[faridkot-muktsar] - ‘ਮਨੁੱਖ ਵਿਗਿਆਨਕ ਮਸ਼ੀਨਾਂ ਦੀ ਵਰਤੋਂ ਕਰਦਾ ਖੁਦ ਮਸ਼ੀਨ ਵਾਂਗ ਹੋ ਗਿਐ’

  |   Faridkot-Muktsarnews

ਫਰੀਦਕੋਟ (ਨਰਿੰਦਰ)-ਦਿਵਯ ਜੋਤੀ ਜਾਗਰਤੀ ਸੰਸਥਾਨ ਵੱਲੋਂ ਮੋਗਾ ਰੋਡ ’ਤੇ ਸਥਿਤ ਸੰਸਥਾ ਦੇ ਆਸ਼ਰਮ ਵਿਚ ਸਤਿਸੰਗ ਕਰਵਾਇਆ ਗਿਆ। ਇਸ ਸਮੇਂ ਸਾਧਵੀ ਦੁਰਗਾ ਭਾਰਤੀ ਨੇ ਫਰਮਾਇਆ ਕਿ ਅੱਜ ਵਿਗਿਆਨਕ ਖੇਤਰ ’ਚ ਲਗਾਤਾਰ ਨਵੀਆਂ ਪ੍ਰਾਪਤੀਆਂ ਹੋ ਰਹੀਆਂ ਹਨ, ਜਿਸ ਨਾਲ ਮਨੁੱਖ ਦਾ ਜੀਵਨ ਆਸਾਨ ਹੋ ਗਿਆ ਹੈ। ਵਿਗਿਆਨ ਨੇ ਸਮੇਂ ਅਤੇ ਸਥਾਨ ਦੀ ਦੂਰੀ ਨੂੰ ਘੱਟ ਕਰ ਕੇ ਇਕ ਮਨੁੱਖ ਨੂੰ ਦੂਜੇ ਨਾਲ ਜੋਡ਼ਿਆ ਹੈ ਪਰ ਇਸ ਦਾ ਭਿਆਨਕ ਨਤੀਜਾ ਵੀ ਵੇਖਣ ਨੂੰ ਮਿਲ ਰਿਹਾ ਹੈ। ਸਾਧਵੀ ਦੁਰਗਾ ਨੇ ਕਿਹਾ ਕਿ ਮਨੁੱਖ ਵਿਗਿਆਨਕ ਉਪਕਰਨਾਂ ਅਤੇ ਮਸ਼ੀਨਾਂ ਦਾ ਪ੍ਰਯੋਗ ਕਰਦਾ-ਕਰਦਾ ਖੁਦ ਹੀ ਮਸ਼ੀਨ ਵਾਂਗ ਹੋ ਗਿਆ ਹੈ, ਜਿਸ ਤਰ੍ਹਾਂ ਇਕ ਮਸ਼ੀਨ ਸਿਰਫ ਕੰਮ ਕਰਦੀ ਹੈ। ਉਸੇ ਤਰ੍ਹਾਂ ਅੱਜ ਦਾ ਮਨੁੱਖ ਸੰਵੇਦਨਸ਼ੀਲ ਹੋ ਗਿਆ ਹੈ, ਜਿਸ ਨੂੰ ਦੂਸਰੇ ਦੇ ਦੁੱਖ-ਦਰਦ ਨਾਲ ਕੋਈ ਮਤਲਬ ਨਹੀਂ ਹੈ। ਮਨੁੱਖ ਬਾਹਰਲੀਆਂ ਪ੍ਰਾਪਤੀਆਂ ਦੀ ਦੌਡ਼ ’ਚ ਅੰਦਰਲੀਆਂ ਪ੍ਰਾਪਤੀਆਂ ਨੂੰ ਅਣਦੇਖਾ ਕਰਦਾ ਜਾ ਰਿਹਾ ਹੈ ਕਿਉਂਕਿ ਮਨੁੱਖੀ ਗੁਣ ਤਾਂ ਉਸ ਵਿਚ ਹੈ ਹੀ ਨਹੀਂ ਅਤੇ ਮਨੁੱਖੀ ਗੁਣ ਕਿਸੇ ਯੰਤਰ ਨਾਲ ਉਸ ਦੇ ਅੰਦਰ ਨਹੀਂ ਭਰੇ ਜਾ ਸਕਦੇ। ਇਹ ਸਿਰਫ ਅਧਿਆਤਮਕ ਗਿਆਨ ਰਾਹੀਂ ਹੀ ਮਨੁੱਖ ਦੇ ਅੰਦਰ ਪ੍ਰਗਟ ਹੁੰਦੇ ਹਨ। ਇਸ ਨਾਲ ਹੀ ਮਨੁੱਖ ਦਾ ਜੀਵਨ ਸਾਰਥਕ ਹੋ ਸਕਦਾ ਹੈ ਅਤੇ ਆਪਣੇ-ਆਪ ਨੂੰ ਜਾਣਨ ਦਾ ਮਾਰਗ ਇਕ ਪੂਰਨ ਸੰਤ ਹੀ ਦਸ ਸਕਦਾ ਹੈ।

ਫੋਟੋ - http://v.duta.us/imHfSAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/NiFYtQAA

📲 Get Faridkot-Muktsar News on Whatsapp 💬