[bhatinda-mansa] - ਮੇਲੇ ’ਚੋਂ ਮੋਟਰਸਾਈਕਲ ਚੋਰੀ ਕਰਨ ਵਾਲੇ 2 ਕਾਬੂ, 1 ਫਰਾਰ

  |   Bhatinda-Mansanews

ਬਠਿੰਡਾ (ਬਾਂਸਲ)-ਸਥਾਨਕ ਸਿਟੀ ਪੁਲਸ ਵਲੋਂ ਪਿੰਡ ਅਹਿਮਦਪੁਰ ਦੇ ਮੇਲੇ ’ਚੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ ਕਰ ਲਿਆ ਗਿਆ ਹੈ, ਜਦਕਿ ਇਕ ਦੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਐੱਸ. ਐੱਚ. ਓ. ਸਿਟੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਜੰਟਾ ਸਿੰਘ ਵਾਸੀ ਮਾਨਸਾ ਜੋ ਆਪਣੇ ਭਰਾ ਨਾਲ ਮੇਲੇ ’ਚ ਆਇਆ ਹੋਇਆ ਸੀ, ਦਾ ਮੋਟਰ ਸਾਇਕਲ ਚੋਰੀ ਹੋ ਗਿਆ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਸ਼ੱਕੀ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਦੋ ਮੋਟਰਸਾਈਕਲਾਂ ਸਮੇਤ ਸੰਦੀਪ ਸੀਪਾ ਅਤੇ ਸਰੂਪ ਜੱਦੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਚੋਰੀ ਕਰਨ ਵਾਲਾ ਮਾਸਟਰ ਮਾਈਂਡ ਪੁਲਸ ਦੀ ਗ੍ਰਿਫਤ ਤੋਂ ਦੂਰ ਹੈ। ਉਨ੍ਹਾਂ ਦੱਸਿਆ ਕਿ ਦੂਸਰਾ ਮੋਟਰਸਾਈਕਲ ਹਰਿਆਣੇ ’ਚੋਂ ਚੋਰੀ ਕੀਤਾ ਗਿਆ ਸੀ। ਸਹਾਇਕ ਥਾਣੇਦਾਰ ਦਰਸ਼ਨ ਸਿੰਘ ਓਪਰੋਕਤ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਸ ਨੇ ਓਪਰੋਕਤ ਤਿੰਨਾਂ ਵਿਅਕਤੀਆਂ ਖਿਲਾਫ ਅਧੀਨ ਧਾਰਾ 379, 411 ਤਹਿਤ ਮੁੱਕਦਮਾ ਦਰਜ ਕਰ ਲਿਆ ਹੈ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/2VxOiwAA

📲 Get Bhatinda-Mansa News on Whatsapp 💬