[faridkot-muktsar] - ਘੁੱਗੀਆਂ, ਕਬੂਤਰਾਂ ਤੇ ਚਿੜੀਆਂ ਦੀ ਦਿਨੋ-ਦਿਨ ਘੱਟ ਰਹੀ ਗਿਣਤੀ ਬਣੀ ਚਿੰਤਾ ਦਾ ਵਿਸ਼ਾ

  |   Faridkot-Muktsarnews

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਕੋਈ ਸਮਾਂ ਸੀ, ਜਦੋਂ ਦਿਨ ਚੜ੍ਹਨ ਤੋਂ ਪਹਿਲਾਂ ਪੰਛੀਆਂ ਦੀਆਂ ਚੀ-ਚੀ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਸਨ ਅਤੇ ਪੰਛੀ ਸੋਹਣੀਆਂ ਆਵਾਜ਼ਾਂ ਕੱਢਦੇ ਸਨ। ਸੁੱਤੇ ਹੋਏ ਕਈ ਲੋਕ ਸਵੇਰੇ ਦੇ ਸਮੇਂ ਇਨ੍ਹਾਂ ਪੰਛੀਆਂ ਦੀਆਂ ਚਹਿਕਣ ਦੀਆਂ ਆਵਾਜ਼ਾਂ ਸੁਣ ਕੇ ਉੱਠ ਜਾਂਦੇ ਸਨ ਪਰ ਬਦਲ ਰਹੇ ਜ਼ਮਾਨੇ 'ਚ ਹੁਣ ਇਨ੍ਹਾਂ ਪੰਛੀਆਂ ਦੀਆਂ ਆਵਾਜ਼ਾਂ ਘੱਟ ਸੁਣਨ ਨੂੰ ਮਿਲ ਰਹੀਆਂ ਹਨ। ਪੰਛੀਆਂ ਦੀ ਗਿਣਤੀ ਪਹਿਲਾਂ ਨਾਲੋਂ ਕਈ ਗੁਣਾ ਘੱਟ ਹੋ ਗਈ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਜ਼ਿਕਰਯੋਗ ਹੈ ਕਿ ਘੁੱਗੀਆਂ, ਕਬੂਤਰਾਂ, ਗਟਾਰਾਂ ਅਤੇ ਚਿੜੀਆਂ ਆਦਿ ਪੰਛੀਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਪਹਿਲਾਂ ਲੋਕ ਪੰਛੀਆਂ ਨੂੰ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਨੂੰ ਖਾਣ ਲਈ ਘਰਾਂ 'ਚ ਦਾਣੇ ਤੇ ਚੋਗਾ ਪਾਉਂਦੇ ਸਨ ਪਰ ਹੁਣ ਕਈ ਲੋਕਾਂ ਕੋਲ ਪੰਛੀਆਂ ਲਈ ਸਮਾਂ ਹੀ ਨਹੀਂ ਹੈ।ਇਸ ਗੰਭੀਰ ਮਸਲੇ ਸਬੰਧੀ 'ਜਗ ਬਾਣੀ' ਵਲੋਂ ਇਸ ਹਫ਼ਤੇ ਦੀ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।...

ਫੋਟੋ - http://v.duta.us/FlL_QQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/3r6q_QAA

📲 Get Faridkot-Muktsar News on Whatsapp 💬