[hoshiarpur] - ਪ. ਸ. ਸ. ਫ. ਵੱਲੋਂ ਮਨਿਸਟੀਰੀਅਲ ਕਾਮਿਆਂ ਦੇ ਸੰਘਰਸ਼ ’ਚ ਕੁੱਦਣ ਦਾ ਐਲਾਨ

  |   Hoshiarpurnews

ਹੁਸ਼ਿਆਰਪੁਰ (ਘੁੰਮਣ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਵਿੱਤ ਸਕੱਤਰ ਮਨਜੀਤ ਸਿੰਘ ਸੈਣੀ, ਮੁੱਖ ਸਲਾਹਕਾਰ ਵੇਦ ਪ੍ਰਕਾਸ਼ ਸ਼ਰਮਾ ਤੇ ਪ੍ਰੈੱਸ ਸਕੱਤਰ ਇੰਦਰਜੀਤ ਵਿਰਦੀ ਨੇ ਸਾਂਝੇ ਤੌਰ ’ਤੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੀਤੇ ਵਾਅਦਿਆਂ ’ਚੋਂ ਕਿਸੇ ਨੂੰ ਵੀ ਪੂਰਾ ਨਹੀਂ ਕੀਤਾ ਗਿਆ, ਸਗੋਂ ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਸਰਕਾਰ ਦੀ ਵਾਅਦਾ-ਖਿਲਾਫੀ ਕਾਰਨ ਸੂਬੇ ਦੇ ਮੁਲਾਜ਼ਮਾਂ ਅੰਦਰ ਭਾਰੀ ਰੋਸ ਹੈ ਅਤੇ ਜਥੇਬੰਦੀਆਂ ਵੱਲੋਂ ਸੰਘਰਸ਼ ਉਲੀਕ ਕੇ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮਨਿਸਟੀਰੀਅਲ ਕਾਮਿਆਂ ਦੇ ਮੁਲਾਜ਼ਮਾਂ ਮੰਗਾਂ ਸਬੰਧੀ ਚੱਲ ਰਹੇ ਸੰਘਰਸ਼ ’ਚ ਸਾਂਝ ਪਾਉਂਦਿਆਂ ਉਨ੍ਹਾਂ ਦੇ ਸੰਘਰਸ਼ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਤਾਂ ਜੋ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ। ਇਸ ਮੌਕੇ ਸੂਬਾ ਪ੍ਰਧਾਨ ਸਾਥੀ ਰਾਣਾ ਵੱਲੋਂ ਐਲਾਨ ਕੀਤਾ ਗਿਆ ਕਿ ਕੈਬਨਿਟ ਸਬ-ਕਮੇਟੀ ਮੈਂਬਰਾਂ ਦੇ ਹਲਕਿਆਂ ਵਿਚ ਕੀਤੇ ਜਾਣ ਵਾਲੇ ਐਕਸ਼ਨਾਂ ਵਿਚ ਸਬੰਧਤ ਜ਼ਿਲੇ ਪੂਰੀ ਤਾਕਤ ਨਾਲ ਸ਼ਮੂਲੀਅਤ ਕਰਨਗੇ। ਇਸ ਮੌਕੇ ਗੁਰਦੀਪ ਬਾਜਵਾ, ਹਰੀ ਬਿਲਾਸ, ਅਨਿਲ ਬਰਨਾਲਾ, ਦਰਸ਼ਣ ਬੇਲੂਮਾਜਰਾ, ਮੱਖਣ ਸਿੰਘ ਵਾਹਿਦਪੁਰੀ, ਕ੍ਰਿਸ਼ਨ ਚੰਦ ਜਾਗੋਵਾਲੀਆ, ਕੁਲਦੀਪ ਦੌਡ਼ਕਾ, ਜਤਿੰਦਰ ਕੁਮਾਰ, ਰਵੀ ਦੱਤ, ਗੁਰਵਿੰਦਰ ਖਮਾਣੋਂ, ਜਤਿੰਦਰ ਕੁਮਾਰ, ਪ੍ਰੇਮ ਕੁਮਾਰ ਆਜ਼ਾਦ, ਰਣਜੀਤ ਈਸਾਪੁਰ, ਬੀਰਇੰਦਰਜੀਤ ਪੁਰੀ, ਰਜਿੰਦਰ ਧੀਮਾਨ, ਕੁਲਦੀਪ ਕੌਡ਼ਾ, ਕਿਰਪਾਲ ਸਿੰਘ, ਨੀਨਾ ਜੌਨ, ਹਰਮਨਪ੍ਰੀਤ ਕੌਰ ਗਿੱਲ, ਰਣਜੀਤ ਕੌਰ, ਲਖਵਿੰਦਰ ਕੌਰ, ਜਸਵਿੰਦਰ ਕੌਰ ਟਾਹਲੀ, ਰਜਿੰਦਰ ਕੌਰ ਕਾਕਡ਼ਾ, ਸੁਖਵਿੰਦਰ ਕੌਰ, ਨਿਰਭੈਅ ਸਿੰਘ, ਅਨਿਲ ਕੁਮਾਰ ਗੁਰਦਾਸਪੁਰ, ਗਣੇਸ਼ ਭਗਤ, ਮਨੋਹਰ ਲਾਲ ਸ਼ਰਮਾ, ਭਗਵੰਤ ਭਟੇਜਾ, ਜਸਵੀਰ ਤਲਵਾਡ਼ਾ, ਬਲਵਿੰਦਰ ਸਿੰਘ, ਬਲਜੀਤ ਕੌਰ, ਚਮਕੌਰ ਸਿੰਘ ਨਾਭਾ ਆਦਿ ਆਗੂ ਹਾਜ਼ਰ ਸਨ।

ਫੋਟੋ - http://v.duta.us/wpFXPwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Cyd5zAEA

📲 Get Hoshiarpur News on Whatsapp 💬