[sangrur-barnala] - ਜਾਖੜ ਦੱਸਣ ਸਰਕਾਰ ਬਣਨ 'ਤੇ ਨਿੱਜੀ ਬਿਜਲੀ ਕੰਪਨੀਆਂ ਖਿਲਾਫ ਸਮਝੌਤਾ ਕਿਵੇਂ ਰੱਦ ਹੋ ਗਿਆ : ਭਗਵੰਤ ਮਾਨ

  |   Sangrur-Barnalanews

ਚੰਡੀਗਡ਼੍ਹ, (ਰਮਨਜੀਤ)- ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ‘ਬਿਜਲੀ ਅੰਦੋਲਨ’ ’ਚ ਲੋਕਾਂ ਦੀ ਲਾਮਬੰਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਤੰਤਰ ਪ੍ਰਣਾਲੀ ’ਚ ਜਦ ਲੋਕ ਇਕਜੁੱਟ ਇਕਮਤ ਹੋ ਕੇ ਜੁਡ਼ਦੇ ਹਨ ਤਾਂ ਵੱਡੇ-ਵੱਡੇ ਤਖਤ ਹਿੱਲ ਜਾਂਦੇ ਹਨ। ‘ਬਿਜਲੀ ਅੰਦੋਲਨ’ ਲਈ ਲੋਕਾਂ ਦੀ ਲਾਮਬੰਦੀ ਨੇ ਸਰਕਾਰ ਨੂੰ ਝੁਕਾ ਲਿਆ ਹੈ ਪਰ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਸਰਕਾਰ ਨਿੱਜੀ ਬਿਜਲੀ ਕੰਪਨੀਆਂ ਨਾਲ ਪਿਛਲੀ ਬਾਦਲ ਸਰਕਾਰ ਵੱਲੋਂ ਕੀਤੇ ਅਤਿ ਮਹਿੰਗਾ ਇਕਰਾਰਨਾਮਾ ਰੱਦ ਕਰ ਕੇ ਲੋਕਾਂ ਨੂੰ ਬੇਹੱਦ ਮਹਿੰਗੀਆਂ ਬਿਜਲੀ ਦਰਾਂ ਤੋਂ ਨਿਜਾਤ ਨਹੀਂ ਦਿਵਾ ਦਿੰਦੀ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਬਾਦਲ ਸਰਕਾਰ ਵਾਲਾ ਰਾਹ ਫਡ਼ ਲਿਆ ਹੈ। ਬਾਦਲਾਂ ਵੱਲੋਂ ਸਸਤੀ ਬਿਜਲੀ ਪੈਦਾ ਕਰਨ ਵਾਲੇ ਸਰਕਾਰੀ ਥਰਮਲ ਪਲਾਂਟਾਂ ਦੀ ਬਲੀ ਲੈ ਕੇ ਦੂਜੇ ਥਰਮਲ ਪਲਾਟਾਂ ਤੋਂ ਬੇਹੱਦ ਮਹਿੰਗੀ ਬਿਜਲੀ ਖਰੀਦਣ ਦੇ 25-25 ਸਾਲ ਦੇ ਸਮਝੌਤੇ ਆਪਣੀ ਹਿੱਸੇਦਾਰੀ ਬੰਨ੍ਹ ਕੇ ਕੀਤੇ ਗਏ ਸਨ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਪੰਜਾਬ ’ਚ ਹਰ ਅਮੀਰ-ਗਰੀਬ ਨੂੰ ਅੌਸਤਨ ਅੱਠ-ਦਸ ਰੁਪਏ ਪ੍ਰਤੀ ਯੂਨਿਟ ਬਿੱਲ ਆ ਰਿਹਾ ਹੈ, ਜੋ ਪੂਰੇ ਦੇਸ਼ ’ਚ ਮਹਿੰਗੀ ਦਰ ਹੈ। ਜੇਕਰ ਸਮਝੌਤੇ ਵਾਜਬ ਦਰਾਂ ’ਤੇ ਹੋਏ ਹੁੰਦੇ ਤਾਂ ਅੱਧੇ ਮੁੱਲ ’ਚ ਬਿਜਲੀ ਪੈਂਦੀ ਅਤੇ ਹਰ ਸਾਲ 2800 ਕਰੋਡ਼ ਰੁਪਏ ਦਾ ਵਾਧੂ ਬੋਝ ਪੰਜਾਬ ਦੇ ਬਿਜਲੀ ਖਪਤਕਾਰਾਂ ’ਤੇ ਨਾ ਪੈਂਦਾ।...

ਫੋਟੋ - http://v.duta.us/bfjdAAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/jruhBgAA

📲 Get Sangrur-barnala News on Whatsapp 💬