[hoshiarpur] - ਸਾਈਕਲ ਸਲਿੱਪ ਹੋਣ ਨਾਲ 2 ਜ਼ਖ਼ਮੀ

  |   Hoshiarpurnews

ਹੁਸ਼ਿਆਰਪੁਰ (ਅਮਰਿੰਦਰ)-ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਯੋਜਿਤ ਕੀਤੇ ਗਏ ਈਵੈਂਟ ਰਾਈਡ ਐਂਡ ਰਨ ’ਚ ਭਾਗ ਲੈਣ ਪਹੁੰਚੇ 2 ਸਾਈਕਲਿਸਟ ਉਸ ਸਮੇਂ ਜ਼ਖ਼ਮੀ ਹੋ ਗਏ ਜਦੋਂ ਉਹ ਦਸੂਹਾ ਕੋਲੋਂ ਲੰਘ ਰਹੇ ਸਨ। ਸਾਈਕਲ ਸਲਿੱਪ ਹੋਣ ਨਾਲ ਦੋਵੇਂ ਜ਼ਮੀਨ ’ਤੇ ਡਿੱਗ ਪਏ ਤੇ ਜ਼ਖ਼ਮੀ ਹੋ ਗਏ। ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਤੁਰੰਤ ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ, ਜਿਥੋਂ ਮੁਢਲੀ ਸਹਾਇਤਾ ਦੇਣ ਉਪਰੰਤ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਸਿਵਲ ਹਸਪਤਾਲ ਵਿਖੇ ਜ਼ਖ਼ਮੀ ਸਾਈਕਲਿਸਟ ਵਿਵੇਕ ਵਾਸੀ ਹਰਿਆਣਾ ਤੇ ਰਾਹੁਲ ਉੱਤਰ ਪ੍ਰਦੇਸ਼ ਨੇ ਦੱਸਿਆ ਕਿ ਉਹ ਦਸੂਹਾ ਦੇ ਕੋਲ ਜਾ ਰਹੇ ਸਨ ਕਿ ਉਨ੍ਹਾਂ ਦੀ ਸਾਈਕਲ ਸਲਿੱਪ ਹੋ ਗਈ, ਜਿਸ ਕਾਰਨ ਉਹ ਡਿੱਗ ਪਏ ਤੇ ਜ਼ਖ਼ਮੀ ਹੋ ਗਏ।

ਫੋਟੋ - http://v.duta.us/0xdvMAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ki4odgAA

📲 Get Hoshiarpur News on Whatsapp 💬