[amritsar] - ਕੌਂਸਲਰ ਪ੍ਰਿੰਸ ਨਈਅਰ ਦੀ ਅਗਵਾਈ ’ਚ ਯੂਥ ਅਕਾਲੀ ਵਰਕਰਾਂ ਦੀ ਮੀਟਿੰਗ

  |   Amritsarnews

ਅੰਮ੍ਰਿਤਸਰ (ਪ੍ਰਿਥੀਪਾਲ)-ਕੈਪਟਨ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਤਾਂ ਕੀ ਦੇਣੀਆਂ, ਇਹ ਤਾਂ ਪਹਿਲਾਂ ਲੱਗੇ ਕਰਮਚਾਰੀਆਂ ਦੀਆਂ ਨੌਕਰੀਆਂ ਵੀ ਖੋਹਣ ਦਾ ਕੰਮ ਕਰ ਰਹੀ ਹੈ ਤੇ ਹਜ਼ਾਰਾਂ ਕਾਮਿਆਂ ਨੂੰ ਬੇਰੋਜ਼ਗਾਰੀ ਦੇ ਕੰਢੇ ’ਤੇ ਲਿਆ ਖਡ਼੍ਹਾ ਕੀਤਾ ਹੈ, ਜਿਸ ਨਾਲ ਨੌਜਵਾਨਾਂ ’ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਸੀਨੀ. ਆਗੂ ਤੇ ਕੌਂਸਲਰ ਪ੍ਰਿੰਸ ਨਈਅਰ ਨੇ ਅਕਾਲੀ ਦਲ ਦੇ ਨੌਜਵਾਨ ਵਰਕਰਾਂ ਦੀ ਹੋਈ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਹਰ ਘਰ ਨੌਕਰੀ, ਸਮਾਰਟ ਫੋਨ ਤੇ ਬੇਰੋਜ਼ਗਾਰਾਂ ਨੂੰ ਬੇਰੋਜ਼ਗਾਰੀ ਭੱਤੇ ਦੇਣ ਦੇ ਵਾਅਦਾ ਕੀਤੇ ਸਨ, ਜੋ ਅਜੇ ਤੱਕ ਪੂਰੇ ਨਹੀਂ ਹੋਏ ਅਤੇ ਨੌਜਵਾਨ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ, ਜਿਸ ਦਾ ਖਮਿਆਜ਼ਾ ਕਾਂਗਰਸ ਪਾਰਟੀ ਨੂੰ ਲੋਕ ਸਭਾ ਚੋਣਾਂ ’ਚ ਭੁਗਤਣਾ ਪਏਗਾ। ਇਸ ਮੌਕੇ ਲੱਕੀ ਕਹੇਡ਼, ਕ੍ਰਿਸ਼ਨ ਨਈਅਰ, ਉਂਕਾਰ ਪ੍ਰਧਾਨ, ਸ਼ੈਂਕੀ ਅਰੋਡ਼ਾ, ਬਿੱਟੂ ਮਜੀਠਾ, ਸੰਤਪ੍ਰਕਾਸ਼ ਸਿੰਘ, ਪੰਡਤ ਵਿਨੋਦ ਸ਼ਰਮਾ, ਗੁਰਦੀਪ ਸਿੰਘ ਲਾਲੀ, ਜਗਜੀਤ ਸਿੰਘ, ਹੰਸੀ, ਵਿੱਕੀ, ਕਾਲੂ, ਵਿੱਲੀ, ਲਾਲੀ ਕਾਮਰੇਡ, ਦੀਪਕ ਤਕਿਆਰ, ਸੌਰਵ, ਹਨੀ, ਹੈਪੀ, ਰਾਜੇਸ਼ ਕਹੇਡ਼, ਰਾਜਾ, ਸੰਨੀ, ਅਮਨ, ਬਾਬਾ ਸੱਤਾ, ਗੁੱਲੂ, ਵਿਨੋਦ ਆਦਿ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/9xmCgQAA

📲 Get Amritsar News on Whatsapp 💬