[bhatinda-mansa] - ਪੀ. ਆਰ. ਟੀ. ਸੀ. ਕਾਮਿਆਂ ਨੇ ਬੱਸ ਸਟੈਂਡ ਬੰਦ ਕਰ ਕੇ ਕੀਤੀ ਨਾਅਰੇਬਾਜ਼ੀ

  |   Bhatinda-Mansanews

ਬਠਿੰਡਾ (ਮਨਚੰਦਾ, ਗਰਗ, ਬਾਂਸਲ)-ਸਰਕਾਰੀ ਟਾਈਮ ਟੇਬਲਾਂ ਵਿਚ ਹੋਈ ਗਡ਼ਬਡ਼ੀ ਖਿਲਾਫ ਅੱਜ ਪੀ. ਆਰ. ਟੀ. ਸੀ. ਕਾਮਿਆਂ ਵਲੋਂ ਸਥਾਨਕ ਬੱਸ ਸਟੈਂਡ ਨੂੰ ਪੂਰਨ ਤੌਰ ’ਤੇ ਬੰਦ ਕਰ ਕੇ ਰਿਜਨਲ ਟਰਾਂਸਪੋਰਟ ਅਥਾਰਟੀ ਬਠਿੰਡਾ ਅਤੇ ਜ਼ਿਲਾ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰ ਰਹੇ ਕਾਮਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਰਿਜਨਲ ਟਰਾਂਸਪੋਰਟ ਅਥਾਰਟੀ ਬਠਿੰਡਾ ਦੇ ਕੁੱਝ ਮੁਲਾਜ਼ਮਾਂ ਵਲੋਂ ਨਿੱਜੀ ਬੱਸ ਆਪ੍ਰੇਟਰਾਂ ਨਾਲ ਮਿਲ ਕੇ ਪੀ. ਆਰ. ਟੀ. ਸੀ. ਦੇ ਪਹਿਲਾਂ ਤੋਂ ਚੱਲ ਰਹੇ ਟਾਈਮ ਟੇਬਲਾਂ ’ਚ ਛੇਡ਼ਛਾਡ਼ ਕਰ ਕੇ ਨਵਾਂ ਨਿੱਜੀ ਬੱਸਾਂ ਦਾ ਟਾਈਮ ਟੇਬਲ ਸੈੱਟ ਕਰ ਦਿੱਤਾ ਹੈ, ਜਿਸ ਨਾਲ ਪੀ. ਆਰ. ਟੀ. ਸੀ. ਨੂੰ ਇਸ ਕਾਰਨ ਲੱਖਾਂ ਦਾ ਚੂਨਾ ਲੱਗ ਰਿਹਾ ਹੈ, ਜੋ ਪੀ. ਆਰ. ਟੀ. ਸੀ. ਕਾਮੇ ਕਦੇ ਵੀ ਸਹਿਣ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਨਿੱਜੀ ਬੱਸ ਆਪ੍ਰੇਟਰਾਂ ਵਲੋਂ ਮਾਣਯੋਗ ਅਦਾਲਤ ਦੇ ਹੁਕਮਾਂ ਨੂੁੰ ਟਿੱਚ ਸਮਝਦਿਆਂ ਨਵੇਂ ਟਾਈਮ ਟੇਬਲਾਂ ਉਪਰ ਹੀ ਬੱਸਾਂ ਚਲਾਈਆਂ ਜਾ ਰਹੀਆਂ ਹਨ ਜੋ ਕਿ ਸ਼ਰੇਆਮ ਸਰਕਾਰ ਦੀ ਸਰਪਸਤੀ ਦਿਸ ਰਹੀ ਹੈੈ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਅੱਜ ਦੇ ਇਸ ਰੋਸ ਪ੍ਰਦਰਸ਼ਨ ਦੌਰਾਨ ਕਿਸੇ ਵੀ ਨਿੱਜੀ ਬੱਸ ਨੁੂੰ ਬੱਸ ਸਟੈਂਡ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਲਦ ਪੀ. ਆਰ. ਟੀ. ਸੀ. ਬੱਸਾਂ ਦੇ ਪੁਰਾਣੇ ਟਾਈਮ ਟੇਬਲ ਨੂੰ ਬਹਾਲ ਨਾ ਕੀਤਾ ਤਾਂ ਪੀ. ਆਰ. ਟੀ. ਸੀ. ਕਾਮੇ ਹੋਰਨਾਂ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨਾਲ ਆਰ-ਪਾਰ ਦੀ ਲਡ਼ਾਈ ਲਡ਼ਨ ਲਈ ਤਿਆਰ ਹਨ। ਇਸ ਮੌਕੇ ਜੰਗੀਰ ਸਿੰਘ ਏਟਕ, ਗੁਰਸੇਵਕ ਸਿੰਘ, ਰਾਮ ਫਲ ਸਿੰਘ, ਪਵਨ ਕੁਮਾਰ, ਹਾਕਮ ਸਿੰਘ, ਦੇਵ ਰਾਜ, ਰੇਸ਼ਮ ਸਿੰਘ ਕਰਮਚਾਰੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ, ਰਣਜੀਤ ਸਿੰਘ, ਰਾਮਾ ਸਿੰਘ, ਕੁਲਵਿੰਦਰ ਸਿੰਘ, ਬਿਕਰ ਸਿੰਘ ਪ੍ਰਧਾਨ ਏਟਕ ਆਦਿ ਨੇ ਵੀ ਸੰਬੋਧਨ ਕੀਤਾ।

ਫੋਟੋ - http://v.duta.us/mx_g5gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/RzjbKAAA

📲 Get Bhatinda-Mansa News on Whatsapp 💬