱਸਿਆ ਕਿ ਮੰਦਰ ਦੇ ਵਿਕਾਸ ’ਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਮੰਦਰ ’ਚ ਉਸਾਰੀ ਦਾ ਨਿਰਮਾਣ ਕਰਵਾਉਣ ਲਈ ਸਮੂਹ ਵਾਲਮੀਕਿ ਭਾਈਚਾਰੇ ਨਾਲ ਤਾਲਮੇਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੰਦਰ ਦੇ ਨਿਰਮਾਣ ’ਚ ਸਭ ਤੋਂ ਪਹਿਲਾਂ ਗੁੰਮਟ ਦਾ ਨਿਰਮਾਣ ਸ਼ੁਰੂ ਕਰਵਾਇਆ ਜਾ ਰਿਹਾ ਹੈ। ਰਾਜੂ ਨੇ ਸੰਗਤਾਂ ਅੱਗੇ ਅਪੀਲ ਕੀਤੀ ਕਿ ਮੰਦਰ ਦੇ ਨਿਰਮਾਣ ’ਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਜੋ ਮੰਦਰ ਨੂੰ ਸੁੰਦਰ ਬਣਾਇਆ ਜਾ ਸਕੇ। ਇਸ ਮੌਕੇ ਬਾਬਾ ਗੁਰਦੀਪ ਨਾਥ ਜੀ ਨੇ ਕਿਹਾ ਕਿ ਰੋਜ਼ਾਨਾ ਸਾਰਿਆਂ ਨੂੰ ਭਗਵਾਨ ਵਾਲਮੀਕਿ ਜੀ ਦਾ ਸਿਮਰਨ ਕਰਨਾ ਚਾਹੀਦਾ ਹੈ ਤਾਂ ਜੋ ਜੀਵਨ ਸਫਲ ਹੋ ਸਕੇ। ਇਸ ਮੌਕੇ ਬਾਬਾ ਗੁਰਦੀਪ ਨਾਥ ਜੀ, ਰਾਜ ਕੁਮਾਰ ਰਾਜੂ ਕਾਂਗਰਸੀ ਆਗੂ, ਜਤਿੰਦਰ ਕੁਮਾਰ, ਸੁਖਚੈਨ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।

ਫੋਟੋ - http://v.duta.us/qAGM2QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/TgakhQAA

📲 Get Tarntaran News on Whatsapp 💬