[tarntaran] - ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਵੰਡੇ ਕਰਜ਼ਾ ਮੁਆਫੀ ਦੇ ਸਰਟੀਫਿਕੇਟ

  |   Tarntarannews

ਤਰਨਤਾਰਨ (ਜਸਵਿੰਦਰ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਚੋਣਾਂ ਤੋਂ ਪਹਿਲਾਂ ਕੀਤੇ ਗਏ ਕਿਸਾਨ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਪੂਰਾ ਕਰਨ ਦੀ ਆਰੰਭੀ ਲਡ਼ੀ ਤਹਿਤ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਬਲਾਕ ਖਡੂਰ ਸਾਹਿਬ ਅਧੀਨ ਆਉਂਦੀਆਂ 14 ਸੋਸਾਇਟੀਆਂ ਨਾਲ ਸਬੰਧਤ ਕਰੀਬ ਤਿੰਨ ਸੌ ਕਿਸਾਨਾਂ ਨੂੰ ਕਰੀਬ ਸਵਾ ਦੋ ਕਰੋਡ਼ ਰੁਪਏ ਦੇ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ ਗਏ। ਹਲਕੇ ਦੇ ਪਿੰਡ ਮੀਆਂਵਿੰਡ ਵਿਖੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਹ ਚੈਕ ਸਬੰਧਤ ਕਿਸਾਨਾਂ ਨੂੰ ਸੌਂਪਣ ਉਪਰੰਤ ਵਿਧਾਇਕ ਭਲਾਈਪੁਰ ਨੇ ਆਪਣੇ ਸਾਥੀਆਂ ਸੂਬਾ ਕਾਂਗਰਸ ਆਗੂ ਪਿੰਦਰਜੀਤ ਸਿੰਘ ਸਰਲੀ, ਗੁਰਦੁਆਰਾ ਲੋਕਲ ਕਮੇਟੀ ਖਡੂਰ ਸਾਹਿਬ ਦੇ ਸਾਬਕਾ ਪ੍ਰਧਾਨ ਕੁਲਬੀਰ ਸਿੰਘ ਫਾਜ਼ਲਪੁਰ, ਡਾਇਰੈਕਟਰ ਜਸਪਾਲ ਸਿੰਘ ਰੰਧਾਵਾ ਗੋਇੰਦਵਾਲ ਸਾਹਿਬ, ਐਡਵੋਕੇਟ ਬਲਦੇਵ ਸਿੰਘ ਸ਼ਾਹ ਸਰਪੰਚ ਕੋਟਲੀ, ਜਨਰਲ ਸੈਕਟਰੀ ਹਰਜਿੰਦਰ ਸਿੰਘ ਜਿੰਦਾ ਰਾਮਪੁਰ, ਸੰਮਤੀ ਮੈਂਬਰ ਹਰਪਾਲ ਸਿੰਘ ਜਲਾਲਾਬਾਦ, ਸੰਮਤੀ ਮੈਂਬਰ ਨਿਰਵੈਲ ਸਿੰਘ ਸਾਬੀ ਭਲਾਈਪੁਰ, ਸਰਪੰਚ ਦਲੇਰ ਸਿੰਘ ਸਰਲੀ, ਸਰਪੰਚ ਸਲਵਿੰਦਰ ਸਿੰਘ ਸਰਲੀ, ਬਿੱਟੂ ਤਖਤੂਚੱਕ ਆਦਿ ਦੀ ਹਾਜ਼ਰੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਦੀ ਖੁਸ਼ਹਾਲੀ ਤੇ ਤਰੱਕੀ ਵਾਸਤੇ ਹਮੇਸ਼ਾ ਵਚਨਬੱਧ ਹੈ, ਜਿਸ ਤਹਿਤ ਹੁਣ ਤੱਕ ਪੰਜਾਬ ਦੇ ਵੱਖ-ਵੱਖ ਹਲਕਿਆਂ ਅੰਦਰ ਅਣਗਿਣਤ ਲੋਡ਼ਵੰਦ ਕਿਸਾਨਾਂ ਦੇ ਕਰੋਡ਼ਾਂ ਰੁਪਏ ਦੇ ਕਰਜ਼ੇ ਮੁਆਫ ਕੀਤੇ ਜਾ ਚੁੱਕੇ ਹਨ, ਜਿਸ ਤੋਂ ਬੌਖਲਾਏ ਵਿਰੋਧੀ ਕੈਪਟਨ ਸਰਕਾਰ ਖਿਲਾਫ ਕੂਡ਼ ਪ੍ਰਚਾਰ ਕਰਕੇ ਪਾਰਟੀ ਦਾ ਅਕਸ ਖਰਾਬ ਕਰਨ ਦੀਆਂ ਵਿਅਰਥ ਕੋਸ਼ਿਸ਼ਾਂ ਕਰ ਰਹੇ ਹਨ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਸਰਪੰਚ ਅਰਜਨ ਸਿੰਘ ਸਰਾਂ, ਸਰਪੰਚ ਦੀਦਾਰ ਸਿੰਘ ਮੀਆਂਵਿੰਡ, ਯੂਥ ਆਗੂ ਸਤਨਾਮ ਸਿੰਘ ਬਿੱਟੂ ਤਖਤੂਚੱਕ, ਚੇਅਰਮੈਨ ਤੇਜਿੰਦਰ ਸਿੰਘ ਸ਼ਾਹ ਮੀਆਂਵਿੰਡ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਉੱਪਲ, ਸਤਨਾਮ ਸਿੰਘ ਅਲੋਵਾਲ, ਜਥੇਦਾਰ ਬਲਦੇਵ ਸਿੰਘ ਏਕਲਗੱਡਾ, ਸਰਪੰਚ ਪ੍ਰਦੀਪ ਸਿੰਘ ਬੱਲੂ ਭਲਾਈਪੁਰ, ਡਾਇਰੈਕਟਰ ਸਮਸ਼ੇਰ ਸਿੰਘ ਖੋਜਕੀਪੁਰ, ਸਰਪੰਚ ਸੁਖਮਨਜੀਤ ਸਿੰਘ ਬੋਦਲਕੀਡ਼ੀ, ਆਡ਼੍ਹਤੀ ਰਾਜ, ਸੂਬਾ ਕਿਸਾਨ ਆਗੂ ਜਸਵਿੰਦਰ ਸਿੰਘ ਸ਼ਾਹ ਮੀਆਂਵਿੰਡ, ਪੀ.ਪੀ.ਸੀ. ਮੈਂਬਰ ਪਿੰਦਰਜੀਤ ਸਿੰਘ ਸਰਲੀ, ਪ੍ਰਧਾਨ ਗੁਰਧਿਆਨ ਸਿੰਘ ਬੋਦਲਕੀਡ਼ੀ, ਸਰਪੰਚ ਹਰਜਿੰਦਰ ਸਿੰਘ ਜਿੰਦਾ ਮੋਡ਼, ਚੇਅਰਮੈਨ ਤੇਜਿੰਦਰ ਸਿੰਘ ਸ਼ਾਹ, ਸੂਬਾ ਕਿਸਾਨ ਆਗੂ ਜਸਵਿੰਦਰ ਸਿੰਘ ਸ਼ਾਹ, ਯੂਥ ਆਗੂ ਅਮਨ ਸਿੰਘ ਸ਼ਾਹ, ਬਲਾਕ ਪ੍ਰਧਾਨ ਹਰਪਾਲ ਸਿੰਘ ਜਲਾਲਾਬਾਦ, ਸਰਪੰਚ ਗੁਰਜੀਤ ਸਿੰਘ ਸਾਹਿਬਚੱਕੀਆ, ਸਰਪੰਚ ਰਣਜੀਤ ਸਿੰਘ ਗੋਲਡੀ, ਸਰਪੰਚ ਗੁਰਪਾਲ ਸਿੰਘ ਰਾਮਪੁਰ, ਨੋਬੀ ਗਿੱਲ, ਸਰਬਰਿੰਦਰ ਸਿੰਘ ਬੋਬੀ ਬੋਦੇਵਾਲ, ਸਰਪੰਚ ਹਰਮੇਸ਼ ਸਿੰਘ ਗੋਰਾ ਦੇਲਾਂਵਾਲ, ਸਰਪੰਚ ਤਰਸੇਮ ਸਿੰਘ ਸੰਗਰ ਆਦਿ ਸੀਨੀਅਰ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਆਦਿ ਵੀ ਹਾਜ਼ਰ ਸਨ।

ਫੋਟੋ - http://v.duta.us/2tHyMgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/2dR9DQAA

📲 Get Tarntaran News on Whatsapp 💬