[ropar-nawanshahar] - ਨਾਲਿਆਂ ’ਤੇ ਸਲੈਬ ਪਾਉਣ ਦੀ ਬਜਾਏ ਮਿੱਟੀ ਨਾਲ ਕੀਤਾ ਜਾ ਰਹੈ ਬੰਦ

  |   Ropar-Nawanshaharnews

ਰੋਪੜ (ਕੈਲਾਸ਼)-ਸ਼ਹਿਰ ਦੇ ਸਾਲਾਂ ਪੁਰਾਣੇ ਬਣੇ ਨਾਲਿਆਂ ਜਿਨ੍ਹਾਂ ’ਚ ਦਰਜਨਾਂ ਵਿਅਕਤੀ ਅਤੇ ਬੇਜ਼ੁਬਾਨ ਪਸ਼ੂ ਡਿੱਗ ਕੇ ਜਾਂ ਤਾਂ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ ਜਾਂ ਜ਼ਖ਼ਮੀ ਹੋ ਚੁੱਕੇ ਹਨ। ਉਕਤ ਨਾਲਿਆਂ ਨੂੰ ਨਗਰ ਕੌਂਸਲ ਦੁਆਰਾ ਸਲੈਬ ਪਾ ਕੇ ਕਵਰ ਕਰਨ ਦੀ ਯੋਜਨਾ ਨੂੰ ਤਾਂ ਅਮਲੀ ਜਾਮਾ ਨਹੀਂ ਪਾਇਆ ਗਿਆ ਪਰ ਹੁਣ ਨਗਰ ਕੌਂਸਲ ਨੇ ਉਕਤ ਡੂੰਗੇ ਤੇ ਚੌਡ਼ੇ ਨਾਲਿਆਂ ਨੂੰ ਪੱਕੇ ਤੌਰ ’ਤੇ ਬੰਦ ਕਰਨ ਲਈ ਹੀ ਇਨ੍ਹਾਂ ਨਾਲਿਆਂ ’ਚ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਹੈ। ®ਜ਼ਿਕਰਯੋਗ ਹੈ ਕਿ ਜਦੋਂ ਵੀ ਕੋਈ ਉਕਤ ਨਾਲੇ ਵਿਚ ਵਿਅਕਤੀ ਜਾਂ ਪਸ਼ੂ ਦੇ ਡਿੱਗਣ ਨਾਲ ਹਾਦਸਾ ਹੁੰਦਾ ਸੀ ਤਾਂ ਨਗਰ ਕੌਂਸਲ ਦੇ ਪ੍ਰਧਾਨ ਨਾਲਿਆਂ ਨੂੰ ਸਲੈਬ ਪਾ ਕੇ ਕਵਰ ਕਰਨ ਦੀ ਗੱਲ ਕਰਦੇ ਆ ਰਹੇ ਹਨ। ਪਰ ਹੁਣ ਸਾਰੇ ਨਾਲਿਆਂ ਨੂੰ ਜਡ਼ ਤੋਂ ਬੰਦ ਕਰਨ ਲਈ ਉਨ੍ਹਾਂ ਵਿਚ ਮਿੱਟੀ ਸੁੱਟਣੀ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਸ਼ਹਿਰ ਦੇ ਕੁਝ ਸਮਾਜਸੇਵੀਆਂ ਨੇ ਇਸ ਨਾਲ ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਪ੍ਰਭਾਵਿਤ ਹੋਣ ਨੂੰ ਲੈ ਕੇ ਚਿੰਤਾ ਜਤਾਈ ਹੈ। ਜਾਣਕਾਰੀ ਅਨੁਸਾਰ ਜਦੋਂ ਤੋਂ ਰੂਪਨਗਰ ਵਸਿਆ ਹੈ ਉਦੋਂ ਤੋਂ ਮੀਂਹ ਦੇ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਸ਼ਹਿਰ ਦੇ ਮੁੱਖ ਭਾਗਾਂ ’ਚ ਵੱਡੇ-ਵੱਡੇ ਨਾਲੇ ਜੋ 6 ਤੋਂ 8 ਫੁੱਟ ਤੱਕ ਡੂੰਘੇ ਦੱਸੇ ਜਾਂਦੇ ਹਨ ਬਣੇ ਹੋਏ ਹਨ ਅਤੇ ਉਨ੍ਹਾਂ ਵਿਚ ਦਰਜਨਾਂ ਲੋਕ ਅਤੇ ਬੇਜ਼ੁਬਾਨ ਪਸ਼ੂ ਡਿੱਗ ਕੇ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਕੁਝ ਵਿਅਕਤੀ ਇਨ੍ਹਾਂ ਵਿਚ ਜਾਨ ਗੁਆ ਚੁੱਕੇ ਹਨ। ਉਕਤ ਹਾਦਸਿਆਂ ਕਾਰਨ ਸ਼ਹਿਰਵਾਸੀਆਂ ਨੇ ਨਾਲਿਆਂ ਨੂੰ ਕਵਰ ਕਰਨ ਲਈ ਰੋਸ ਪ੍ਰਦਰਸ਼ਨ ਵੀ ਕੀਤੇ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਵੀ ਕੀਤੀ ਪਰ ਕਾਰਵਾਈ ਲੰਬੇ ਸਮੇਂ ਤੋਂ ਠੰਡੇ ਬਸਤੇ ਵਿਚ ਪਈ ਰਹੀ ਅਤੇ ਬੀਤੇ ਦਿਨੀਂ ਵੀ ਇਕ ਔਰਤ ਡੀ. ਏ. ਵੀ. ਸਕੂਲ ਦੇ ਨਜ਼ਦੀਕ ਆਪਣੀ ਸਕੂਟਰੀ ਸਮੇਤ ਨਾਲੇ ਵਿਚ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ ਜਿਸ ਦੇ ਉਪਰੰਤ ਨਗਰ ਕੌਂਸਲ ਨੇ ਹਰਕਤ ਵਿਚ ਆ ਕੇ ਨਾਲਿਆਂ ਨੂੰ ਸੀਮਿੰਟ ਦੀ ਸਲੈਬ ਪਾ ਕੇ ਕਵਰ ਕਰਨ ਦੀ ਬਜਾਏ ਉਨ੍ਹਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਨਿਰਣਾ ਲਿਆ ਹੈ। ਹੁਣ ਉਨ੍ਹਾਂ ਵਿਚ ਮਿੱਟੀ ਸੁਟਵਾਈ ਗਈ ਹੈ। ਨਾਲਿਆਂ ਨੂੰ ਬੰਦ ਕਰਨ ਨਾਲ ਬਹੁਤ ਸਾਰੇ ਬੇਜ਼ੁਬਾਨ ਪਸ਼ੂ ਜੋ ਨਾਲੇ ਵਿਚ ਡਿੱਗ ਕੇ ਜ਼ਖ਼ਮੀ ਹੋ ਜਾਂਦੇ ਸਨ ਉਨ੍ਹਾਂ ਨੂੰ ਸੁਰੱਖਿਆ ਮਿਲੇਗੀ ਅਤੇ ਹੁਣ ਆਮ ਲੋਕ ਵੀ ਸੁਰੱਖਿਅਤ ਰਹਿਣਗੇ। ਉਨ੍ਹਾਂ ਕਿਹਾ ਕਿ ਰੂਪਨਗਰ ਸ਼ਹਿਰ ਜੋ ਇਕ ਪਹਾਡ਼ੀ ’ਤੇ ਵਸਿਆ ਹੈ ਦੇ ਮੀਂਹ ਅਤੇ ਗੰਦੇ ਪਾਣੀ ਦੀ ਨਿਕਾਸੀ ਨਾਲਿਆਂ ਤੋਂ ਹੋ ਕੇ ਸ਼ਹਿਰ ਤੋਂ ਬਾਹਰ ਜਾਂ ਸੀਵਰੇਜ ਵਿਚ ਜਾਂਦੀ ਹੈ ਪਰ ਜੇਕਰ ਉਕਤ ਨਾਲਿਆਂ ਨੂੰ ਬੰਦ ਕਰ ਦਿੱਤਾ ਗਿਆ ਤਾਂ ਨਾਲਿਆਂ ਦਾ ਪਾਣੀ ਸਡ਼ਕਾਂ ’ਤੇ ਆਵੇਗਾ ਅਤੇ ਸਮੱਸਿਆਵਾਂ ਪੈਦਾ ਹੋ ਜਾਣਗੀਆਂ।