[ropar-nawanshahar] - ਹਾਦਸੇ ਦੌਰਾਨ ਇਕ ਗੰਭੀਰ ਜ਼ਖ਼ਮੀ

  |   Ropar-Nawanshaharnews

ਰੋਪੜ (ਵਿਜੇ)-ਰੂਪਨਗਰ ਦੇ ਨਾਲ ਲੱਗਦੇ ਪਿੰਡ ਵਿਚ ਸਵੇਰੇ ਇਕ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਵਿਚ ਮੋਟਰਸਾਈਕਲ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜ਼ਖਮੀ ਦੀ ਪਹਿਚਾਣ ਰਾਕੇਸ਼ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਨਿਵਾਸੀ ਮਲਹੋਤਰਾ ਕਾਲੋਨੀ ਰੂਪਨਗਰ ਦੇ ਰੂਪ ’ਚ ਦੱਸੀ ਗਈ ਹੈ। ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਰਾਕੇਸ਼ ਕੁਮਾਰ ਦੇ ਪਰਿਵਾਰ ਵਾਲਿਆਂ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਉਹ ਆਪਣੇ ਸਹੁਰੇ ਪਿੰਡ ਪਨਿਆਲੀ ’ਚ ਰਹਿੰਦਾ ਹੈ। ਅੱਜ ਸਵੇਰੇ ਉਹ ਆਪਣੇ ਮੋਟਰਸਾਈਕਲ ’ਤੇ ਪਿੰਡ ਤਾਜੋਵਾਲ ਵੱਲ ਜਾ ਰਿਹਾ ਸੀ ਕਿ ਮੋਡ਼ ’ਤੇ ਹੀ ਉਸ ਨੂੰ ਬੱਸ ਨੇ ਟੱਕਰ ਮਾਰ ਦਿੱਤੀ। ਜ਼ਖਮੀ ਹੋਏ ਰਾਕੇਸ਼ ਕੁਮਾਰ ਨੂੰ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ। ਘਟਨਾ ਸਬੰਧੀ ਪੁਲਸ ਚੌਂਕੀ ਆਸਰੋਂ ਦੇ ਇੰਚਾਰਜ ਸੰਦੀਪ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਬੱਸ ਚਾਲਕ ਭੁਪਿੰਦਰ ਸਿੰਘ ਨਿਵਾਸੀ ਭੁੱਚੀ (ਬੱਸੀ ਪਠਾਣਾ) ਨੂੰ ਵਾਹਨ ਸਮੇਤ ਹਿਰਾਸਤ ਵਿਚ ਲੈ ਲਿਆ ਹੈ।

ਫੋਟੋ - http://v.duta.us/nPOuKQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/F179mQAA

📲 Get Ropar-Nawanshahar News on Whatsapp 💬