[tarntaran] - ‘ਵਿਸ਼ਵ ਜਲਗਾਹ ਦਿਵਸ’ ਮਨਾਇਆ ਗਿਆ

  |   Tarntarannews

ਤਰਨਤਾਰਨ (ਰਮਨ)-ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪ੍ਰੀਸ਼ਦ ਚੰਡੀਗਡ਼੍ਹ ਦੇ ਹੁਕਮਾਂ ਅਨੁਸਾਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ, ਅੰਮ੍ਰਿਤਸਰ ਤਰਨਤਾਰਨ ਵਿਖੇ ਮਿਤੀ 6 ਅਤੇ 7 ਫਰਵਰੀ 2019 ਨੂੰ ਵਿਸ਼ਵ ‘ਜਲਗਾਹ ਅਤੇ ਜਲਵਾਯੂ ਪਰਿਵਰਤਨ’ ਦਿਵਸ ਮਨਾਇਆ ਗਿਆ, ਜਿਸ ਤਹਿਤ ਪੋਸਟਰ ਮੇਕਿੰਗ, ਭਾਸ਼ਣ ਅਤੇ ਲੇਖ ਮੁਕਾਬਲੇ ਕਰਵਾਏ ਗਏ। ਸਕੂਲ ਦੇ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਇਸ ’ਚ ਭਾਗ ਲਿਆ ਗਿਆ। ਭਾਸ਼ਣ ਪ੍ਰਤੀਯੋਗਿਤਾ ’ਚ ਜਮਾਤ ਦਸਵੀਂ ’ਚੋਂ ਵਿਦਿਆਰਥੀ ਤਰਨਪ੍ਰੀਤ ਕੌਰ ਨੇ ਪਹਿਲਾ, ਸੋਨੀਆ ਨੇ ਦੂਜਾ ਤੇ ਸੁਖਮਨਪ੍ਰੀਤ ਕੌਰ ਨੇ ਤੀਸਰਾ ਸਥਾਨ, ਜਮਾਤ ਨੌਵੀਂ ’ਚੋਂ ਵਿਦਿਆਰਥੀ ਬਿੰਦੀਆ ਨੇ ਪਹਿਲਾ, ਕੋਮਲਪ੍ਰੀਤ ਕੌਰ ਨੇ ਦੂਜਾ ਅਤੇ ਮਨਰੋਜ ਕੌਰ ਨੇ ਕ੍ਰਮਵਾਰ ਤੀਸਰਾ ਸਥਾਨ ਹਾਸਲ ਕੀਤਾ। ਪੋਸਟਰ ਮੇਕਿੰਗ ਮੁਕਾਬਲਿਆਂ ’ਚ ਸ਼ਰਨਜੀਤ ਕੌਰ, ਨਵਨੀਤ ਕੌਰ ਅਤੇ ਜਸ਼ਨਬੀਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤੇ। ਇਸ ਤਰ੍ਹਾਂ ਲੇਖ ਰਚਨਾ ਮੁਕਾਬਲੇ ’ਚ ਕਿਰਨਜੀਤ ਕੌਰ, ਅਮਨਦੀਪ ਕੌਰ ਅਤੇ ਅਵਿਨਾਸ਼ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰੰਜੀਤ ਭਾਟੀਆ ਵਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਕਿ ਉਨ੍ਹਾਂ ਬੱਚਿਆਂ ਨੂੰ ਜਲਗਾਹਾਂ ਦੇ ਮਹੱਤਵ ਤੋਂ ਜਾਣੂੰ ਕਰਵਾਇਆ ਅਤੇ ਇਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਮੈਂਬਰ ਇੰਚਾਰਜ ਸਾਹਿਬਾਨ ਹਰਜੀਤ ਸਿੰਘ, ਨਵਜੋਤ ਸਿੰਘ, ਕੁਲਜੀਤ ਸਿੰਘ ਸਿੰਘ ਬ੍ਰਦਰਜ਼ ਜੀ ਅਤੇ ਪ੍ਰਿੰਸੀਪਲ ਵਲੋਂ ਬੱਚਿਆਂ ਨੂੰ ਆਪਣੇ ਵਾਤਾਵਰਨ ਵਿਚਲੇ ਪਰਿਵਰਤਨ ਅਤੇ ਜਲਗਾਹਾਂ ਦੀ ਸੁਰੱਖਿਆ ਪ੍ਰਤੀ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ ਗਿਆ।

ਫੋਟੋ - http://v.duta.us/ukUcEwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/p2UBsAAA

📲 Get Tarntaran News on Whatsapp 💬