[chandigarh] - ਮਲਿਕ ਦਾ ਸਿੱਧੂ ਨੂੰ ਚੈਲੰਜ, ਪਾਕਿ ਜਾ ਕੇ ਜੀਵੇ-ਜੀਵੇ ਹਿੰਦੋਸਤਾਨ ਦੇ ਲਗਵਾਏ ਨਾਅਰੇ

  |   Chandigarhnews

ਚੰਡੀਗੜ੍ਹ— ਸੂਬਾ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸਿੱਧੇ ਤੌਰ 'ਤੇ ਚੈਲੰਜ ਦਿੰਦੋ ਹੋਏ ਕਿਹਾ ਕਿ ਕੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਜਾ ਕੇ ਇਕ ਵੀ ਪਾਕਿਸਤਾਨੀ ਤੋਂ ਜੀਵੇ-ਜੀਵੇ ਹਿੰਦੋਸਤਾਨ ਦਾ ਨਾਅਰਾ ਲਗਵਾ ਸਕਦੇ ਹਨ? ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਰਾਜਨੀਤੀ ਅਤੇ ਲੋਕਲ ਬਾਡੀ ਨੂੰ ਸਿਰਫ 'ਲਾਫਟਰ ਚੈਲੰਜ' ਸਮਝ ਰਿਹਾ ਹੈ। ਸਿੱਧੂ ਨੂੰ ਗੱਪੀ ਮੰਤਰੀ ਕਰਾਰ ਦਿੰਦੇ ਹੋਏ ਸ਼ਵੇਤ ਮਲਿਕ ਨੇ ਕਿਹਾ ਕਿ ਸਿੱਧੂ ਨੂੰ ਇੰਨਾ ਵਧੀਆ ਮਹਿਕਮਾ ਦਿੱਤਾ ਹੋਇਆ ਹੈ ਪਰ ਆਪਣੇ 2 ਸਾਲ ਦੇ ਕਾਰਜਕਾਲ 'ਚ ਉਨ੍ਹਾਂ ਨੇ ਕੁਝ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿੱਧੂ ਆਪਣੀ ਜ਼ਿੰਮੇਵਾਰੀ ਭੁੱਲ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਾਰੇ ਕੌਂਸਲਰ ਵੀ ਉਸ ਤੋਂ ਪਰੇਸ਼ਾਨ ਹੋ ਚੁੱਕੇ ਹਨ। ਸਿੱਧੂ 'ਤੇ ਤਿੱਖੇ ਹਮਲੇ ਕਰਦੇ ਹੋਏ ਸ਼ਵੇਤ ਮਲਿਕ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕੈਪਟਨ ਸਾਬ੍ਹ ਦੇ ਵਿਰੁੱਧ ਚੱਲਦੇ ਹਨ ਅਤੇ ਉਹ ਆਪਣਾ ਕੈਪਟਨ ਰਾਹੁਲ ਗਾਂਧੀ ਨੂੰ ਹੀ ਮੰਨਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਸ਼ਰੇਆਮ ਇਹ ਕਹਿ ਦਿੱਤਾ ਹੈ ਕਿ ਮੇਰਾ ਕੈਪਟਨ, ਕੈਪਟਨ ਅਮਰਿੰਦਰ ਸਿੰਘ ਨਹੀਂ ਸਗੋਂ ਮੇਰਾ ਕੈਪਟਨ ਰਾਹੁਲ ਗਾਂਧੀ ਹੈ।...

ਫੋਟੋ - http://v.duta.us/o5x7vgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/wrVeQgAA

📲 Get Chandigarh News on Whatsapp 💬