[faridkot-muktsar] - ਅਰੋਡ਼ਾ ਮਹਾਂਸਭਾ ਦੀ ਕਾਰਜਕਾਰਨੀ ਕਮੇਟੀ ਵੱਲੋਂ ਵਿਚਾਰ-ਵਟਾਂਦਰਾ

  |   Faridkot-Muktsarnews

ਫਰੀਦਕੋਟ (ਨਰਿੰਦਰ)- ਅਰੋਡ਼ਾ ਮਹਾਸਭਾ ਕੋਟਕਪੂਰਾ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸਥਾਨਕ ਗੀਤਾ ਭਵਨ ਵਿਖੇ ਜ਼ਿਲਾ ਪ੍ਰਧਾਨ ਹਰੀਸ਼ ਸੇਤੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਅਰੋਡ਼ਾ ਮਹਾਸਭਾ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਸਿੱਕੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਦੌਰਾਨ ਜਿੱਥੇ ਸਭਾ ਦੇ ਸੂਬਾਈ ਜਨਰਲ ਸਕੱਤਰ ਮਨਮੋਹਨ ਸਿੰਘ ਚਾਵਲਾ ਨੇ ਅਰੋਡ਼ਾ ਸਮਾਜ ਦੇ ਇਤਿਹਾਸ ਸਬੰਧੀ ਵਿਸਥਾਰ ਪੂਰਵਕ ਢੰਗ ਨਾਲ ਚਾਨਣਾ ਪਾਇਆ, ਉੱਥੇ ਪੀ.ਸੀ.ਪੀ. ਹੈੱਡ ਵਿਨੋਦ ਸਚਦੇਵਾ ਤੇ ਹਰਸ਼ ਅਰੋਡ਼ਾ ਵੱਲੋਂ ਅਰੋਡ਼ਾ ਮਹਾਸਭਾ ਕੋਟਕਪੂਰਾ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਸੰਖੇਪ ’ਚ ਜਾਣਕਾਰੀ ਦਿੱਤੀ। ਇਸ ਮੌਕੇ ਚਰਨਜੀਤ ਸਿੰਘ ਸਿੱਕੀ ਵੱਲੋਂ ਅਰੋਡ਼ਾ ਮਹਾਸਭਾ ਦੇ ਸਮੂਹ ਮੈਂਬਰਾਂ ਨੂੰ ਅਰੋਡ਼ਾ ਮਹਾਂਸਭਾ ਯੂਥ ਵਿੰਗ ਪੰਜਾਬ ਦੀ 7 ਅਪ੍ਰੈਲ ਨੂੰ ਮੋਗਾ ਵਿਖੇ ਹੋਣ ਜਾ ਰਹੀ ਅਹਿਮ ਮੀਟਿੰਗ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਸ. ਸਿੱਕੀ ਨੇ ਇਸ ਦੌਰਾਨ ਮਨਤਾਰ ਸਿੰਘ ਮੱਕਡ਼ ਨੂੰ ਯੂਥ ਵਿੰਗ ਪੰਜਾਬ ਦਾ ਸਕੱਤਰ ਤੇ ਡਾ. ਗਗਨ ਅਰੋਡ਼ਾ ਨੂੰ ਯੂਥ ਵਿੰਗ ਕੋਟਕਪੂਰਾ ਦਾ ਪ੍ਰਧਾਨ ਨਿਯੁਕਤ ਕੀਤਾ। ਮੰਚ ਸੰਚਾਲਨ ਵਰਿੰਦਰ ਕਟਾਰੀਆ ਵੱਲੋਂ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਵਿਪਨ ਬਿੱਟੂ, ਹਰੀਸ਼ ਧਿੰਗਡ਼ਾ, ਵਰਿੰਦਰ ਕਟਾਰੀਆ, ਵਿੱਕੀ ਅਹੂਜਾ, ਹਿਤੇਸ਼ ਅਰੋਡ਼ਾ, ਤਰਸੇਮ ਚਾਵਲਾ, ਰਜਿੰਦਰ ਮੋਂਗਾ, ਸੁਰਿੰਦਰ ਸਚਦੇਵਾ, ਪਵਨ ਸਪਰਾ, ਰਵਿੰਦਰ ਛਾਬਡ਼ਾ, ਸੰਦੀਪ ਅਰੋਡ਼ਾ ਤੇ ਭਗਵੰਤ ਸਿੰਘ ਆਦਿ ਹਾਜ਼ਰ ਸਨ।

ਫੋਟੋ - http://v.duta.us/Qi_WqAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/QSZoIwAA

📲 Get Faridkot-Muktsar News on Whatsapp 💬