[sangrur-barnala] - 18 ਲੱਖ ਦੀ ਗਰਾਂਟ ਨਾਲ ਨਿਰਮਾਣ ਕੰਮ ਦੀ ਸ਼ੁਰੂਆਤ

  |   Sangrur-Barnalanews

ਸੰਗਰੂਰ (ਸ਼ਾਮ, ਮਾਰਕੰਡਾ)-ਸ਼ਹਿਰ ’ਚ ਅਧੂਰੇ ਪਏ ਵਿਕਾਸ ਕੰਮਾਂ ਨੂੰ ਸਿਰੇ ਚਾਡ਼੍ਹਨ ਲਈ ਅੱਜ ਵਾਰਡ ਨੰਬਰ 12 ’ਚ ਬਾਬਾ ਮੱਠ ਅਤੇ ਵੀਰਗਿਰ ਆਸ਼ਰਮ ਦੇ ਸਾਹਮਣੇ ਤੋਂ ਲੰਘਦੀ ਸਡ਼ਕ ਦੇ ਅਧੂਰੇ ਪਏ ਦੋਵੇਂ ਟੋਟਿਆਂ ਨੂੰ 18 ਲੱਖ ਰੁਪਏ ਦੀ ਗਰਾਂਟ ਇੰਟਰਲਾਕਿੰਗ ਟਾਈਲਾਂ ਲਾ ਕੇ ਨਿਰਮਾਣ ਕੰਮ ਦੀ ਸ਼ੁਰੂਆਤ ਡੇਰਾ ਵੀਰਗਿਰ ਆਸ਼ਰਮ ਦੇ ਸੰਚਾਲਕ ਸੰਤ ਰਾਜਗਿਰ ਜੀ ਮਹਾਰਾਜ ਨੇ ਕਹੀ ਨਾਲ ਟੱਕ ਲਾ ਕੇ ਕੀਤੀ। ਇਸ ਮੌਕੇ ਸੰਤ ਜੀ ਨੇ ਕਿਹਾ ਕਿ ਇਨ੍ਹਾਂ ਧਾਰਮਕ ਅਸਥਾਨਾਂ ’ਤੇ ਦਿਨ-ਰਾਤ ਆਉਂਦੇ ਸ਼ਰਧਾਲੂਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਦੇ ਕਾਰਜ ਲਈ ਸਮੁੱਚੀ ਨਗਰ ਕੌਂਸਲ ਦਾ ਧੰਨਵਾਦ ਕੀਤਾ। ਇਸ ਮੌਕੇ ਨਗਰ ਕੌਂਸਲ ਤਪਾ ਦੇ ਪ੍ਰਧਾਨ ਅਸ਼ਵਨੀ ਭੂਤ ਅਤੇ ਕੌਂਸਲਰ ਦਵਿੰਦਰ ਦੀਕਸ਼ਤ (ਟੀਟੂ) ਨੇ ਸਾਂਝੇ ਤੌਰ ’ਤੇ ਦੱਸਿਆ ਕਿ ਅੱਜ ਵਾਰਡ ਨੰਬਰ 12 ਦੇ ਵਿਕਾਸ ਕੰਮ ਲਈ ਬਾਬਾ ਮੱਠ ਤੋਂ ਡੇਰਾ ਵੀਰਗਿਰ ਆਸ਼ਰਮ ਨੂੰ ਜਾਂਦੀ ਸਡ਼ਕ ਅਤੇ ਬਾਬਾ ਮੱਠ ਦੀ ਕੰਧ ਨਾਲ ਰਾਮ ਬਾਗ ਵੱਲ ਜਾਂਦੀ ਸਡ਼ਕ ਦਾ ਟੋਟਾ ਲੰਬੇ ਸਮੇਂ ਤੋਂ ਪ੍ਰੀਮਿਕਸ ਨਾ ਪੈਣ ਕਾਰਨ ਅਧੂਰਾ ਪਿਆ ਸੀ ਅਤੇ ਸਕੂਲ ਦੀ ਕੰਧ ਨਾਲ ਗੰਦੇ ਪਾਣੀ ਦੀ ਨਿਕਾਸੀ ਲਈ ਨਾਲੀਆਂ ਬਣਾਉਣਾ, ਡੇਰਾ ਪ੍ਰਮਾਨੰਦ ਕੋਲ ਅਤੇ ਹੋਰ 2 ਛੋਟੇ-2 ਕੰਮਾਂ ਲਈ 18 ਲੱਖ ਰੁਪਏ ਦੀ ਗਰਾਂਟ ਮਨਜ਼ੂਰ ਹੋਣ ਨਾਲ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸਕੂਲ ਰੋਡ ’ਤੇ ਇੰਟਰਲਾਕਿੰਗ ਟਾਈਲਾਂ ਲਾ ਕੇ ਵੱਡੀ ਪੱਧਰ ’ਤੇ ਲੱਖਾਂ ਰੁਪਏ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਬਾਅਦ ਨਾਮਦੇਵ ਮਾਰਗ ਦਾ ਕੰਮ ਵੀ ਸ਼ੁਰੂ ਹੋ ਰਿਹਾ ਹੈ ਜਿਸ ਲਈ ਨਿਰਮਾਣ ਸਮੱਗਰੀ ਆਉਣੀ ਸ਼ੁਰੂ ਹੋ ਗਈ ਹੈ। ਨਗਰ ਕੌਂਸਲ ਪ੍ਰਧਾਨ ਅਸ਼ਵਨੀ ਭੂਤ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਵਿਕਾਸ ਕੰਮ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕਰਵਾਏ ਜਾ ਰਹੇ ਹਨ ਅਤੇ ਬਾਕੀ ਰਹਿੰਦੇ ਕੰਮ ਵੀ ਜਲਦੀ ਸ਼ੁਰੂ ਕਰਵਾਏ ਜਾਣਗੇ। ਇਸ ਸਮੇਂ ਮੈਨੇਜਰ ਜਗਨ ਨਾਥ, ਨੰਬਰਦਾਰ ਜੁਗਰਾਜ ਸਿੰਘ, ਗੁਰਪ੍ਰੀਤ ਸਿੰਘ, ਠੇਕੇਦਾਰ ਸ਼ਿਵ ਕੁਮਾਰ, ਪਰਮਜੀਤ ਸਿੰਘ ਪੰਮਾ ਜ਼ੈਲਦਾਰ, ਤੇਜਿੰਦਰ ਸ਼ਰਮਾ, ਪੰਡਿਤ ਦੇਵ ਰਾਜ ਸ਼ਰਮਾ, ਬਲਦੇਵ ਸਿੰਗਲਾ ਆਦਿ ਵਾਰਡ ਨਿਵਾਸੀ ਹਾਜ਼ਰ ਸਨ।

ਫੋਟੋ - http://v.duta.us/aX2AdQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/oaWprwAA

📲 Get Sangrur-barnala News on Whatsapp 💬