[tarntaran] - ਮਾਝਾ ਕਾਲਜ ਵਿਖੇ ਵਿਸ਼ਵ ਜਲਗਾਹ ਦਿਵਸ ਮਨਾਇਆ

  |   Tarntarannews

ਤਰਨਤਾਰਨ (ਬਲਵਿੰਦਰ ਕੌਰ)-ਮਾਝਾ ਕਾਲਜ ਫਾਰ ਵੂਮੈਨ, ਤਰਨਤਾਰਨ ਵਿਖੇ ਵਿਸ਼ਵ ਜਲਗਾਹ ਦੇ ਸਬੰਧ ’ਚ ਪੋਸਟਰ ਮੇਕਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਕਾਲਜ ਵਿਦਿਆਰਥਣਾਂ ਨੇ ਇਨ੍ਹਾਂ ਮੁਕਾਬਲਿਆਂ ’ਚ ਭਰਵਾਂ ਹੁੰਗਾਰਾ ਦਿੱਤਾ। ਕਾਲਜ ਵਿਦਿਆਰਥਣਾਂ ਨੂੰ ਜਲਗਾਹ ਅਤੇ ਜਲਵਾਯੂ ਪਰਿਵਰਤਨ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ’ਤੇ ਕਾਲਜ ਪ੍ਰੋਫੈਸਰ ਸੋਨਮ ਭਾਰਦਵਾਜ ਨੇ ਕਾਲਜ ਵਿਦਿਆਰਥਣਾਂ ਨੂੰ ਜਲਗਾਹ ਦੀ ਮਹੱਤਤਾ ਬਾਰੇ ਦੱਸਿਆ ਜੋ ਕਿ ਸਾਡੇ ਕੁਦਰਤੀ ਮਾਹੌਲ ਦਾ ਅਹਿਮ ਹਿੱਸਾ ਹਨ। ਇਸ ਮੌਕੇ ’ਤੇ ਕਾਲਜ ਪ੍ਰਿੰਸੀਪਲ ਡਾ. ਹਰਦੀਪ ਕੌਰ ਨੇ ਦੱਸਿਆ ਕਿ ਕਾਲਜ ਅਕਾਦਮਿਕ ਗਤੀਵਿਦੀਆਂ ਦੇ ਨਾਲ ਨਾਲ ਭਾਰਤ ਸਰਕਾਰ ਵਲੋਂ ਆਯੋਜਿਤ ਵਿਭਿੰਨ ਸੋਸਾਇਟੀਜ਼ ਦੇ ਸੈਮੀਨਾਰ ਕਰਵਾਉਂਦੇ ਰਹਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕਾਲਜ ਵਿਦਿਆਰਥਣਾਂ ਨੂੰ ਆਪਣੇ ਸਮੇਂ ਦੇ ਜਾਗਰੂਕ ਯੁਵਕ ਬਣਾਉਣਾ ਚਾਹੁੰਦੇ ਹਨ। ਵਿਦਿਆਰਥੀਆਂ ਵਲੋਂ ਜਲਗਾਹ ਸਬੰਧੀ ਬਣਾਏ ਗਏ ਪੋਸਟਰ ਸਮੁੱਚੇ ਸਮਾਜ ਨੂੰ ਵਾਤਾਵਰਨ ਅਤੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਬਾਰੇ ਪ੍ਰੇਰਿਤ ਕਰਦੇ ਹਨ। ਇਨ੍ਹਾਂ ਮੁਕਾਬਲਿਆਂ ’ਚ ਪੋਸਟਰ ਮੇਕਿੰਗ ’ਚ ਜੈਪ੍ਰੀਤ ਕੌਰ +1 ਮੈਡੀਕਲ ਨੇ ਪਹਿਲਾ ਅਤੇ ਕੋਮਲ +2 ਨੌਨ ਮੈਡੀਕਲ ਨੇ ਦੂਜਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲੇ ’ਚ ਜੈਸਮੀਨ ਕੌਰ +2 ਮੈਡੀਕਲ ਨੇ ਪਹਿਲਾ ਅਤੇ ਕਰਮਜੀਤ ਕੌਰ +1 ਮੈਡੀਕਲ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ’ਤੇ ਕਾਲਜ ਪ੍ਰਿੰਸੀਪਲ ਡਾ. ਹਰਦੀਪ ਕੌਰ, ਕਾਲਜ ਸਟਾਫ ਮੈਂਬਰਜ਼ ਸ਼ਾਮਲ ਹੋਏ।

ਫੋਟੋ - http://v.duta.us/qhopbgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/PmxQCgAA

📲 Get Tarntaran News on Whatsapp 💬