[tarntaran] - ਅੌਰਤਾਂ ਸਮਾਜਕ ਕੁਰੀਤੀਆਂ ਵਿਰੁੱਧ ਆਪਣੇ ਫਰਜ਼ ਨਿਭਾਉਣ : ਡਾ. ਸੋਹਲ

  |   Tarntarannews

ਤਰਨਤਾਰਨ (ਆਹਲੂਵਾਲੀਆ)-ਸਮਾਜ ਸੇਵਾ ਨੂੰ ਸਮਰਪਤ ਵਿਕਾਸ ਮੰਚ ਪੰਜਾਬ ਵਲੋਂ ਸੋਹਲ ਨਿਵਾਸ ਤਰਨਤਾਰਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਆਯੋਜਤ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਵਿਕਾਸ ਮੰਚ ਪੰਜਾਬ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ ਸੋਹਲ ਨੇ ਕੀਤੀ। ਇਸ ਸਮਾਰੋਹ ਵਿਚ ਵਿਕਾਸ ਮੰਚ ਪੰਜਾਬ ਦੀਆਂ ਵੱਖ-ਵੱਖ ਇਕਾਈਆਂ ਦੇ ਅਹੁਦੇਦਾਰ, ਮੈਂਬਰ ਅਤੇ ਸਹਿਯੋਗੀ ਸਮਾਜ ਸੇਵਕ ਸ਼ਾਮਲ ਹੋਏ। ਇਸ ਮੌਕੇ ਡਾ. ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਸਮਾਜਿਕ ਨਿਆਂ ਅਤੇ ਵਿਕਾਸ ਲਈ ਔਰਤ ਨੂੰ ਬਣਦਾ ਮਾਣ-ਸਨਮਾਨ ਅਤੇ ਅਧਿਕਾਰ ਦੇਣਾ ਸਮੇਂ ਦੀ ਮੁੱਖ ਲੋਡ਼ ਹੈ। ਔਰਤ ਨੂੰ ਵੀ ਆਪਣੇ ਆਪ ਨੂੰ ਬੇਵੱਸ ਨਹੀਂ ਸਮਝਣਾ ਚਾਹੀਦਾ, ਸਗੋਂ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਸਮਾਜ ਵਿਚ ਵਧ ਰਹੀਆਂ ਦਾਜ ਦਹੇਜ ਅਤੇ ਨਸ਼ਿਆਂ ਵਰਗੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਆਪਣੀ ਸਾਰਥਿਕ ਭੂਮਿਕਾ ਨਿਭਾਉਣ। ਇਸ ਮੌਕੇ ’ਤੇ ਵਿਕਾਸ ਮੰਚ ਦੇ ਮੀਤ ਪ੍ਰਧਾਨ ਪ੍ਰਿੰ. ਫੂਲਾ ਸਿੰਘ ਨੇ ਕਿਹਾ ਕਿ ਸਮਾਜ ਦੀ ਅੱਧੀ ਆਬਾਦੀ ਔਰਤ ਦੀ ਹੋਣ ਕਰਕੇ ਔਰਤਾਂ ਨੂੰ ਧਾਰਮਕ, ਸਮਾਜਿਕ, ਆਰਥਕ ਅਤੇ ਰਾਜਨੀਤਕ ਖੇਤਰ ਵਿਚ ਬਣਦੇ ਅਧਿਕਾਰ ਦੇ ਕੇ ਸਨਮਾਨ ਦਿੱਤਾ ਜਾ ਸਕਦਾ ਹੈ। ਇਸ ਮੌਕੇ ਡਾ. ਰੁਪਿੰਦਰ ਕੌਰ ਨੇ ਕਿਹਾ ਕਿ ਅੱਜ ਵੀ ਔਰਤ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਅਤੇ ਪੁਰਸ਼ ਪ੍ਰਧਾਨ ਸਮਾਜ ਦੀ ਗੁਲਾਮੀ ਦੀ ਮਾਰ ਝੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਨਿਜਾਤ ਪਾਉਣ ਲਈ ਔਰਤਾਂ ਨੂੰ ਖੁਦ ਅੱਗੇ ਆਉਣਾ ਪਵੇਗਾ। ਪ੍ਰਿੰ. ਅਵਤਾਰ ਸਿੰਘ ਪੰਨੂ ਨੇ ਆਪਣੇ ਸੰਬੋਧਨ ਵਿਚ ਔਰਤਾਂ ਦੀ ਸਿੱਖਿਆ ’ਤੇ ਜ਼ੋਰ ਦਿੱਤਾ। ਇਸ ਮੌਕੇ ਯੁਵਾ ਵਰਗ ਦੀ ਨੁਮਾਇੰਦਗੀ ਕਰ ਰਹੀ ਸ਼੍ਰੀਮਤੀ ਅਰਸ਼ੀਆ ਮਹਾਜਨ ਨੇ ਕਿਹਾ ਕਿ ਲਡ਼ਕੀਆਂ ਦੀ ਭਰੂਣ ਹੱਤਿਆ ਵਿਰੁੱਧ ਔਰਤਾਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ ਅਤੇ ‘ਬੇਟੀ ਬਚਾਓ-ਬੇਟੀ ਪਡ਼੍ਹਾਓ’ ਮੁਹਿੰਮ ਵਿਚ ਸ਼ਾਮਲ ਹੋ ਕੇ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਆਯੋਜਨ ਵਿਚ ਵਿਕਾਸ ਮੰਚ ਪੰਜਾਬ ਦੇ ਐੱਨ. ਆਰ. ਆਈ. ਵਿੰਗ ਦੇ ਪ੍ਰਧਾਨ ਦਰਸ਼ਨ ਸਿੰਘ ਗਿੱਲ, ਡਾ. ਇੰਦਰਜੀਤ ਸਿੰਘ ਸੰਧਾ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਹਰਜਿੰਦਰ ਸਿੰਘ ਚਾਨਣ, ਬਲਦੇਵ ਸਿੰਘ ਪੰਨੂੰ, ਸੁਖਵੰਤ ਸਿੰਘ ਧਾਮੀ, ਪ੍ਰਿੰ. ਬਖਸ਼ੀਸ਼ ਸਿੰਘ, ਹਰਭਜਨ ਸਿੰਘ ਕੈਰੋਂ, ਮਾ. ਤਜਿੰਦਰ ਸਿੰਘ, ਸੁਭਾਸ਼ ਬਾਠ, ਸੁਖਦੇਵ ਸਿੰਘ, ਅਨੋਖ ਸਿੰਘ, ਕਸ਼ਮੀਰ ਸਿੰਘ ਬਾਠ, ਬਲਬੀਰ ਸਿੰਘ ਸਮਰਾ, ਮਨਜੀਤ ਸਿੰਘ, ਦਵਿੰਦਰ ਸਿੰਘ, ਕੁਲਵਿੰਦਰ ਕੌਰ, ਮਲਕੀਤ ਕੌਰ, ਲਵਪ੍ਰੀਤ ਕੌਰ, ਨਵਜੀਤ ਸਿੰਘ, ਬਲਜੀਤ ਸਿੰਘ, ਰਣਜੀਤ ਸਿੰਘ ਰਾਣਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਫੋਟੋ - http://v.duta.us/pzqndwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/oPnvqgAA

📲 Get Tarntaran News on Whatsapp 💬