[chandigarh] - ਸੰਨੀ ਇਨਕਲੇਵ ’ਚ ਸਰਕਾਰੀ ਡਿਸਪੈਂਸਰੀ ਤੇ ਡਾਕਖਾਨੇ ਦੀ ਮੰਗ ਉੱਠੀ

  |   Chandigarhnews

ਚੰਡੀਗੜ੍ਹ (ਅਮਰਦੀਪ, ਰਣਬੀਰ, ਸ਼ਸ਼ੀ)–ਨਗਰ ਕੌਂਸਲ ਖਰਡ਼ ਅਧੀਨ ਆਉਂਦੇ ਖੇਤਰ ਸੰਨੀ ਇਨਕਲੇਵ ਵਿਚ ਸਰਕਾਰੀ ਡਿਸਪੈਂਸਰੀ ਤੇ ਡਾਕਖਾਨਾ ਹੋਣਾ ਸਮੇਂ ਦੀ ਮੁੱਖ ਮੰਗ ਹੈ। ਸ਼ਹਿਰ ਦੀ ਆਬਾਦੀ ਵਧਣ ਤੇ ਦਿਨੋਂ-ਦਿਨ ਵਧ ਰਹੀ ਟ੍ਰੈਫ਼ਿਕ ਸਮੱਸਿਆ ਕਾਰਨ ਲੋਕਾਂ ਨੂੰ ਦਵਾਈਆਂ ਆਦਿ ਲੈਣ ਲਈ ਡਿਸਪੈਂਸਰੀ ਅਤੇ ਵੱਖ-ਵੱਖ ਤਰ੍ਹਾਂ ਦੇ ਕੰਮਾਂਕਾਰਾਂ ਲਈ ਡਾਕਖਾਨੇ ਦੀ ਕਾਫ਼ੀ ਜ਼ਰੂਰਤ ਪੈਂਦੀ ਰਹਿੰਦੀ ਹੈ। ਸੀਨੀਅਰ ਸਿਟੀਜ਼ਨਸ ਕੌਂਸਲ ਖਰਡ਼ ਵਲੋਂ ਇਹ ਦੋ ਮੰਗਾਂ ਬੀਬੀ ਲਖਵਿੰਦਰ ਕੌਰ ਗਰਚਾ ਨਾਲ ਕੀਤੀ ਗਈ ਮੀਟਿੰਗ ਵਿਚ ਰੱਖੀ ਗਈਆਂ। ਗੱਲਬਾਤ ਕਰਦਿਆਂ ਗਰਚਾ ਨੇ ਦੱਸਿਆ ਕਿ ਸੀਨੀਅਰ ਸਿਟੀਜ਼ਨ ਕੌਂਸਲ ਖਰਡ਼ ਦੇ ਪ੍ਰਧਾਨ ਨਿਰਮਲ ਅਟਵਾਲ, ਗੁਰਚਰਨ ਸਿੰਘ ਟੌਹਡ਼ਾ, ਆਰ. ਪੀ. ਐੱਸ. ਬਾਜਵਾ, ਤਰਲੋਚਨ ਸਿੰਘ ਨਿੱਝਰ, ਰਣਜੀਤ ਸਿੰਘ, ਗੁਰਦਿਆਲ ਸਿੰਘ ਸੂਬੇਦਾਰ, ਜਗਦੀਸ਼ ਚੰਦ, ਕੇ. ਕੇ. ਬਾਂਸਲ, ਧਿਆਨ ਸਿੰਘ ਕਾਹਲੋਂ, ਬਲਦੇਵ ਸਿੰਘ ਆਦਿ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਹੈ ਕਿ ਬਜ਼ੁਰਗਾਂ ਨੂੰ ਦਵਾਈ ਆਦਿ ਲੈਣ ਜਾਂ ਛੋਟੇ-ਮੋਟੇ ਚੈੱਕਅਪ ਕਰਵਾਉਣ ਲਈ ਹਸਪਤਾਲ ਜਾਣਾ ਪੈਂਦਾ ਹੈ, ਜੋ ਕਿ ਚਾਰ ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਭੀਡ਼-ਭਡ਼ੱਕੇ ਵਾਲੀਆਂ ਸਡ਼ਕਾਂ ਤੋਂ ਬਜ਼ੁਰਗਾਂ ਨੂੰ ਜਾਣ ਵਿਚ ਕਾਫ਼ੀ ਮੁਸ਼ਕਿਲ ਹੁੰਦੀ ਹੈ। ਗਰਚਾ ਨੇ ਸੀਨੀਅਰ ਸਿਟੀਜ਼ਨਸ ਕੌਂਸਲ ਦੇ ਅਹੁਦੇਦਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਤਕ ਪਹੁੰਚਾਇਆ ਜਾਵੇਗਾ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮਿਲ ਕੇ ਵੀ ਉਕਤ ਮੰਗਾਂ ਵੱਲ ਧਿਆਨ ਦਿਵਾਇਆ ਜਾਵੇਗਾ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/J4o7PwAA

📲 Get Chandigarh News on Whatsapp 💬