[sangrur-barnala] - ਕੈਪਟਨ ਸਰਕਾਰ ਨੇ ਚੋਣ ਜ਼ਾਬਤੇ ਤੋਂ ਚੰਦ ਮਿੰਟ ਪਹਿਲਾਂ ਪੁਲਸ ਦਾ ਕੀਤਾ ਸਿਆਸੀਕਰਨ : ਚੀਮਾ

  |   Sangrur-Barnalanews

ਚੰਡੀਗੜ੍ਹ/ਸੰਗਰੂਰ(ਰਮਨਜੀਤ,ਰਾਜੇਸ਼)— ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕੈ. ਅਮਰਿੰਦਰ ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਐਤਵਾਰ 10 ਮਾਰਚ ਨੂੰ ਦੇਸ਼ 'ਚ ਚੋਣ ਜ਼ਾਬਤਾ ਲੱਗਣ ਤੋਂ ਚੰਦ ਮਿੰਟ ਪਹਿਲਾਂ ਸੂਬੇ ਦੇ 269 ਡੀ. ਐੱਸ. ਪੀਜ਼ ਦੀਆਂ ਥੋਕ 'ਚ ਬਦਲੀਆਂ ਕਰ ਕੇ ਲੋਕ ਸਭਾ ਦੀ ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਬਾਰੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ। 'ਆਪ' ਹੈੱਡਕੁਆਰਟਰ ਵਲੋਂ ਜਾਰੀ ਬਿਆਨ ਰਾਹੀਂ ਚੀਮਾ ਨੇ ਕਿਹਾ ਕਿ ਧਰਾਤਲ ਨਾਲ ਜੁੜੇ ਪੁਲਸ ਅਫ਼ਸਰਾਂ ਦੇ ਇੰਨੀ ਵੱਡੀ ਗਿਣਤੀ 'ਚ ਛੁੱਟੀ ਵਾਲੇ ਦਿਨ ਉਦੋਂ ਤਬਾਦਲੇ ਕਰ ਦਿੱਤੇ, ਜਦੋਂ ਚੋਣਾਂ ਦੇ ਐਲਾਨ ਲਈ ਭਾਰਤੀ ਚੋਣ ਕਮਿਸ਼ਨਰ ਨੇ ਮੀਡੀਆ ਨੂੰ ਬੁਲਾਇਆ ਹੋਇਆ ਸੀ। ਚੀਮਾ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਦਾ ਵੱਡੇ ਪੱਧਰ 'ਤੇ ਸਿਆਸੀਕਰਨ ਹੋਇਆ ਹੈ, ਜੋ ਲੋਕਤੰਤਰ ਵਿਵਸਥਾ ਲਈ ਖ਼ਤਰਨਾਕ ਹੈ, ਇਸੇ ਤਰ੍ਹਾਂ ਦੇ ਸਿਆਸੀ ਦਬਾਅ ਨਾਲ ਪੁਲਸ ਅਤੇ ਪ੍ਰਸ਼ਾਸਨ ਦੀ ਦੁਰਵਰਤੋਂ ਦੇ ਕਾਂਗਰਸੀ ਇਰਾਦੇ ਜ਼ਾਹਿਰ ਹੋਏ ਹਨ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਦੀ ਇਸ ਕਾਰਵਾਈ ਵਿਰੁੱਧ ਮੁੱਖ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਕਰੇਗੀ।

ਫੋਟੋ - http://v.duta.us/OdIRcgEA

ਇਥੇ ਪਡ੍ਹੋ ਪੁਰੀ ਖਬਰ — - http://v.duta.us/9f_YmgAA

📲 Get Sangrur-barnala News on Whatsapp 💬