-ਗੁਰਵਿੰਦਰ ਸਿੰਘ ਜੱਗੀ, ਸਮਾਜਸੇਵੀ ®ਨਾਲਿਆਂ ਨੂੰ ਬੰਦ ਕਰਨ ਦੀ ਪ੍ਰਕ੍ਰਿਆ ਨੂੰ ਭਾਵੇਂ ਲੋਕ ਹਿੱਤ ’ਚ ਹੈ ਪਰ ਨਾਲਿਆਂ ਨੂੰ ਬੰਦ ਕਰਨ ਨਾਲ ਇਸ ’ਚ ਡਿੱਗਣ ਵਾਲੇ ਸੀਵਰੇਜ ਦੇ ਪਾਣੀ ਨੂੰ ਜੇਕਰ ਸੀਵਰੇਜ ਪਾਈਪਾਂ ਵਿਚ ਪਾਇਆ ਜਾਂਦਾ ਹੈ ਤਾਂ ਕੀ ਪਹਿਲਾਂ ਪਾਈਆਂ ਜਾ ਚੁੱਕੀਆਂ ਸੀਵਰੇਜ ਪਾਈਪਾਂ ਦੀ ਇੰਨੀ ਸਮਰੱਥਾ ਹੈ ਕਿ ਉਹ ਪਾਣੀ ਦੇ ਉਕਤ ਤੇਜ਼ ਤੇ ਭਾਰੀ ਵਹਾਅ ਨੂੰ ਝੱਲ ਸਕਣ। ਅਜਿਹਾ ਨਾ ਹੋਵੇ ਕਿ ਪਹਿਲਾਂ ਪਾਈਆਂ ਗਈਆਂ ਸੀਵਰੇਜ ਪਾਈਪਾਂ ਘੱਟ ਸੱਮਰਥਾ ਦੇ ਕਾਰਨ ਸਮੱਸਿਆ ਪੈਦਾ ਹੋ ਜਾਵੇ। ਪਤਾ ਲੱਗਾ ਹੈ ਕਿ ਸ਼ਹਿਰ ਵਿਚ ਚੌਆ ਮੁਹੱਲਾ, ਸੀ. ਡੀ. ਮਾਰਕਾ, ਡੀ. ਏ. ਵੀ. ਸਕੂਲ ਦੇ ਨਜ਼ਦੀਕ ਰੈਲੋਂ ਰੋਡ, ਤਰਨਜੀਤ ਸਿੰਘ ਭਸੀਨ ਭਵਨ ਦੇ ਨਾਲ ਵਹਿੰਦੇ ਵੱਡੇ-ਵੱਡੇ ਨਾਲੇ ਬੰਦ ਕੀਤੇ ਜਾਣ ਦੀ ਯੋਜਨਾ ਹੈ।-ਇੰਜੀ. ਦੀਦਾਰ ਸਿੰਘ, ਆਮ ਆਦਮੀ ਪਾਰਟੀ ਕੀ ਕਹਿੰਦੇ ਹਨ ਕੌਂਸਲ ਦੇ ਪ੍ਰਧਾਨ ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮਾਕਡ਼ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 2016 ਵਿਚ ਇਕ ਸੰਗਤ ਦਰਸ਼ਨ ਦੌਰਾਨ ਉਕਤ ਨਾਲਿਆਂ ਤੇ ਸ਼ਹਿਰ ਵਿਚ ਬਣੀ ਨਾਲੀਆਂ ਨੂੰ ਬੰਦ ਕਰਨ ਲਈ 70 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸਮੂਹ ਨਾਲਿਆਂ ਤੇ ਨਾਲੀਆਂ ਨੂੰ ਬੰਦ ਕਰਨ ਦੀ ਯੋਜਨਾ ਹੈ। ਉਨ੍ਹਾਂ ਦੱਸਿਆ ਕਿ ਉਕਤ ਨਾਲਿਆਂ ਵਿਚ ਡਿੱਗਣ ਵਾਲੇ ਘਰਾਂ ਦੇ ਸੀਵਰੇਜ ਦੇ ਪਾਣੀ ਨੂੰ ਸੀਵਰੇਜ ਪਾਈਪਾਂ ਵਿਚ ਸੁੱਟਿਆ ਜਾਵੇਗਾ ਜਿਸ ਦਾ ਖਰਚਾ ਨਗਰ ਕੌਂਸਲ ਵਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੀ.ਡੀ. ਮਾਰਕਿਟ ’ਚ ਵਗਦੇ ਨਾਲੇ ਅਤੇ ਮੁਹੱਲਿਆਂ ਦੀਆਂ ਨਾਲੀਆਂ ਨੂੰ ਬੰਦ ਕਰਨ ਲਈ ਲਗਭਗ 11 ਲੱਖ, ਚੌਆ ਮੁਹੱਲਾ ਦੇ ਨਾਲੇ ਨੂੰ ਬੰਦ ਕਰਨ ਲਈ ਕਰੀਬ 7 ਲੱਖ ਰੁਪਏ ਅਤੇ ਸ਼ਹਿਰ ਦੇ ਸੀਵਰੇਜ ਦੇ ਪਾਣੀ ਨੂੰ 100 ਫੀਸਦੀ ਸੀਵਰੇਜ ਪਾਈਪ ਵਿਚ ਪਾਉਣ ਲਈ ਹਰੇਕ ਵਾਰਡ ਲਈ 5-5 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਪਾਈ ਜਾ ਚੁੱਕੀਆਂ ਸੀਵਰੇਜ ਦੀਆਂ ਪਾਈਪਾਂ ਵਿਚ ਸ਼ਹਿਰ ਦੇ ਗੰਦੇ ਪਾਣੀ ਨੂੰ ਲੈ ਜਾਣ ਦੀ ਸਮਰੱਥਾ ਮੌਜੂਦ ਹੈ। ਇਸ ਲਈ ਭਵਿੱਖ ’ਚ ਕੋਈ ਵੀ ਪਰੇਸ਼ਾਨੀ ਨਹੀਂ ਆਏਗੀ। ਉਨ੍ਹਾਂ ਦੱਸਿਆ ਕਿ ਤਰਨਜੀਤ ਭਸੀਨ ਭਵਨ ਤੋਂ ਲੈ ਕੇ ਰਾਮਲੀਲਾ ਗਰਾਊਂਡ ਤੱਕ ਮੁੱਖ ਮਾਰਗ ਦੇ ਨਾਲ ਵਗਦੇ ਨਾਲੇ ਨੂੰ ਵੀ ਬੰਦ ਕੀਤਾ ਜਾਵੇਗਾ ਜਿਸ ਨਾਲ ਸਡ਼ਕਾਂ ਵੀ ਚੌਡ਼ੀਆਂ ਬਣ ਸਕਣਗੀਆਂ। ਉਨ੍ਹਾਂ ਕਿਹਾ ਕਿ ਜਦੋਂ ਸੀਵਰੇਜ ਦਾ ਪਾਣੀ ਪਾਈਪਾਂ ਵਿਚ ਪਾ ਦਿੱਤਾ ਜਾਵੇਗਾ ਤਾਂ ਮੀਂਹ ਦਾ ਪਾਣੀ ਸਡ਼ਕਾਂ ਤੋਂ ਨਿਕਲ ਜਾਵੇਗਾ। ਇਸ ਲਈ ਨਾਲਿਆਂ ਦੀ ਕੋਈ ਜ਼ਰੂਰਤ ਨਹੀਂ ਰਹੀ ਹੈ।

ਫੋਟੋ - http://v.duta.us/_czisgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/YFnNDwAA

📲 Get Ropar-Nawanshahar News on Whatsapp 💬