[chandigarh] - ਚੰਡੀਗੜ੍ਹ 'ਚ ਘੱਟ ਹੋ ਗਏ 2.38 ਲੱਖ ਵੋਟਰ

  |   Chandigarhnews

ਚੰਡੀਗੜ੍ਹ (ਸਾਜਨ) : ਯੂ. ਟੀ. ਦੇ ਮੁੱਖ ਚੋਣ ਅਧਿਕਾਰੀ ਅਜੋਏ ਕੁਮਾਰ ਸਿਨਹਾ ਨੇ ਦੱਸਿਆ ਹੈ ਕਿ ਲੋਕਸਭਾ ਚੋਣ ਦੇ ਐਲਾਨ ਦੇ ਨਾਲ ਹੀ ਚੰਡੀਗੜ੍ਹ 'ਚ ਆਦਰਸ਼ ਚੋਣ ਜ਼ਾਬਤਾ ਵੀ ਤੁਰੰਤ ਲਾਗੂ ਹੋ ਗਿਆ ਹੈ। ਟ੍ਰਾਈਸਿਟੀ ਅਨੁਸਾਰ ਚੰਡੀਗੜ੍ਹ ਅਤੇ ਮੋਹਾਲੀ 'ਚ ਸੱਤਵੇਂ ਪੜਾਅ 'ਚ 19 ਮਈ ਨੂੰ ਵੋਟਾਂ ਪੈਣਗੀਆਂ, ਜਦੋਂਕਿ ਪੰਚਕੂਲਾ 'ਚ 12 ਮਈ ਨੂੰ ਵੋਟਾਂ ਪੈਣਗੀਆਂ। ਉਨ੍ਹ੍ਹਾਂ ਦੱਸਿਆ ਕਿ ਚੰਡੀਗੜ੍ਹ ਦੀ ਇਕ ਮਾਤਰ ਲੋਕਸਭਾ ਸੀਟ ਲਈ 22 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 23 ਮਈ ਨੂੰ ਗਿਣਤੀ ਹੋਵੇਗੀ। ਭਾਰਤੀ ਚੋਣ ਕਮਿਸ਼ਨ ਵਲੋਂ ਲੋਕਸਭਾ ਚੋਣ ਦੇ ਪ੍ਰੋਗਰਾਮ ਦੇ ਐਲਾਨ ਮਗਰੋਂ ਯੂ. ਟੀ. ਦੇ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਇਸ ਵਾਰ ਕੁਲ 6 ਲੱਖ 19 ਹਜ਼ਾਰ 336 ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਲੋਕਸਭਾ ਸੀਟ ਲਈ ਚੋਣ ਪ੍ਰਕਿਰਿਆ ਤਹਿਤ 22 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਾਮਜ਼ਦਗੀਆਂ ਦਾਖਲ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 2014 ਦੀਆਂ ਲੋਕਸਭਾ ਚੋਣਾਂ ਦੇ ਦੌਰਾਨ ਪ੍ਰਦੇਸ਼ 'ਚ ਕੁਲ ਵੋਟਰਾਂ ਦੀ ਗਿਣਤੀ 8 ਲੱਖ 57 ਹਜ਼ਾਰ 343 ਸੀ, ਜਿਸ ਦੀ ਤੁਲਨਾ 'ਚ ਇਸ ਵਾਰ ਚੋਣਾਂ ਲਈ ਵੋਟਰ ਸੂਚੀਆਂ ਦੇ ਅੰਤਿਮ ਪ੍ਰਕਾਸ਼ਨ ਤੋਂ ਬਾਅਦ 6 ਲੱਖ 19 ਹਜ਼ਾਰ 336 ਵੋਟਰ ਬਚੇ ਹਨ। ਇਸ ਤਰ੍ਹਾਂ ਦੇਖਿਆ ਜਾਵੇ ਤਾਂ 2 ਲੱਖ 38 ਹਜ਼ਾਰ ਤੋਂ ਜ਼ਿਆਦਾ ਵੋਟਰ ਘੱਟ ਹੋਏ ਹਨ। ਉਥੇ ਹੀ ਇਸ ਵਾਰ ਲੋਕਸਭਾ ਚੋਣਾਂ 'ਚ 10 ਹਜ਼ਾਰ ਨਵੇਂ ਵੋਟਰ ਵਧੇ ਹਨ। ਇਹ ਨੌਜਵਾਨ ਵੋਟਰ ਸਿਟੀ ਬਿਊਟੀਫੁਲ 'ਚ ਪਹਿਲੀ ਵਾਰ ਆਪਣੀ ਵੋਟ ਦੀ ਵਰਤੋਂ ਕਰਨ ਜਾ ਰਹੇ ਹਨ। ਇਸ 'ਚ 2 ਹਜ਼ਾਰ ਤੋਂ ਜ਼ਿਆਦਾ ਮਹਿਲਾ ਵੋਟਰ ਹਨ, ਜਦੋਂਕਿ 7 ਹਜ਼ਾਰ ਤੋਂ ਜ਼ਿਆਦਾ ਮਰਦ ਵੋਟਰ ਸ਼ਾਮਲ ਹਨ।...

ਫੋਟੋ - http://v.duta.us/fJ1oAQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/duEU7wAA

📲 Get Chandigarh News on Whatsapp 💬